ਨਵੀਂ ਦਿੱਲੀ — ਕੀ ਤੁਹਾਨੂੰ ਇਕੁਇਟੀ ਡੈਰੀਵੇਟਿਵਸ ਮਾਰਕਿਟ ਦੀਆਂ ਬਰੀਕੀਆਂ ਬਾਰੇ ਪਤਾ ਹੈ? ਉਦਾਹਰਨ ਲਈ ਇਕੁਇਟੀ F&O ਕੀ ਹੁੰਦਾ ਹੈ, ਫਿਊਚਰਜ਼ ਅਤੇ ਓਪਸ਼ਨਜ਼ ਕੰਟਰੈਕਟਜ਼ ਕੀ ਹੁੰਦੇ ਹਨ? ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬਾਂ ਨਾਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕੁਇਟੀ ਡੈਰੀਵੇਟਿਵਜ਼ ਮਾਰਕਿਟ ਦੀਆਂ ਬਰੀਕੀਆਂ ਬਾਰੇ।
1. ਇਕੁਇਟੀ F&O ਕੀ ਹੁੰਦਾ ਹੈ?
ਇਕੁਇਟੀ ਬਜ਼ਾਰ ਵਿਚ ਕੈਸ਼ ਸੇਗਮੈਂਟ ਯਾਨੀ ਹਾਜਿਰ ਬਜ਼ਾਰ ਅਤੇ ਇਕ ਡੈਰੀਵੇਟਿਵ ਸੇਗਮੈਂਟ ਯਾਨੀ ਵਾਇਦਾ ਬਜ਼ਾਰ ਹੁੰਦਾ ਹੈ। ਵਾਇਦਾ ਬਜ਼ਾਰ ਨੂੰ ਹੀ F&O ਸੇਗਮੈਂਟ ਕਿਹਾ ਜਾਂਦਾ ਹੈ।
2. ਕੀ F&O ਸੇਗਮੈਂਟ ਦੇ ਡੈਰੀਵੇਟਿਵ ਦੀ ਵੈਲਿਊ ਕੈਸ਼ ਸੇਗਮੈਂਟ ਨਾਲ ਤੈਅ ਹੁੰਦੀ ਹੈ?
ਡੈਰੀਵੇਟਿਵਜ਼ ਨੂੰ ਉਨ੍ਹਾਂ ਦੇ ਨਾਮ ਦੇ ਅਨੁਸਾਰ ਹੀ ਅੰਡਰਲਾਇੰਗ ਸਾਧਨ ਤੋਂ ਵੈਲਿਊ ਹਾਸਲ ਹੁੰਦੀ ਹੈ। ਜੇਕਰ ਅਸੀਂ ਇਕੁਇਟੀ F&O ਦੀ ਗੱਲ ਕਰ ਰਹੇ ਹਾਂ ਤਾਂ ਇਸ ਵਿਚ ਅੰਡਰਲਾਇੰਗ ਇੰਡੈਕਸ ਨਿਫਟੀ ਅਤੇ ਸੇਂਸੈਕਸ ਤੋਂ ਇਲਾਵਾ ਕੈਸ਼ ਸੇਗਮੈਂਟ ਦੇ ਚੋਣਵੇਂ ਸ਼ੇਅਰ ਵੀ ਹੁੰਦੇ ਹਨ।
3. ਕੀ ਇਹ ਨਿਫਟੀ ਦਾ F&O ਡੈਰੀਵੇਟਿਵ ਨਿਫਟੀ ਫਿਊਚਰਜ਼ ਹੋਵੇਗਾ? ਬੈਂਕ ਨਿਫਟੀ ਦੇ ਵੀ ਅਜਿਹੇ ਹੀ F&O ਇਕਰਾਰਨਾਮੇ ਹੋਣਗੇ?
