ਨਵੀਂ ਦਿੱਲੀ — ਸੋਨੇ ਦੀ ਮੰਗ ਨੂੰ ਘਟਾਉਣ ਅਤੇ ਆਰਥਿਕ ਬਚਤ ਜਾਂ ਘਰੇਲੂ ਬੱਚਤ ਲਈ ਸੋਨੇ ਦੀ ਖਰੀਦ ਕਰਨ ਵਾਲੇ ਲੋਕਾਂ ਨੂੰ ਫਾਇਨਾਂਸ਼ਿਅਲ(ਵਿੱਤੀ) ਬਚਤ 'ਚ ਲਿਆਉਣ ਦੇ ਮੰਤਵ ਨਾਲ ਭਾਰਤ ਸਰਕਾਰ ਨੇ ਮਹੱਤਵਪੂਰਨ ਸਾਵਰੇਨ ਗੋਲਡ ਬਾਂਡ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਹ ਯੋਜਨਾ ਜ਼ਰੀਏ ਸੋਨੇ ਦੀ ਦਰਾਮਦ ਦੇ ਸਹੀ ਤਰੀਕੇ ਨਾਲ ਨਿਗਰਾਨੀ ਵੀ ਰੱਖੀ ਜਾ ਸਕੇਗੀ। ਭਾਰਤ ਸਰਕਾਰ ਦੀ ਇਹ ਸਕੀਮ ਵਿਚ ਭਾਰਤੀ ਰਿਜ਼ਰਵ ਬੈਂਕ ਬਾਂਡ ਜਾਰੀ ਕਰੇਗਾ। ਅਜਿਹੇ 'ਚ ਇਸ ਸਕੀਮ ਵਿਚ ਪਾਰਦਰਸ਼ਤਾ ਵੀ ਹੋਵੇਗੀ ਅਤੇ ਲੋਕਾਂ ਨੂੰ ਉਨ੍ਹÎਾਂ ਦੇ ਸੋਨੇ ਦੀ ਸੁਰੱਖਿਆ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਇਸ ਸਕੀਮ ਨੂੰ ਭਾਰਤ ਸਰਕਾਰ ਦੁਆਰਾ ਸਾਲ 2015 ਦੇ ਬਜਟ ਵਿਚ ਪੇਸ਼ ਕੀਤਾ ਗਿਆ ਸੀ।
ਕਿਵੇਂ ਕੰਮ ਕਰੇਗੀ ਸਾਵਰੇਨ ਗੋਲਡ ਬਾਂਡ ਸਕੀਮ
ਇਸ ਸਕੀਮ ਦੇ ਤਹਿਤ ਰਿਜ਼ਰਵ ਬੈਂਕ ਸਰਕਾਰ ਵਲੋਂ ਬਾਂਡ ਜਾਰੀ ਕਰਦਾ ਹੈ। ਇਹ ਬਾਂਡ ਬੈਕਾਂ ਅਤੇ ਪੋਸਟ ਆਫਿਸ ਵਿਚ ਗ੍ਰਾਮ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। ਇਸ ਤੋਂ ਬਾਅਦ ਇਹ ਬਾਂਡ ਸੋਨੇ ਦੇ ਮੁੱਲ ਨਾਲ ਲਿੰਕ ਕੀਤੇ ਜਾਂਦੇ ਹਨ ਅਤੇ ਨਿਵੇਸ਼ਕ ਬਾਂਡ ਦੇ ਮੁੱਲ ਦਾ ਨਕਦ 'ਚ ਭੁਗਤਾਨ ਕਰਦੇ ਹਨ। ਸਾਵਰੇਨ ਗੋਲਡ ਬਾਂਡ ਸਕੀਮ ਦੇ ਤਹਿਤ ਇਕ ਵਿੱਤੀ ਸਾਲ 'ਚ ਇਕ ਵਿਅਕਤੀ ਵਲੋਂ ਘੱਟੋ-ਘੱਟ 2 ਗ੍ਰਾਮ ਅਤੇ ਜ਼ਿਆਦਾ ਤੋਂ ਜ਼ਿਆਦਾ 500 ਗ੍ਰਾਮ ਸੋਨੇ 'ਚ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਬਾਂਡ 'ਤੇ ਨਿਵੇਸ਼ਕ ਨੂੰ 2.75 ਫੀਸਦੀ ਦੀ ਸਾਲਾਨਾ ਵਿਆਜ ਮਿਲਦਾ ਹੈ। ਇਹ ਵਿਆਜ ਸਾਲ ਦੇ ਸ਼ੁਰੂਆਤੀ ਮੁੱਲ (ਵੈਲਿਊ ਆਫ ਇਨਵੈਸਟਮੈਂਟ) ਦੇ ਆਧਾਰ 'ਤੇ ਅਦਾ ਕੀਤਾ ਜਾਂਦਾ ਹੈ।
