ਨਵੀਂ ਦਿੱਲੀ — ਕਰਮਚਾਰੀ ਪ੍ਰੋਵੀਡੈਂਟ ਫੰਡ ਇਕ ਰਿਟਾਇਰਮੈਂਟ ਲਾਭ ਸਕੀਮ ਹੈ ਜਿਹੜੀ ਕਿ ਸਾਰੇ ਤਨਖਾਹ ਵਾਲੇ ਕਰਮਚਾਰੀਆਂ ਲਈ ਉਪਲਬਧ ਹੈ। ਇਕ ਈ.ਪੀ.ਐਫ. ਖਾਤੇ ਵਿਚ ਇਕ ਕਰਮਚਾਰੀ ਅਤੇ ਨਾਲ ਹੀ ਨੌਕਰੀਦਾਤਾ ਕਰਮਚਾਰੀ ਦੀ ਮੁਢਲੀ ਤਨਖ਼ਾਹ (ਲਗਭਗ 12%) ਦਾ ਯੋਗਦਾਨ ਪਾਉਂਦੇ ਹਨ। ਤੁਹਾਡੀ ਮੂਲ ਤਨਖ਼ਾਹ ਦਾ 12% ਹਿੱਸਾ ਕਿਸੇ ਕਰਮਚਾਰੀ ਪ੍ਰੋਵੀਡੈਂਟ ਫੰਡ ਵਿਚ ਨਿਵੇਸ਼ ਕੀਤਾ ਜਾਂਦਾ ਹੈ। ਮੁਢਲੀ ਤਨਖਾਹ ਵਿੱਚੋਂ 12 ਫ਼ੀਸਦੀ ਵਿਚੋਂ 3.67 ਫ਼ੀਸਦੀ ਇੱਕ ਮੁਲਾਜ਼ਮ ਪ੍ਰੋਵੀਡੈਂਟ ਫੰਡ ਜਾਂ ਈਪੀਐਫ ਵਿੱਚ ਨਿਵੇਸ਼ ਕੀਤਾ ਜਾਂਦਾ ਹੈ ਅਤੇ ਬਾਕੀ 8.33% ਨੂੰ ਤੁਹਾਡੇ ਈਪੀਐਸ ਜਾਂ ਕਰਮਚਾਰੀ ਦੀ ਪੈਨਸ਼ਨ ਸਕੀਮ ਵੱਲ ਮੋੜਿਆ ਜਾਂਦਾ ਹੈ। ਇਸ ਲਈ, ਕਰਮਚਾਰੀ ਪ੍ਰੋਵੀਡੈਂਟ ਫੰਡ ਸਭ ਤੋਂ ਵਧੀਆ ਬਚਤ ਪਲੇਟਫਾਰਮ ਹੈ ਜੋ ਕਿ ਕਰਮਚਾਰੀਆਂ ਨੂੰ ਹਰ ਮਹੀਨੇ ਆਪਣੇ ਤਨਖ਼ਾਹ ਦਾ ਇੱਕ ਹਿੱਸਾ ਬਚਾਉਣ ਅਤੇ ਰਿਟਾਇਰਮੈਂਟ ਦੇ ਬਾਅਦ ਇਸ ਦੀ ਵਰਤੋਂ ਕਰਨ ਦੇ ਯੋਗ ਬਣਾਉਂਦਾ ਹੈ। ਅੱਜਕੱਲ੍ਹ, ਕੋਈ ਵੀ ਪੀਐਫ ਖਾਤਾ ਬੈਲੈਂਸ ਦੀ ਜਾਂਚ ਵੀ ਕਰ ਸਕਦਾ ਹੈ ਅਤੇ PF ਆਨਲਾਈਨ ਵੀ ਜਾਣਕਾਰੀ ਲੈ ਸਕਦਾ ਹੈ।
ਘਰ ਬੈਠੇ ਹਾਸਲ ਕਰੋ ਖਾਤੇ ਦੀ ਬਕਾਇਆ ਰਕਮ ਦੀ ਜਾਣਕਾਰੀ
ਜੇਕਰ ਤੁਸੀਂ ਨਿੱਜੀ ਖੇਤਰ ਵਿਚ ਨੌਕਰੀ ਕਰਦੇ ਹੋ ਤਾਂ ਤੁਸੀਂ ਕਰਮਚਾਰੀ ਪ੍ਰੋਵੀਡੈਂਟ ਫੰਡ ਆਰਗਨਾਈਜੇਸ਼ਨ(ਈ.ਪੀ.ਐੱਫ.ਓ.) 