ਨਵੀਂ ਦਿੱਲੀ — ਜੀਵਨ ਵਿਚ ਹਰ ਵਿਅਕਤੀ ਨੂੰ ਅੱਗੇ ਵਧਣ ਲਈ ਕਦੇ ਨਾ ਕਦੇ ਲੋਨ ਲੈਣ ਦੀ ਜ਼ਰੂਰਤ ਪੈਂਦੀ ਹੀ ਹੈ। ਵੱਖ-ਵੱਖ ਤਰ੍ਹਾਂ ਦੇ ਲੋਨ ਲਈ ਵੱਖ-ਵੱਖ ਸ਼ਰਤਾਂ ਹੁੰਦੀਆਂ ਹਨ। ਕੁਝ ਲੋਨ ਲੈਣ ਲਈ ਤੁਹਾਨੂੰ ਬੈਂਕ ਕੋਲ ਚੀਜ਼ਾਂ ਗਿਰਵੀ ਰੱਖਣੀਆਂ ਪੈਂਦੀਆਂ ਹਨ ਅਤੇ ਕੁਝ ਲੋਨ ਬਿਨਾਂ ਸਕਿਓਰਿਟੀ ਦਿੱਤੇ ਵੀ ਮਿਲ ਜਾਂਦੇ ਹਨ। ਆਓ ਜਾਣਦੇ ਹਾਂ Collateral Securities ਸ਼ਬਦ ਬਾਰੇ।
ਕੀ ਹੈ Collateral Securities
ਸਭ ਤੋਂ ਪਹਿਲੇ ਇਹ ਸਮਝੋ ਕਿ ਲੋਨ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਅਣਸੁਰੱਖਿਅਤ(ਪਰਸਨਲ ਲੋਨ, ਕ੍ਰੈਡਿਟ ਕਾਰਡ 'ਤੇ ਲੋਨ)। ਇਸ ਲਈ ਤੁਹਾਨੂੰ ਕੋਈ ਸਕਿਓਰਿਟੀ ਨਹੀਂ ਜਮ੍ਹਾਂ ਕਰਵਾਉਣੀ ਹੋਵੇਗੀ। ਦੂਜਾ ਹੁੰਦਾ ਹੈ ਸੁਰੱਖਿਅਤ ਲੋਨ ਜਿਵੇਂ ਕਿ ਹੋਮ ਲੋਨ, ਕਾਰ ਲੋਨ, ਗੋਲਡ ਲੋਨ, ਵਪਾਰ ਲੋਨ। ਇਨ੍ਹਾਂ ਨੂੰ ਲੈਂਦੇ ਸਮੇਂ ਬੈਂਕ ਤੁਹਾਡੇ ਕੋਲੋਂ ਸਕਿਓਰਿਟੀ ਰਖਵਾਉਂਦਾ ਹੈ। ਹੁਣ ਇਹ ਸਕਿਓਰਿਟੀ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਪਹਿਲੀ ਪ੍ਰਾਈਮ ਅਤੇ ਦੂਜੀ ਕੋਲੈਟਰਲ ਸਕਿਓਰਿਟੀ। ਜੇਕਰ ਕਰਜ਼ਦਾਰ ਲੋਨ ਦਾ ਭੁਗਤਾਨ ਕਰਨ 'ਚ ਅਸਮਰੱਥ ਹੁੰਦਾ ਹੈ ਤਾਂ ਬੈਂਕ ਸਕਿਓਰਿਟੀ ਦੇ ਤੌਰ 'ਤੇ ਰੱਖੀ ਚੀਜ਼ ਵੇਚ ਕੇ ਆਪਣਾ ਪੈਸਾ ਪੂਰਾ ਕਰਦਾ ਹੈ।