ਸਾਵਰੇਨ ਗੋਲਡ ਬਾਂਡ ਸਕੀਮ ਦੀਆਂ ਖਾਸ ਗੱਲਾਂ
1. ਇਸ ਸਕੀਮ ਦੇ ਤਹਿਤ, ਸਭ ਤੋਂ ਛੋਟਾ ਬਾਂਡ 1 ਗ੍ਰਾਮ ਸੋਨੇ ਦੇ ਬਰਾਬਰ ਹੋਵੇਗਾ। ਕੋਈ ਵੀ ਵਿਅਕਤੀ ਇਕ ਵਿੱਤੀ ਸਾਲ ਵਿਚ 500 ਗ੍ਰਾਮ ਤੱਕ ਦੇ ਸੋਨੇ ਦੇ ਬਾਂਡ ਦੀ ਖਰੀਦ ਕਰ ਸਕਦਾ ਹੈ। ਵਿਅਕਤੀਗਤ ਤੌਰ 'ਤੇ ਬਾਂਡ ਖਰੀਦਣ ਦੀ ਸੀਮਾ 4 ਕਿਲੋਗ੍ਰਾਮ ਹੈ ਅਤੇ ਇਕ ਸੰਗਠਨ ਲਈ 20 ਕਿਲੋਗ੍ਰਾਮ ਰੱਖੀ ਗਈ ਹੈ।
2. ਇਸ ਸਕੀਮ ਦੇ ਤਹਿਤ ਸੋਨੇ ਦੀ ਸੁਰੱਖਿਆ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀ ਹੋਵੇਗੀ ਕਿਉਂਕਿ ਇਹ ਇਕ ਸਰਕਾਰੀ ਯੋਜਨਾ ਹੈ। ਸੋਨੇ ਦੀ ਸ਼ੁੱਧਤਾ ਦੀ ਸੁਰੱਖਿਆ ਵਿਵਸਥਾ ਵੀ ਹੈ।
3. ਸਕੀਮ ਦੇ ਪੂਰਾ ਹੋਣ ਦੀ ਮਿਆਦ 8 ਸਾਲ ਹੈ। ਕਿਸੇ ਵੀ ਵਿਅਕਤੀ ਕੋਲ ਇਸ ਬਾਂਡ ਨੂੰ ਰੱਖਣ ਦੇ ਦੋ ਵਿਕਲਪ ਹਨ ਜਾਂ ਤਾਂ ਇਸਨੂੰ ਇਕ ਪੇਪ ਫਾਰਮੈਟ ਵਿਚ ਰੱਖਿਆ ਜਾ ਸਕਦਾ ਹੈ ਜਾਂ ਫਿਰ ਇਸ ਨੂੰ ਡੀਮੈਟ ਫਾਰਮੈਟ ਵਿਚ ਰੱਖਿਆ ਜਾ ਸਕਦਾ ਹੈ।
4. ਨਿਵੇਸ਼ਕ ਕਿਸੇ ਵੀ ਵਿਅਕਤੀ ਨੂੰ ਆਪਣਾ ਬਾਂਡ ਟ੍ਰਾਂਸਫਰ ਕਰ ਸਕਦੇ ਹਨ, ਬਸ਼ਰਤੇ ਉਹ ਵਿਅਕਤੀ ਸਕੀਮ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੋਵੇ।
5. ਜੇਕਰ ਤੁਸੀਂ ਸਮੇਂ ਤੋਂ ਪਹਿਲਾਂ ਬਾਂਡ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ 5 ਸਾਲ ਦੀ ਉਡੀਕ ਕਰਨੀ ਪਵੇਗੀ। ਇਸ ਸਕੀਮ ਨੂੰ ਮਿਆਦ ਪੁੱਗਣ ਤੋਂ ਪਹਿਲਾਂ ਕਢਵਾਉਣ ਲਈ 5 ਸਾਲ ਦਾ ਸਮਾਂ ਰੱਖਿਆ ਗਿਆ ਹੈ।
ਨਵੇਂ ਨੋਟਾਂ 'ਤੇ ਮੰਡਰਾਉਣ ਲੱਗਾ ਖਤਰਾ, ਬਾਜ਼ਾਰ 'ਚੋਂ 10 ਦੇ ਵੀ ਹੋ ਰਹੇ ਬਾਹਰ!
NEXT STORY