'ਚ ਜਮ੍ਹਾਂ ਆਪਣੇ ਪੈਸੇ ਦੀ ਜਾਣਕਾਰੀ ਘਰ ਬੈਠੇ ਵੀ ਹਾਸਲ ਕਰ ਸਕਦੇ ਹੋ। EPFO ਦੇ ਮੈਂਬਰਾਂ ਦੀ ਸੰਖਿਆ ਕਰੋੜਾਂ ਵਿਚ ਹੈ। ਇਨ੍ਹਾਂ ਵਿਚੋਂ ਕਈ ਮੈਂਬਰਾਂ ਨੂੰ ਪਤਾ ਵੀ ਨਹੀਂ ਹੋਵੇਗਾ ਕਿ ਸਾਲ ਭਰ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਖਾਤੇ ਵਿਚ ਕਿੰਨੇ ਪੈਸੇ ਜਮ੍ਹਾ ਹੋ ਗਏ ਹਨ। ਇਸ ਲਈ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਕਿ ਤੁਸੀਂ ਘਰ ਬੈਠੇ ਆਪਣੇ ਖਾਤੇ 'ਚ ਜਮ੍ਹਾਂ ਰਕਮ ਬਾਰੇ ਕਿਵੇਂ ਜਾਣ ਸਕਦੇ ਹੋ।
1. EPFO ਦੇ ਪੋਰਟਲ ਦੇ ਜ਼ਰੀਏ
ਇਕ ਸਾਂਝੇ ਪੋਰਟਲ ਦੀ ਬਜਾਏ, ਮੈਂਬਰ ਹੁਣ PF ਪਾਸ ਬੁੱਕ ਨੂੰ EPFO ਦੁਆਰਾ ਚਲਾਈ ਜਾ ਰਹੀ ਦੂਜੀ ਵੈਬਸਾਈਟ ਦੇ ਜ਼ਰੀਏ ਵੀ ਹਾਸਲ ਕਰ ਸਕਦੇ ਹਨ। ਹਾਲਾਂਕਿ ਸਾਂਝੇ ਪੋਰਟਲ ਦਾ ਇਸਤੇਮਾਲ ਅਜੇ ਵੀ ਟਰਾਂਸਫਰ ਦੇ ਜ਼ਰੀਏ ਕੀਤਾ ਜਾ ਸਕਦਾ ਹੈ।
ਆਪਣੀ ਪਾਸਬੁੱਕ ਦੇਖਣ ਲਈ ਤੁਹਾਨੂੰ ਆਪਣੇ ਯੂਨੀਵਰਸਲ ਅਕਾਊਂਟ ਨੰਬਰ(ਯੂ.ਏ.ਐੱਨ.) ਦੀ ਜ਼ਰੂਰਤ ਹੋਵੇਗੀ। ਇਸ ਤੋਂ ਬਾਅਦ ਤੁਸੀਂ ਆਪਣੀ ਪਾਸ ਬੁੱਕ ਦੇਖ ਵੀ ਸਕਦੇ ਹੋ ਅਤੇ ਡਾਊਨਲੋਡ ਜਾਂ ਪ੍ਰਿੰਟ ਵੀ ਕਰ ਸਕਦੇ ਹੋ।
ਮੈਂਬਰਾਂ ਦੀ ਪਾਸਬੁੱਕ www.epfindia.gov.in 'ਤੇ ਉਪਲੱਬਧ ਹੈ।
ਇਸ ਤੋਂ ਬਾਅਦ 'Our Services' ਸੈਕਸ਼ਨ ਦੇ 'For Employees' 'ਤੇ ਕਲਿੱਕ ਕਰੋ।

ਇਸ ਤੋਂ ਬਾਅਦ 'Sevices' ਸੈਕਸ਼ਨ 'ਚ 'Member Passbook' 'ਤੇ ਕਲਿੱਕ ਕਰੋ।

ਇਸ ਤੋਂ ਬਾਅਦ ਤੁਹਾਡੀ ਸਕ੍ਰੀਨ 'ਤੇ ਇਹ ਪੇਜ ਖੁੱਲੇਗਾ।

ਤੁਸੀਂ ਇਸ ਪੇਜ਼ ਤੱਕ ਸਿੱਧਾ ਵੀ ਪਹੁੰਚ ਸਕਦੇ ਹੋ। ਇਸ ਲਈ ਤੁਹਾਨੂੰ https://passbook.epfindia.gov.in/MemberPassBook/Login.jsp ਖੋਲ੍ਹਣਾ ਹੋਵੇਗਾ।