ਜੀ ਹਾਂ। F&O 'ਚ ਨਾ ਸਿਰਫ ਸੂਚਕਾਂਕ ਦੇ ਭਵਿੱਖ ਕੰਟਰੈਕਟ ਸਗੋਂ ਵਿਕਲਪ ਵੀ ਹੁੰਦੇ ਹਨ। ਚੋਣਵੇਂ ਸਟਾਕਸ ਦੇ ਫਿਊਚਰਜ਼ ਅਤੇ ਵਿਕਲਪ ਦੋਵੇਂ ਡੈਰੀਵੇਟਿਵਜ਼ ਹੁੰਦੇ ਹਨ। ਹਾਲਾਂਕਿ ਅਜਿਹਾ ਨਹੀਂ ਹੈ ਕਿ ਸਾਰੇ ਸਟਾਕ ਵਿਕਲਪਾਂ 'ਚ ਵੱਡੇ ਪੈਮਾਨੇ ਟ੍ਰੇਡਿੰਗ ਹੁੰਦੀ ਹੋਵੇ। ਜ਼ਿਆਦਾਤਰ ਸਰਗਰਮੀਆਂ ਇਕਹਰੇ ਸਟਾਕ ਫਿਊਚਰਜ਼ ਵਿਚ ਹੁੰਦੀ ਹੈ।
4. ਫਿਊਚਰਜ਼ ਅਤੇ ਓਪਸ਼ਨਜ਼ ਕੰਟਰੈਕਟ ਕੀ ਹੁੰਦੇ ਹਨ?
ਫਿਊਚਰਜ਼ ਇਕਰਾਰਨਾਮੇ ਗਾਹਕਾਂ ਨੂੰ ਅੰਡਰਲਾਇੰਗ ਸਕਿਊਰਿਟੀ ਨੂੰ ਮੌਜੂਦਾ ਕੀਮਤਾਂ ਤੇ ਭਵਿੱਖ ਵਿਚ ਖਰੀਦਣ ਅਤੇ ਵੇਚਣ ਦਾ ਅਧਿਕਾਰ ਦਿੰਦਾ ਹੈ। ਓਪਸ਼ਨਜ਼ ਕੰਟਰੈਕਟ ਵਿਚ ਵੀ ਇਸੇ ਤਰ੍ਹਾਂ ਖਰੀਦਦਾਰਾਂ ਨੂੰ ਭਵਿੱਖ ਵਿਚ ਨਿਸ਼ਚਿਤ ਕੀਮਤ 'ਤੇ ਅੰਡਰਲਾਇੰਗ ਸਕਿਊਰਿਟੀ ਦੀ ਖਰੀਦ ਕਰਨ ਦੇ ਅਧਿਕਾਰ ਮਿਲਦੇ ਹਨ, ਪਰ ਉਨ੍ਹਾਂ 'ਤੇ ਇਸ ਦੀ ਕੋਈ ਪਾਬੰਦੀ ਨਹੀਂ ਹੁੰਦੀ।
5. ਕਿਹੜੇ ਐਕਸਚੇਂਜਾਂ 'ਤੇ F&O ਕੰਟਰੈਕਟਸ 'ਚ ਟ੍ਰੇਡ ਕਰਨ ਦੀ ਮਿਲ ਰਹੀ ਹੈ ਸਹੂਲਤ?
ਐਨ.ਐਸ.ਈ. ਅਤੇ ਬੀ.ਐਸ.ਈ. ਦੋਵੇਂ ਹੀ ਕੈਸ਼ ਸੈਕਸ਼ਨ ਦੇ ਇਲਾਵਾ ਸਟਾਕ ਅਤੇ ਕਮੋਡਿਟੀ ਡੈਰੀਵੇਟਿਵਜ਼ 'ਚ ਟ੍ਰੇਡਿੰਗ ਫਸਿਲਿਟੀ ਆਫਰ ਕਰਦੇ ਹਨ। ਐਮ.ਸੀ.ਐਕਸ., ਐਨ.ਸੀ.ਡੀ.ਈ.ਐਕਸ. ਅਤੇ ਆਈ.ਸੀ.ਈ.ਐਕਸ. ਤੇ ਕਮੋਡਿਟੀ ਡੈਰੀਵੇਟਿਵਜ਼ 'ਚ ਟ੍ਰੇਡਿੰਗ ਹੁੰਦੀ ਹੈ।
ਰਿਅਲ ਅਸਟੇਟ ਵੀ ਆਇਆ GST ਦੇ ਦਾਇਰੇ 'ਚ, ਜਾਣੋ ਜ਼ਰੂਰੀ ਗੱਲਾਂ
NEXT STORY