ਇੰਦੌਰ (ਭਾਸ਼ਾ) - ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲੇ ’ਚ ਇਕ 25 ਸਾਲਾ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਾਰਨ ਸ਼ੇਵਿੰਗ ਬਲੇਡ ਨਾਲ ਉਸ ਦਾ ਨੱਕ ਵੱਢ ਦਿੱਤਾ। ਪੁਲਸ ਨੇ ਮੁਲਜ਼ਮ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ।
ਰਾਣਾਪੁਰ ਥਾਣੇ ਦੇ ਮੁਖੀ ਦਿਨੇਸ਼ ਰਾਵਤ ਨੇ ਦੱਸਿਆ ਕਿ ਪਤੀ-ਪਤਨੀ ਗੁਆਂਢ ਦੇ ਗੁਜਰਾਤ ਦੇ ਇਕ ਕਾਰਖਾਨੇ ’ਚ ਪਿਛਲੇ 5 ਮਹੀਨਿਆਂ ਤੋਂ ਮਜ਼ਦੂਰੀ ਕਰ ਰਹੇ ਸਨ ਅਤੇ ਮੰਗਲਵਾਰ ਨੂੰ ਹੀ ਆਪਣੇ 6 ਸਾਲਾ ਬੇਟੇ ਨਾਲ ਪਿੰਡ ਪਰਤੇ ਸਨ। ਥਾਣਾ ਮੁਖੀ ਨੇ ਦੱਸਿਆ, “ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਕਾਰਖਾਨੇ ’ਚ ਕੰਮ ਕਰਨ ਵਾਲੇ ਇਕ ਹੋਰ ਪ੍ਰਵਾਸੀ ਮਜ਼ਦੂਰ ਦੇ ਸੰਪਰਕ ’ਚ ਹੈ, ਜਿਸ ਕਾਰਨ ਉਸ ਨੇ ਘਟਨਾ ਨੂੰ ਅੰਜਾਮ ਦਿੱਤਾ।’’
ਵਧਣ ਵਾਲੀ ਹੈ ਠੰਢ ! ਇਨ੍ਹਾਂ ਸੂਬਿਆਂ 'ਚ ਮੀਂਹ ਤੇ ਬਰਫ਼ਬਾਰੀ ਦੀ ਚੇਤਾਵਨੀ
NEXT STORY