ਆਪਣੀ ਪਾਸਬੁੱਕ ਪ੍ਰਾਪਤ ਕਰਨ ਲਈ ਤੁਹਾਨੂੰ ਨਿਸ਼ਚਿਤ ਕਰਨਾ ਹੋਵੇਗਾ ਕਿ ਤੁਹਾਡੀ ਕੰਪਨੀ ਵਲੋਂ ਤੁਹਾਡਾ ਯੂ.ਐੱਨ.ਨੰਬਰ ਕਿਰਿਆਸ਼ੀਲ ਕੀਤਾ ਗਿਆ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਯੂ.ਏ.ਐੱਨ. EPFO ਵਲੋਂ ਦਿੱਤਾ ਜਾਂਦਾ ਹੈ, ਪਰ ਇਸ ਦੀ ਜਾਂਚ ਅਤੇ ਤਸਦੀਕ ਦੀ ਜ਼ਿੰਮੇਵਾਰੀ ਤੁਹਾਡੀ ਕੰਪਨੀ ਦੀ ਹੁੰਦੀ ਹੈ।
ਜੇਕਰ ਤੁਹਾਡਾ ਖਾਤਾ ਪਹਿਲਾਂ ਤੋਂ ਹੀ ਕਿਰਿਆਸ਼ੀਲ ਹੈ ਤਾਂ ਤੁਸੀਂ ਅਸਾਨੀ ਨਾਲ ਯੂ.ਏ.ਐੱਨ. ਅਤੇ ਪਾਸਵਰਡ ਦੇ ਜ਼ਰੀਏ ਆਪਣੇ ਖਾਤੇ ਵਿਚ ਜਮ੍ਹਾ ਰਾਸ਼ੀ ਬਾਰੇ ਜਾਣ ਸਕਦੇ ਹੋ। ਹਾਲਾਂਕਿ EPFO ਸਕੀਮ 1952 ਦੇ ਤਹਿਤ ਸਥਾਪਤ ਸੰਸਥਾਵਾਂ ਦੇ ਮੈਂਬਰਾਂ ਲਈ ਇਹ ਪਾਸਬੁੱਕ ਉਪਲੱਬਧ ਨਹੀਂ ਹੁੰਦੀ।
2. SMS ਭੇਜ ਕੇ
ਜੇਕਰ ਤੁਸੀਂ EPFO ਨਾਲ ਰਜਿਸਟਰਡ ਹੋ ਤਾਂ ਤੁਸੀਂ 7738299899 'ਤੇ SMS ਭੇਜ ਕੇ ਆਪਣੀ ਮੌਜੂਦਾ ਜਮ੍ਹਾ ਰਾਸ਼ੀ ਦਾ ਪਤਾ ਲਗਾ ਸਕਦੇ ਹੋ। ਇਸ ਲਈ ਤੁਹਾਨੂੰ ਇਸ ਤਰ੍ਹਾਂ ਮੈਸੇਜ ਭੇਜਣਾ ਹੋਵੇਗਾ - EPFOHO UAN ENG
ENG ਦਾ ਮਤਲਬ ਇਥੇ ਅੰਗ੍ਰੇਜ਼ੀ ਨਾਲ ਹੈ। ਤੁਹਾਨੂੰ ਜਿਸ ਭਾਸ਼ਾ ਵਿਚ ਜਾਣਕਾਰੀ ਚਾਹੀਦੀ ਹੈ ਉਸਦੇ ਪਹਿਲੇ ਤਿੰਨ ਅੰਗ੍ਰਜ਼ੀ ਦੇ ਅੱਖਰ ਲਿਖੋ। ਮਤਲਬ ਜੇਕਰ ਤੁਸੀਂ ਹਿੰਦੀ ਵਿਚ ਜਾਣਕਾਰੀ ਚਾਹੁੰਦੇ ਹੋ ਤਾਂ 'EPFOHO UAN HIN' ਲਿਖਣਾ ਹੋਵੇਗਾ ਅਤੇ ਮਰਾਠੀ ਵਿਚ ਜਾਣਕਾਰੀ ਲੈਣ ਲਈ 'EPFOHO UAN MAR' ਲਿਖ ਕੇ ਮੈਸੇਜ ਕਰੋ।
