ਨਵੀਂ ਦਿੱਲੀ—ਇੰਸ਼ੋਰੈਂਸ ਦਾ ਨਾਂ ਲੈਂਦੇ ਹੀ ਆਮ ਆਦਮੀ ਦੇ ਦਿਲ 'ਚ ਕੁਝ ਪ੍ਰਚਲਿਤ ਬੀਮਾ ਦਾ ਨਾਂ ਯਾਦ ਆਉਂਦਾ ਹੈ। ਮਸਲਨ ਜੀਵਨ ਬੀਮਾ, ਸਿਹਤ ਬੀਮਾ ਜਾਂ ਆਟੋ ਬੀਮਾ। ਪਰ ਕਈ ਅਜਿਹੇ ਬੀਮਾ ਹਨ ਜਿਨ੍ਹਾਂ ਦੇ ਬਾਰੇ 'ਚ ਜਾਣਨਾ ਤੁਹਾਡੇ ਲਈ ਜ਼ਰੂਰੀ ਹੈ। ਜ਼ਿਆਦਾਤਰ ਲੋਕ ਟੈਕਸ 'ਚ ਕਟੌਤੀ ਦੇ ਲਈ ਇੰਸ਼ੋਰੈਂਸ ਦੀ ਖਰੀਦਾਰੀ ਵੱਲ ਚੱਲੇ ਜਾਂਦੇ ਹਨ। ਹਾਲਾਂਕਿ ਸੱਚਾਈ ਇਹ ਹੈ ਕਿ ਬੀਮਾ ਦਾ ਕੰਮ ਸਿਰਫ ਟੈਕਸ ਬਚਾਉਣਾ ਨਹੀਂ ਹੈ। ਇੰਸ਼ੋਰੈਂਸ ਦਾ ਜੀਵਨ 'ਚ ਬਹੁਤ ਮੁੱਖ ਰੋਲ ਹੈ। ਅਸੀਂ ਖਬਰ 'ਚ ਕੁਝ ਅਜਿਹੀ ਇੰਸ਼ੋਰੈਂਸ ਪਾਲਿਸੀ ਦੇ ਬਾਰੇ 'ਚ ਦਸ ਰਹੇ ਹਾਂ ਜਿਨ੍ਹਾਂ ਦੇ ਬਾਰੇ 'ਚ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਨਹੀਂ ਹੈ।
ਯਾਤਰਾ ਬੀਮਾ—ਇਕ ਆਮ ਇਨਸਾਨ ਲਈ ਵਿਦੇਸ਼ ਯਾਤਰਾ ਕਰਨਾ ਬਹੁਤ ਆਸਾਨ ਕੰਮ ਨਹੀਂ ਹੈ। ਜੇਕਰ ਕੋਈ ਆਮ ਨਾਗਰਿਕ ਵਿਦੇਸ਼ ਯਾਤਰਾ 'ਤੇ ਜਾਂਦਾ ਹੈ ਅਤੇ ਬਦਕਿਸਮਤੀ ਨਾਲ ਉਸ ਦਾ ਦਸਤਾਵੇਜ਼ ਜਾਂ ਸਾਮਾਨ ਗੁੰਮ ਹੋ ਜਾਂਦਾ ਹੈ ਜਾਂ ਫਿਰ ਉਸ ਨੂੰ ਅਚਾਨਕ ਕੋਈ ਬੀਮਾਰੀ ਹੋ ਜਾਂਦੀ ਹੈ ਤਾਂ ਅਜਿਹੇ 'ਚ ਉਸ ਦਾ ਖਰਚ ਹੋਰ ਜ਼ਿਆਦਾ ਵਧ ਜਾਵੇਗਾ। ਅਜਿਹੀ ਐਮਰਜੈਂਸੀ ਦੀ ਸਥਿਤੀ ਨਾਲ ਨਿਪਟਣ ਲਈ ਟ੍ਰੈਵਲ ਇੰਸ਼ੋਰੈਂਸ ਕੰਮ ਆਉਂਦਾ ਹੈ। ਦੱਸ ਦੇਈਏ ਕਿ ਕੁਝ ਦੇਸ਼ਾਂ 'ਚ ਯਾਤਰਾ ਕਰਦੇ ਸਮੇਂ ਟ੍ਰੈਵਲ ਇੰਸ਼ੋਰੈਂਸ ਕਰਵਾਉਣਾ ਜ਼ਰੂਰੀ ਹੈ।
