ਨਵੀਂ ਦਿੱਲੀ—ਜੇਕਰ ਕੋਈ ਔਰਤ ਆਪਣੇ ਵਿਆਹ ਤੋਂ ਖੁਸ਼ ਨਹੀਂ ਹੈ ਅਤੇ ਉਹ ਪਤੀ ਤੋਂ ਤਲਾਕ ਲੈਣਾ ਚਾਹੁੰਦੀ ਹੈ ਤਾਂ ਉਸ ਨੂੰ ਕਾਨੂੰਨੀ ਲੜਾਈ ਲੜਨੀ ਹੋਵੇਗੀ ਪਰ ਪ੍ਰਕਿਰਿਆ ਪੂਰੀ ਹੋਣ ਤੱਕ ਮਹਿਲਾ ਨੂੰ ਗੁਜ਼ਾਰਾ ਭੱਤਾ ਦੇ ਰੂਪ 'ਚ ਕੀ ਮਿਲੇਗਾ ਅਤੇ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਉਸ ਦੇ ਪਤੀ ਦੀ ਸੰਪਤੀ 'ਚੋਂ ਕਿੰਨਾ ਹਿੱਸਾ ਮਿਲੇਗਾ, ਇਹ ਵੱਡਾ ਸਵਾਲ ਹੈ। ਇਸ ਆਰਟੀਕਲ 'ਚ ਜਾਣੋਗੇ ਕਿ ਤਲਾਕ ਦੇ ਮਾਮਲਿਆਂ 'ਚ ਪੈਸੇ ਦਾ ਬਟਵਾਰਾ ਕਿਸ ਤਰ੍ਹਾਂ ਹੁੰਦਾ ਹੈ ਅਤੇ ਔਰਤਾਂ ਦੇ ਵਿੱਤੀ ਅਧਿਕਾਰ ਕੀ-ਕੀ ਹਨ।
1. ਹਿੰਦੂ ਮੈਰਿਜ਼ ਐਕਟ ਮੁਤਾਬਕ ਜਦੋਂ ਤੱਕ ਤਲਾਕ ਦੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਹੈ ਪਤੀ ਨੂੰ ਗੁਜ਼ਾਰਾ ਭੱਤਾ ਦੇਣਾ ਹੋਵੇਗਾ।
2. ਤਲਾਕ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਪਤੀ ਨੂੰ ਇਕਮੁਸ਼ਤ ਰਕਮ ਦੇਣੀ ਹੋਵੇਗੀ। ਪਤਨੀ ਚਾਹੇ ਤਾਂ ਹਰ ਮਹੀਨੇ, ਤਿੰਨ ਮਹੀਨੇ ਜਾਂ ਸਾਲਾਨਾ ਵੀ ਇਹ ਰਕਮ ਲੈ ਸਕਦੀ ਹੈ।
3. ਪਤਨੀ ਦੇ ਨਾਂ 'ਤੇ ਜਿੰਨੀ ਸੰਪਤੀ ਹੋਵੇਗੀ, ਉਸ 'ਤੇ ਉਸ ਦਾ ਅਧਿਕਾਰ ਹੁੰਦਾ ਹੈ। ਜਿਊਲਰੀ ਵੀ ਉਸ ਦੇ ਹਿੱਸੇ 'ਚ ਆਵੇਗੀ। ਜੇਕਰ ਉਸ ਨੂੰ ਗਿਫਟ 'ਚ ਕੈਸ਼ ਮਿਲਿਆ ਹੋਵੇਗਾ ਉਸ 'ਤੇ ਵੀ ਉਸ ਦਾ ਅਧਿਕਾਰ ਹੋਵੇਗਾ।
