ਨਵੀਂ ਦਿੱਲੀ—ਅੱਜ ਕੱਲ ਵਧਦੀਆਂ ਬਿਮਾਰੀਆਂ, ਮਹਿੰਗਾਈ ਅਤੇ ਜੀਵਨ ਦੇ ਵਧਦੇ ਖਤਰੇ ਦੌਰਾਨ ਮੈਡੀਕਲ ਟਰੀਟਮੈਂਟ ਦੇ ਲਈ ਹੈਲਥ ਇੰਸ਼ੋਰੈਂਸ ਪਲਾਨਸ 'ਤੇ ਲੋਕਾਂ ਦੀ ਨਿਰਭਰਤਾ ਕਾਫੀ ਵਧ ਗਈ ਹੈ। ਹੁਣ ਹੈਲਥ ਇੰਸ਼ੋਰੈਂਸ ਪਾਲਿਸੀ ਖਰੀਦਣ 'ਚ ਨੌਜਵਾਨ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਹੈਲਥ ਇੰਸ਼ੋਰੈਂਸ ਪਲਾਨਸ ਕਈ ਤਰ੍ਹਾਂ ਦੇ ਹੁੰਦੇ ਹਨ। ਉਨ੍ਹਾਂ ਨੂੰ ਸਮਝਣਾ ਆਸਾਨ ਨਹੀਂ ਹੁੰਦਾ। ਇਸ ਲਈ ਅਸੀਂ ਇਸ ਨੂੰ ਦੋ ਸ਼੍ਰੇਣੀਆਂ 'ਚ ਵੰਡ ਕੇ ਸਮਝਣ ਦੇ ਕੋਸ਼ਿਸ਼ ਕਰਾਂਗੇ।
ਨੁਕਸਾਨ ਵਾਲੀ ਯੋਜਨਾ
ਜਿਥੇ ਤੱਕ ਸ਼ਬਦ ਤੋਂ ਜ਼ਾਹਿਰ ਹੈ ਕਿ ਇਹ ਯੋਜਨਾ ਨੁਕਸਾਨ ਦੀ ਭਰਪਾਈ ਕਰਦੀ ਹੈ। ਪਾਲਿਸੀਧਾਰਕ ਜਿੰਨੀ ਰਾਸ਼ੀ ਹਸਪਤਾਲ ਨੂੰ ਦਿੰਦਾ ਹੈ ਉਸ 'ਚ ਉਸ ਵਲੋਂ ਚੁਣੀ ਗਈ ਪਾਲਿਸੀ ਦੀ ਜ਼ਿਆਦਾ ਰਾਸ਼ੀ ਬੀਮਾ ਕੰਪਨੀ ਨੁਕਸਾਨ ਵਾਲੀ ਯੋਜਨਾ ਦੇ ਰੂਪ 'ਚ ਉਸ ਨੂੰ ਦਿੰਦੀ ਹੈ। ਜਿਵੇਂ ਜੇਕਰ ਕੋਈ ਪਾਲਿਸੀਧਾਰਕ 1 ਲੱਖ ਰੁਪਏ ਦਾ ਕੋਈ ਪਲਾਨ ਖਰੀਦਿਆ ਹੈ ਅਤੇ ਹਸਪਤਾਲ 'ਚ ਉਸ ਦਾ ਬਿੱਲ 85 ਹਜ਼ਾਰ ਰੁਪਏ ਹੈ ਤਾਂ ਬੀਮਾ ਕੰਪਨੀ ਉਸ ਦੇ 85 ਹਜ਼ਾਰ ਰੁਪਏ ਗਾਹਕ ਨੂੰ ਖੁਦ ਦੇਣਗੇ ਜਦੋਂ ਕਿ ਕੰਪਨੀ ਉਸ ਦੇ 1 ਲੱਖ ਰੁਪਏ ਮੁਆਵਜ਼ੇ ਦੇ ਰੂਪ 'ਚ ਦੇਵੇਗੀ। ਨੁਕਸਾਨ 'ਚ ਤਿੰਨ ਤਰ੍ਹਾਂ ਦੇ ਪਲਾਨਸ ਹੁੰਦੇ ਹਨ।
