ਨਵੀਂ ਦਿੱਲੀ—1. ਕਰੂਡ, ਗੋਲਡ, ਸ਼ੂਗਰ ਅਤੇ ਐਡੀਬਲ ਆਈਲਸ ਵਰਗੀਆਂ ਕਮੋਡਟੀਜ਼ 'ਚ ਕਿਸ ਤਰ੍ਹਾਂ ਨਾਲ ਵਪਾਰ ਕੀਤਾ ਜਾ ਸਕਦਾ ਹੈ?
ਇਸ ਤਰ੍ਹਾਂ ਦੀ ਬ੍ਰੋਕਿੰਗ ਸੇਵਾ ਦੇਣ ਵਾਲੇ ਕਿਸੇ ਬ੍ਰੋਕਰ ਦੇ ਇਥੇ ਤੱਕ ਡੀਮੈਟ ਅਕਾਊਂਟ ਖੋਲ੍ਹ ਕੇ (ਜੇਕਰ ਤੁਸੀਂ ਡਿਲਵਰੀ ਚਾਹੁੰਦੇ ਹੋ) ਤੁਸੀਂ ਅਜਿਹਾ ਕਰ ਸਕਦੇ ਹੋ।
2. ਕੀ ਇਹ ਉਹੀ ਬ੍ਰੋਕਰ ਹੁੰਦੇ ਹਨ ਜੋ ਇਕਵਟੀ ਬ੍ਰੋਕਿੰਗ ਸਰਵਿਸ ਆਫਰ ਕਰਦੇ ਹਨ?
ਨਹੀਂ ਪਰ ਇਨ੍ਹਾਂ 'ਚੋਂ ਕਈ ਇਕਵਟੀ ਬ੍ਰੋਕਿੰਗ ਸਰਵਿਸ ਆਫਰ ਕਰਦੇ ਹਨ ਅਤੇ ਉਨ੍ਹਾਂ ਨੇ ਕਮੋਡਿਟੀ ਐੱਫ ਐਂਡ ਓ ਬ੍ਰੋਕਿੰਗ ਲਈ ਵੱਖਰੀ ਸਬਸਿਡੀਅਰੀ ਖੋਲ੍ਹ ਲਈ ਹੈ। ਇਸ 'ਚ ਏਜੰਲ ਕਮੋਡਿਟੀ, ਕਾਰਵੀ ਕਮੋਡਿਟੀਜ਼ ਵਰਗੀਆਂ ਇਕਾਈਆਂ ਸ਼ਾਮਲ ਹਨ। ਇਸ ਦੇ ਮਤਲਬ ਇਹ ਹੈ ਕਿ ਜੇਕਰ ਤੁਸੀਂ ਕਮੋਡਿਟੀ 'ਚ ਟਰੇਡ ਕਰਨਾ ਚਾਹੁੰਦੇ ਹੋ ਤਾਂ ਵੱਖਰਾ ਅਕਾਊਂਟ ਖੋਲ੍ਹਣਾ ਪਵੇਗਾ।
3. ਕੀ ਡਿਲਵਰੀ ਜ਼ਰੂਰੀ ਹੈ?
ਜ਼ਿਆਦਾਤਰ ਐਗਰੀਕਲਚਰ ਫਿਊਚਰਸ ਵਰਗੇ ਐਡੀਬਲ ਆਈਲਸ, ਸਪਾਈਸੇਜ ਵਗੈਰਾ 'ਚ ਡਿਲਵਰੀ ਜ਼ਰੂਰੀ ਹੈ, ਪਰ ਤੁਸੀਂ ਆਪਣੀ ਪੋਜੀਸ਼ਨ ਨੂੰ ਡਿਲਵਰੀ ਤੋਂ ਪਹਿਲਾਂ ਕੱਟ ਸਕਦੇ ਹੋ। ਨਾਨ-ਐਗਰੀ ਸੈਗਮੈਂਟ 'ਚ ਜ਼ਿਆਦਾਤਰ ਕਮੋਡਿਟੀਜ਼ ਨਾਨ ਡਿਲਵਰੀ ਬੇਸਡ ਹੁੰਦੀ ਹੈ।
4. ਕੀ ਟ੍ਰੇਡਿੰਗ ਇਕਵਟੀ ਐੱਫ ਐਂਡ ਓ ਦੀ ਤਰ੍ਹਾਂ ਹੈ?