4. ਜੁਆਇੰਟ ਐਸੇਟ 'ਚ ਉਸ ਨੂੰ ਬਰਾਬਰ ਹਿੱਸੇਦਾਰੀ ਮਿਲੇਗੀ। ਮਹਿਲਾ ਦੇ ਕੋਲ ਅਧਿਕਾਰ ਹਨ ਕਿ ਉਹ ਆਪਣੇ ਹਿੱਸੇ ਨੂੰ ਵੇਚਣਾ ਚਾਹੁੰਦੀ ਹੈ ਜਾਂ ਇਸ ਦੇ ਨਾਲ ਕੀ ਕਰਨਾ ਹੈ।
5. ਜਦੋਂ ਇਸ ਮਾਮਲੇ 'ਚ ਕੋਰਟ ਫੈਸਲਾ ਕਰਦਾ ਹੈ ਤਾਂ ਪਤੀ ਦੀ ਕੁੱਲ ਸੰਪਤੀ ਦਾ ਹੱਕ ਇਕ ਤਿਹਾਈ ਜਾਂ ਪੰਜਵਾਂ ਹਿੱਸਾ ਹੁੰਦਾ ਹੈ। ਜੇਕਰ ਪਤੀ ਸੈਲਰੀ 'ਚੋਂ ਹਰ ਮਹੀਨੇ ਦਿੰਦਾ ਹੈ ਤਾਂ ਇਹ 25 ਫੀਸਦੀ ਤੋਂ ਜ਼ਿਆਦਾ ਨਹੀਂ ਹੋਵੇਗਾ।
6. ਜੇਕਰ ਪਤੀ ਦੀ ਨੌਕਰੀ ਚਲੀ ਜਾਵੇ ਤਾਂ ਕਿਸ਼ਤ 'ਚ ਦੇਰੀ ਮੰਨਣਯੋਗ ਹੈ। ਜੇਕਰ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਕਿਸ਼ਤ ਬੰਦ ਹੋ ਜਾਵੇਗੀ। ਜੇਕਰ ਪਤੀ ਇਕਮੁਸ਼ਤ ਰਕਮ ਲੈਂਦੀ ਹੈ ਤਾਂ ਉਹ ਟੈਕਸੇਬਲ ਨਹੀਂ ਹੋਵੇਗੀ।
7. ਜੇਕਰ ਬੱਚਾ ਹੈ: ਜੇਕਰ ਦੋਵਾਂ ਦਾ ਬੱਚਾ ਹੈ ਤਾਂ ਪਤੀ ਅਤੇ ਪਤਨੀ ਦੋਵਾਂ ਨੂੰ ਆਪਣੀ ਕਮਾਈ 'ਚੋਂ ਬੱਚੇ ਲਈ ਵੱਖ ਤੋਂ ਪੈਸਾ ਦੇਣਾ ਪੈਂਦਾ ਹੈ।
8. ਪੁਰਸ਼ ਦਾ ਹੀ ਹੱਕ ਹੈ? ਪਤਨੀ ਦੇ ਮਾਤਾ-ਪਿਤਾ ਵਲੋਂ ਮਿਲੇ ਉਪਹਾਰ 'ਤੇ ਸਿਰਫ ਪਤੀ ਦਾ ਹੱਕ ਹੁੰਦਾ ਹੈ।
9. ਜੇਕਰ ਪੁਰਸ਼ ਨੇ ਪਤਨੀ ਦੇ ਨਾਂ 'ਤੇ ਚੱਲ ਜਾਂ ਅਚੱਲ ਸੰਪਤੀ ਲਈ ਹੋਵੇ ਪਰ ਇਸ ਨੂੰ ਗਿਫਟ ਨਹੀਂ ਕੀਤਾ ਹੈ ਤਾਂ ਉਸ 'ਤੇ ਪਤੀ ਦਾ ਹੱਕ ਹੋਵੇਗਾ।
10. ਮਹਿਲਾ ਜੇਕਰ ਕਮਾ ਰਹੀ ਹੈ ਅਤੇ ਉਸ ਨੇ ਘਰ 'ਚ ਕੁਝ ਵੀ ਖਰਚ ਕੀਤਾ ਹੋਵੇ ਤਾਂ ਉਹ ਉਸ ਨੂੰ ਵਾਪਸ ਨਹੀਂ ਮੰਗ ਸਕਦੀ ਹੈ।
ਪੋਸਟ ਆਫਿਸ 'ਚ ਹੈ ਖਾਤਾ ਤਾਂ ਇਸ ਦੇ ATM ਕਾਰਡ ਬਾਰੇ ਜਾਣੋ ਜ਼ਰੂਰੀ ਨਿਯਮ
NEXT STORY