ਪਹਿਲਾਂ ਮੈਡੀਕਲੇਮ ਪਲਾਨ 'ਚ ਕੰਪਨੀ ਤੁਹਾਨੂੰ ਪ੍ਰੀ ਐਂਡ ਪ੍ਰੋ ਹਾਸਪੀਟਲਾਈਜੇਸ਼ਨ ਕੋਸਟ, ਸਰਜਰੀ 'ਤੇ ਖਰਚ ਅਤੇ ਐਂਬੁਲੈਂਸ 'ਤੇ ਖਰਚ ਦੀ ਨੁਕਸਾਨਪੂਰਤੀ ਕਰਦੀ ਹੈ। ਇਸ ਦੇ ਲਈ ਤੁਹਾਨੂੰ ਸੀਮਿਤ ਰਾਸ਼ੀ ਦੀ ਚੋਣ ਕਰਦੇ ਪ੍ਰੀਮੀਅਮ ਭਰਨਾ ਹੁੰਦਾ ਹੈ। ਕੰਪਨੀ ਤੁਹਾਡੇ ਹਸਪਤਾਲ ਦੇ ਬਿੱਲਾਂ ਦੇ ਆਧਾਰ 'ਤੇ ਨੁਕਸਾਨਪੂਰਤੀ ਕਰਦੀ ਹੈ। ਉਥੇ ਟਾਪ-ਅਪ ਯੋਜਨਾ 'ਚ ਕਵਰੇਜ਼ ਨੂੰ ਬਹੁਤ ਮਾਮੂਲੀ ਖਰਚ 'ਤੇ ਵਧਾਉਣ ਦੀ ਸੁਵਿਧਾ ਹੁੰਦੀ ਹੈ। ਤੀਜੀ ਯੋਜਨਾ ਸੁਪਰ ਟਾਪ-ਅਪ ਯੋਜਨਾ ਹੈ ਜੋ ਟਾਪ-ਅਪ ਯੋਜਨਾ ਦਾ ਹੀ ਵੱਖਰਾ ਕਦਮ ਹੈ।
ਫਿਕਸਡ ਬੈਨੀਫਿਟ ਪਲਾਨਸ
ਇਹ ਨੁਕਸਾਨਪੂਰਤੀ ਪਲਾਨਸ ਦੇ ਠੀਕ ਉਲਟ ਹੈ। ਇਸ 'ਚ ਪਲਾਨ ਦੇ ਹਿਸਾਬ ਨਾਲ ਇਕ ਨਿਸ਼ਚਿਤ ਰਾਸ਼ੀ ਹਸਪਤਾਲ ਨੂੰ ਹਰ ਦਿਨ ਦੀ ਡਿਊਟੀ ਦੇ ਰੂਪ 'ਚ ਦਿੱਤੀ ਜਾਂਦੀ ਹੈ। ਇਸ 'ਚ ਦੋ ਤਰ੍ਹਾਂ ਦੇ ਪਲਾਨਸ ਹੁੰਦੇ ਹਨ। ਪਹਿਲਾਂ 'ਚ ਕੁਝ ਨਿਸ਼ਚਿਤ ਗੰਭੀਰ ਬਿਮਾਰੀਆਂ ਦੇ ਲਈ ਸਪੈਸ਼ਲਾਈਜ਼ਡ ਕਵਰੇਜ਼ ਦਿੱਤਾ ਜਾਂਦਾ ਹੈ। ਮਤਲਬ ਕਿ ਇਸ 'ਚ ਬਿਮਾਰੀ ਨਿਸ਼ਚਿਤ ਹੁੰਦੀ ਹੈ। ਉੱਧਰ ਦੂਜੇ ਪਲਾਨ ਭਾਵ ਕਿ ਹਸਪਤਾਲ ਡੇਲੀ ਕੈਸ਼ ਪਲਾਨ 'ਚ ਯੋਜਨਾ ਦੇ ਮੁਤਾਬਕ ਤੈਅ ਕੀਤੇ ਗਏ ਇਕ ਨਿਸ਼ਚਿਤ ਰਾਸ਼ੀ ਨੂੰ ਹਰ ਦਿਨ ਬੀਮਾ ਕੰਪਨੀ ਵਲੋਂ ਪ੍ਰਦਾਨ ਕੀਤਾ ਜਾਂਦਾ ਹੈ। ਇਸ ਦੀ ਕੀਮਤ ਹਸਪਤਾਲ ਦੇ ਹਰ ਦਿਨ ਦੇ ਖਰਚ 'ਤੇ ਨਿਰਭਰ ਹੁੰਦੀ ਹੈ। ਇਹ ਪਲਾਨ 'ਚ ਪਹਿਲਾਂ ਤੋਂ ਹੀ ਤੈਅ ਕਰ ਲਈ ਜਾਂਦੀ ਹੈ।
HDFC ਕ੍ਰੈਡਿਟ ਕਾਰਡ ਵਰਤੋਂ ਕਰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ
NEXT STORY