ਇਸ ਸਹੂਲਤ ਦੇ ਜ਼ਰੀਏ ਤੁਸੀਂ ਅੰਗ੍ਰੇਜ਼ੀ, ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ, ਕੱਨੜ, ਤੇਲਗੂ, ਤਾਮਿਲ, ਮਲਿਆਲਮ ਅਤੇ ਬੰਗਾਲੀ 'ਚ ਜਾਣਕਾਰੀ ਹਾਸਲ ਕਰ ਸਕਦੇ ਹੋ। EPFO ਸਿਰਫ ਉਨ੍ਹਾਂ ਮੈਂਬਰਾਂ ਦੀ ਜਾਣਕਾਰੀ ਦੇ ਸਕਦਾ ਹੈ, ਜਿਹੜੇ ਕਿ ਉਸਦੇ ਨਾਲ ਜੁੜੇ ਹੋਏ ਹਨ। ਤੁਹਾਡੇ ਯੂ.ਏ.ਐੱਨ. ਨੰਬਰ ਦਾ ਬੈਂਕ, ਪੈਨ ਅਤੇ ਅਧਾਰ ਨਾਲ ਲਿੰਕ ਲਾਜ਼ਮੀ ਹੈ।
3. ਮਿਸਡ ਕਾਲ ਦੇ ਕੇ
ਜੇਕਰ ਤੁਸੀਂ ਯੂ.ਏ.ਐੱਨ. ਪੋਰਟਲ 'ਤੇ ਪਹਿਲਾਂ ਹੀ ਰਜਿਸਟਰਡ ਹੋ ਤਾਂ ਤੁਸੀਂ 011-22901406 'ਤੇ ਮਿਸਡ ਕਾਲ ਦੇ ਕੇ ਆਪਣੇ ਖਾਤੇ ਦੀ ਜਾਣਕਾਰੀ ਲੈ ਸਕਦੇ ਹੋ। ਹਾਲਾਂਕਿ ਇਸ ਲਈ ਤੁਹਾਨੂੰ ਆਪਣੇ ਰਜਿਸਟਰਡ ਨੰਬਰ ਤੋਂ ਹੀ ਮਿਸਡ ਕਾਲ ਕਰਨੀ ਹੋਵੇਗੀ। ਇਸ ਲਈ ਵੀ ਤੁਹਾਡੇ ਯੂ.ਏ.ਐੱਨ. ਨੰਬਰ ਦਾ ਬੈਂਕ, ਪੈਨ ਅਤੇ ਅਧਾਰ ਨਾਲ ਲਿੰਕ ਲਾਜ਼ਮੀ ਹੈ।
4. EPFO ਐਪ ਦੇ ਜ਼ਰੀਏ
EPFO ਨੇ ਐੱਮ-ਸੇਵਾ ਵੀ ਜਾਰੀ ਕੀਤੀ ਹੈ। ਇਸ ਲਈ ਤੁਸੀਂ EPFO ਦਾ ਐੱਮ-ਸੇਵਾ ਐਪ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਡਾਊਨਲੋਡ ਪੂਰਾ ਹੋਣ ਤੋਂ ਬਾਅਦ ਤੁਸੀਂ 'Member' 'ਤੇ ਕਲਿੱਕ ਕਰਕੇ 'Balance/Passbook' 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਸੀਂ ਆਪਣਾ ਯੂ.ਏ.ਐੱਨ. ਅਤੇ ਮੋਬਾਇਲ ਨੰਬਰ ਪਾ ਕੇ ਜਾਣਕਾਰੀ ਲੈ ਸਕਦੇ ਹੋ।
ਕੀ ਟੈਕਸ ਫ੍ਰੀ ਹੈ SIP? ਜਾਣੋ ਨਿਯਮਾਂ 'ਚ ਹੋਏ ਕਿਹੜੇ ਬਦਲਾਅ
NEXT STORY