ਹਾਂ ਇਸ 'ਚ ਮਾਰਕ-ਟੂ-ਮਾਰਕਿਟ ਡੇਲੀ ਬੇਸਿਸ 'ਤੇ ਸੈਟਲ ਹੁੰਦੇ ਹਨ, ਪਰ ਮਾਰਜਨ ਸਟਾਕਸ ਜਿੰਨੇ ਉੱਚੇ ਨਹੀਂ ਹੁੰਦੇ।
5. ਵਪਾਰ ਦਾ ਮਾਰਜਨ ਕੀ ਹੁੰਦਾ ਹੈ?
ਆਮ ਤੌਰ 'ਤੇ 5-10 ਫੀਸਦੀ, ਪਰ ਐਗਰੀ ਕਮੋਡਿਟੀਜ਼ 'ਚ ਜਦੋਂ ਉਤਾਰ-ਚੜ੍ਹਾਅ ਵਧਦਾ ਹੈ ਤਾਂ ਐਕਸਚੇਂਜ ਹੋਰ ਮਾਰਜਨ ਲਗਾਉਂਦਾ ਹੈ। ਕਈ ਵਾਰ ਇਹ 30 ਤੋਂ 50 ਫੀਸਦੀ ਤੱਕ ਹੋ ਸਕਦਾ ਹੈ।
6. ਕਮੋਡਿਟੀ ਐੱਫ ਐਂਡ ਓ, ਮਾਰਕਿਟ ਨੂੰ ਕੌਣ ਰੇਗੂਲੇਟ ਕਰਦਾ ਹੈ?
ਮੈਟਲਸ ਅਤੇ ਐਨਰਜੀ ਐਕਸਚੇਂਜ ਐੱਮ.ਸੀ.ਐਕਸ ਅਤੇ ਐਗਰੀ ਐਕਸਚੇਂਜ ਐੱਨ.ਸੀ.ਡੀ.ਈ.ਐਕਸ ਨੂੰ ਸੇਬੀ ਰੇਗੂਲੇਟਰ ਕਰਦਾ ਹੈ।
7. ਕੀ ਕਮੋਡਿਟੀ ਮਾਰਕਿਟ 'ਚ ਕਾਫੀ ਲਿਕਵਿਡੀਟੀ ਹੁੰਦੀ ਹੈ?
ਲਿਕਵਿਡੀਟੀ ਗੋਲਡ, ਸਿਲਵਰ, ਕਰੂਡ, ਕਾਪਰ ਵਰਗੇ ਨਾਨ-ਐਗਰੀ, ਕਾਊਂਟਰਸ 'ਤੇ ਜ਼ਿਆਦਾ ਹੁੰਦੀ ਹੈ। ਹਾਲਾਂਕਿ ਸੋਇਆਬੀਨ, ਮਸਟਰਡ, ਜ਼ੀਰਾ, ਗਵਾਰਸੀਡ 'ਚ ਵੀ ਕਾਫੀ ਹਿੱਸੇਦਾਰੀ ਦੇਖਣ ਨੂੰ ਮਿਲਦੀ ਹੈ। ਜ਼ਿਆਦਾਤਰ ਰਿਟੇਲਰਸ ਡਿਲਵਰੀ ਲੈਣ ਜਾਂ ਦੇਣ ਦੀ ਬਜਾਏ ਮੈਟਲਸ ਅਤੇ ਐਨਰਜ਼ੀ 'ਚ ਕੀਮਤਾਂ 'ਤੇ ਦਾਅ ਲਗਾਉਣ 'ਤੇ ਜ਼ੋਰ ਦਿੰਦੇ ਹਨ।
ਇਨ੍ਹਾਂ 5 ਕ੍ਰੈਡਿਟ ਕਾਰਡ ਫਰਾਡ ਤੋਂ ਰਹੋ ਸਾਵਧਾਨ!
NEXT STORY