ਜੇਕਰ ਸਿਰਫ ਪ੍ਰਾਈਮ ਸਕਿਓਰਿਟੀ 'ਤੇ ਬੈਂਕ ਰਾਜ਼ੀ ਨਹੀਂ ਹੁੰਦਾ ਹੈ ਤਾਂ ਉਹ ਐਡੀਸ਼ਨਲ ਸਕਿਓਰਿਟੀ ਲਈ ਕਹਿੰਦਾ ਹੈ। ਇਸੇ ਸਕਿਓਰਿਟੀ ਨੂੰ ਕੋਲੈਟਰਲ ਸਕਿਓਰਿਟੀ ਕਿਹਾ ਜਾਂਦਾ ਹੈ।
ਆਓ ਸਮਝਦੇ ਹਾਂ ਦੋਵਾਂ 'ਚ ਫਰਕ
ਮੰਨ ਲਓ ਤੁਸੀਂ ਇਕ ਘਰ ਲੈਣਾ ਹੈ ਜਿਸਦੀ ਕੀਮਤ 1 ਕਰੋੜ ਹੈ ਪਰ ਤੁਹਾਡੇ ਕੋਲ ਸਿਰਫ 20 ਲੱਖ ਹਨ ਜਿਸ ਕਾਰਨ ਬਾਕੀ ਦੀ ਰਕਮ ਲਈ ਤੁਹਾਨੂੰ ਲੋਨ ਲੈਣਾ ਪੈ ਰਿਹਾ ਹੈ। ਬੈਂਕ ਤੁਹਾਨੂੰ ਲੋਨ ਦੇਵੇਗਾ ਪਰ ਲੋਨ ਦਾ ਪੂਰਾ ਭੁਗਤਾਨ ਹੋਣ ਤੱਕ ਘਰ ਦੇ ਜ਼ਰੂਰੀ ਦਸਤਾਵੇਜ਼ ਬੈਂਕ ਕੋਲ ਗਿਰਵੀ ਰਹਿਣਗੇ। ਅਜਿਹੇ 'ਚ ਉਹ ਘਰ ਹੀ ਪ੍ਰਾਈਮ ਸਕਿਓਰਿਟੀ ਹੈ।
ਮੰਨ ਲਓ ਤੁਸੀਂ ਵਪਾਰ ਲਈ 1.50 ਕਰੋੜ ਰੁਪਏ ਦੀਆਂ ਮਸ਼ੀਨਾਂ ਦੀ ਖਰੀਦ ਕਰਨੀ ਹੈ। ਤੁਸੀਂ ਪੂਰੇ ਪੈਸੇ ਦਾ ਬੈਂਕ ਤੋਂ ਲੋਨ ਲੈਣਾ ਚਾਹੁੰਦੇ ਹੋ। ਬੈਂਕ ਤੁਹਾਨੂੰ ਪੈਸੇ ਦੇਵੇਗਾ ਪਰ ਬੈਂਕ ਇਸ ਲÂ 2.50 ਕਰੋੜ ਦੀ ਸਕਿਓਰਿਟੀ ਮੰਗ ਸਕਦਾ ਹੈ। ਅਜਿਹੇ 'ਚ 1.50 ਕਰੋੜ ਤਾਂ ਮਸ਼ੀਨਾਂ ਦੀ ਕੀਮਤ ਹੋ ਗਈ। ਬਾਕੀ 1 ਕਰੋੜ ਦੀ ਕੋਈ ਵੀ ਚੀਜ਼ ਵੀ ਤੁਹਾਨੂੰ ਬੈਂਕ ਕੋਲ ਰੱਖਣੀ ਹੋਵੇਗੀ। ਇਹ ਹੀ ਕੋਲੈਟਰਲ ਸਕਿਓਰਿਟੀ ਕਹਾਵੇਗੀ।
ਕਮੋਡਿਟੀ 'ਚ ਵਪਾਰ ਨਾਲ ਜੁੜੀਆਂ ਇਹ ਗੱਲਾਂ ਜਾਣਦੇ ਹੋ ਤੁਸੀਂ
NEXT STORY