ਵਿਆਹ ਦਾ ਹੁੰਦਾ ਹੈ ਬੀਮਾ—ਵਿਆਹ ਦਾ ਵੀ ਬੀਮਾ ਹੁੰਦਾ ਹੈ। ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਵਿਆਹ 'ਚ ਚੋਰੀ, ਅੱਗ, ਹਾਦਸਾ, ਮੌਤ ਆਦਿ ਦੀ ਵਜ੍ਹਾ ਨਾਲ ਵਿਆਹ ਦੀ ਤਾਰੀਕ ਨੂੰ ਅੱਗੇ ਵਧਾਇਆ ਜਾਂਦਾ ਹੈ ਫਿਰ ਪਹਿਲਾਂ ਤੋਂ ਬੁਕਿੰਗ ਰੱਦ ਕਰਨ ਨਾਲ ਭਾਰੀ ਨੁਕਸਾਨ ਹੋ ਜਾਂਦਾ ਹੈ। ਅਜਿਹੀ ਸਥਿਤੀ ਤੋਂ ਬਚਣ ਲਈ ਵਿਆਹ ਦਾ ਬੀਮਾ ਕੰਮ ਆਉਂਦਾ ਹੈ।
ਘਰ ਦਾ ਬੀਮਾ—ਕਿਸੇ ਵੀ ਇਨਸਾਨ ਲਈ ਘਰ ਇਕ ਅਜਿਹੀਆਂ ਸੰਪਤੀਆਂ 'ਚੋਂ ਇਕ ਹੈ ਜਿਸ 'ਤੇ ਵਾਰ-ਵਾਰ ਨਿਵੇਸ਼ ਨਹੀਂ ਕੀਤਾ ਜਾਂਦਾ ਹੈ। ਘਰ ਵਾਰ-ਵਾਰ ਨਹੀਂ ਬਣਦਾ। ਘਰ ਬਣਾਉਣ ਦੇ ਬਾਅਦ ਜਾਂ ਖਰੀਦਣ ਦੇ ਬਾਅਦ ਅਸੀਂ ਇਸ ਦੀ ਸੁਰੱਖਿਆ ਨੂੰ ਲੈ ਕੇ ਜ਼ਿਆਦਾ ਨਹੀਂ ਸੋਚਦੇ ਹਾਂ। ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਕੁਦਰਤੀ ਆਫਤਾਂ ਜਿਵੇਂ ਹੜ੍ਹ, ਤੂਫਾਨ, ਭੂਚਾਲ ਆਦਿ 'ਚ ਘਰ ਨੂੰ ਨੁਕਸਾਨ ਪਹੁੰਚਦਾ ਹੈ। ਜੇਕਰ ਤੁਹਾਡੇ ਕੋਲ ਹੋਮ ਇੰਸ਼ੋਰੈਂਸ ਹੈ ਤਾਂ ਕਾਫੀ ਹੱਦ ਤੱਕ ਤੁਹਾਡੇ ਲਈ ਅਜਿਹੇ ਨੁਕਸਾਨ ਤੋਂ ਨਿਪਟਣ 'ਚ ਮਦਦ ਮਿਲਦੀ ਹੈ।
ਕ੍ਰੈਡਿਟ ਕਾਰਡ ਸੇਫਟੀ ਇੰਸ਼ੋਰੈਂਸ—ਇਸ ਤਰ੍ਹਾਂ ਦਾ ਬੀਮਾ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਖੁਦਰਾ ਅਤੇ ਮੈਂਬਰਸ਼ਿੱਪ ਕਾਰਡ ਦੀ ਸੁਰੱਖਿਆ 'ਚ ਕੰਮ ਆਉਂਦਾ ਹੈ। ਦੱਸ ਦੇਈਏ ਕਿ ਜ਼ਿਆਦਾਤਰ ਕਾਰਡ ਕੰਪਨੀਆਂ ਸੀ.ਸੀ.ਪੀ. ਪਲਾਨ ਨਾਲ ਹੀ ਦਿੰਦੀਆਂ ਹਨ, ਜਿਸ 'ਚ ਚੋਰੀ, ਧੋਖਾਧੜੀ, ਕਾਰਡ ਖੋਹਣ ਆਦਿ ਦੇ ਲਈ ਕੰਮ ਕਰਦਾ ਹੈ।
ਬੀਮਾ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਣਾ ਹੈ ਜ਼ਰੂਰੀ, ਨਹੀਂ ਹੋਵੇਗੀ ਪ੍ਰੇਸ਼ਾਨੀ
NEXT STORY