ਨਵੀਂ ਦਿੱਲੀ— ਨੋਟਬੰਦੀ ਦੇ ਬਾਅਦ ਆਏ ਨਵੇਂ ਨੋਟ ਦੋ ਸਾਲਾਂ ਬਾਅਦ ਹੀ ਬਾਜ਼ਾਰ 'ਚੋਂ ਬਾਹਰ ਹੋਣ ਲੱਗੇ ਹਨ। ਆਲਮ ਇਹ ਹੈ ਕਿ 2,000 ਤੇ 500 ਰੁਪਏ ਦੇ ਨਵੇਂ ਨੋਟਾਂ ਦੇ ਨਾਲ ਇਸੇ ਸਾਲ ਜਨਵਰੀ 'ਚ ਜਾਰੀ ਜਾਰੀ ਹੋਏ 10 ਰੁਪਏ ਦੇ ਨੋਟਾਂ 'ਤੇ ਵੀ ਇਹ ਖਤਰਾ ਮੰਡਰਾਉਣ ਲੱਗਾ ਹੈ। ਬੈਂਕਾਂ ਨੇ ਇਨ੍ਹਾਂ ਨੋਟਾਂ ਨੂੰ ਗਾਹਕਾਂ ਨੂੰ ਜਾਰੀ ਨਾ ਕਰਨ ਦੀ ਸ਼੍ਰੇਣੀ 'ਚ ਪਾ ਕੇ ਬਾਜ਼ਾਰ 'ਚੋਂ ਬਾਹਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਸਰਕਾਰੀ ਬੈਂਕ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਆਰ. ਬੀ. ਆਈ. ਗਵਰਨਰ ਉਰਜਿਤ ਪਟੇਲ ਦੇ ਦਸਤਖਤ ਨਾਲ ਜਾਰੀ ਹੋਏ ਨਵੇਂ ਨੋਟਾਂ ਦੇ ਕਾਗਜ਼ ਦੀ ਗੁਣਵੱਤਾ ਪਹਿਲਾਂ ਦੇ ਨੋਟਾਂ ਦੇ ਮੁਕਾਬਲੇ ਖਰਾਬ ਹੈ। ਇਕ ਵਾਰ ਨੋਟ ਖਰਾਬ ਹੋ ਜਾਣ 'ਤੇ ਇਨ੍ਹਾਂ ਨੂੰ ਏ. ਟੀ. ਐੱਮ. 'ਚ ਨਹੀਂ ਪਾਇਆ ਜਾ ਸਕਦਾ ਹੈ ਕਿਉਂਕਿ ਏ. ਟੀ. ਐੱਮ. ਦਾ ਸੈਂਸਰ ਖਰਾਬ ਨੋਟਾਂ ਦੀ ਗਿਣਤੀ 'ਚ ਗੜਬੜੀ ਕਰ ਦਿੰਦਾ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਨੋਟਾਂ ਨੂੰ ਦੋ ਵਾਰ ਤੋਂ ਜ਼ਿਆਦਾ ਏ. ਟੀ. ਐੱਮ. 'ਚ ਨਹੀਂ ਪਾਇਆ ਜਾ ਰਿਹਾ ਹੈ।
ਇਕ ਹੋਰ ਬੈਂਕ ਦੇ ਅਧਿਕਾਰੀ ਮੁਤਾਬਕ, ਨੋਟਬੰਦੀ ਦੇ ਬਾਅਦ ਜਾਰੀ ਹੋਏ ਨਵੇਂ ਨੋਟਾਂ ਨੂੰ 'ਨਾਨ ਈਸ਼ੂਬਲ' (ਜਾਰੀ ਨਾ ਕਰਨ ਯੋਗ) ਸ਼੍ਰੇਣੀ 'ਚ ਪਾਉਣ 'ਤੇ ਪਾਬੰਦੀ ਲੱਗੀ ਸੀ। ਆਰ. ਬੀ. ਆਈ. ਨੇ ਇਸ ਸੰਬੰਧ 'ਚ ਸਪੱਸ਼ਟ ਹਿਦਾਇਤ ਦੇ ਰੱਖੀ ਸੀ ਕਿ ਗਵਰਨਰ ਦੇ ਦਸਤਖਤ ਨਾਲ ਜਾਰੀ ਨਵੇਂ ਨੋਟਾਂ ਨੂੰ ਕਿਸੇ ਵੀ ਹਾਲਤ 'ਚ 'ਨਾਨ ਈਸ਼ੂਬਲ' ਐਲਾਨ ਨਹੀਂ ਕੀਤਾ ਜਾ ਸਕਦਾ ਹੈ ਪਰ ਬੈਂਕਾਂ ਦੇ ਦਬਾਅ ਵਧਣ ਕਾਰਨ ਆਰ. ਬੀ. ਆਈ. ਨੇ ਜੁਲਾਈ 2018 'ਚ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਅਜਿਹੇ ਨੋਟਾਂ ਨੂੰ 'ਜਾਰੀ ਨਾ ਕਰਨ ਯੋਗ' ਦੀ ਸ਼੍ਰੇਣੀ 'ਚ ਪਾਉਣ ਦੀ ਮਨਜ਼ੂਰੀ ਦੇ ਦਿੱਤੀ।
10 ਰੁਪਏ ਦੇ ਨੋਟਾਂ ਦੀ ਹਾਲਤ ਜਲਦ ਹੋ ਰਹੀ ਹੈ ਪਤਲੀ :

ਬੈਂਕ ਅਧਿਕਾਰੀ ਦਾ ਕਹਿਣਾ ਹੈ ਕਿ 2,000 ਤੇ 500 ਰੁਪਏ ਦੇ ਨਵੇਂ ਨੋਟ ਘਟ ਖਰਾਬ ਹੋ ਰਹੇ ਹਨ ਕਿਉਂਕਿ ਇਨ੍ਹਾਂ ਦਾ ਇਸਤੇਮਾਲ 10 ਰੁਪਏ ਦੇ ਨੋਟਾਂ ਦੀ ਤਰ੍ਹਾਂ ਨਹੀਂ ਹੁੰਦਾ ਹੈ। 10 ਰੁਪਏ ਦੇ ਨਵੇਂ ਨੋਟ ਦਿਨ ਭਰ 'ਚ ਹੀ ਦਸ ਤੋਂ ਜ਼ਿਆਦਾ ਹੱਥਾਂ ਤੋਂ ਹੋ ਕੇ ਲੰਘਦੇ ਹਨ। ਇਸ ਲਈ ਇਹ ਜਲਦ ਖਰਾਬ ਹੋ ਜਾਂਦੇ ਹਨ। ਹਾਲਤ ਇਹ ਹੈ ਕਿ ਜਨਵਰੀ 2018 'ਚ ਬਾਜ਼ਾਰ 'ਚ ਆਏ 10 ਰੁਪਏ ਦੇ ਨਵੇਂ ਨੋਟ ਹੁਣ ਤੋਂ ਹੀ 'ਨਾਨ ਈਸ਼ੂਬਲ' ਦੀ ਸ਼੍ਰੇਣੀ 'ਚ ਆਉਣ ਲੱਗੇ ਹਨ, ਜਦੋਂ ਕਿ 10 ਰੁਪਏ ਦੇ ਪੁਰਾਣੇ ਨੋਟ ਅਜੇ ਵੀ ਬਿਹਤਰ ਸਥਿਤੀ 'ਚ ਹਨ।
ਕੀ ਹੈ ਨਾਨ ਈਸ਼ੂਬਲ ਨੋਟ?
ਜਿਨ੍ਹਾਂ ਨੋਟਾਂ ਨੂੰ ਨਾ ਤਾਂ ਏ. ਟੀ. ਐੱਮ. 'ਚ ਪਾਇਆ ਜਾ ਸਕਦਾ ਹੈ ਅਤੇ ਨਾ ਹੀ ਆਮ ਲੋਕ ਸਵੀਕਾਰ ਕਰਦੇ ਹਨ, ਉਨ੍ਹਾਂ ਨੂੰ 'ਨਾਨ ਈਸ਼ੂਬਲ' ਨੋਟ ਕਹਿੰਦੇ ਹਨ। ਗੰਦੇ, ਮੈਲੇ ਤੇ ਕਟੇ-ਫਟੇ ਨੋਟ ਜੋ 'ਨਾਨ ਈਸ਼ੂਬਲ' ਐਲਾਨ ਹੋ ਜਾਂਦੇ ਹਨ, ਉਨ੍ਹਾਂ ਨੂੰ ਬੈਂਕ ਜਮ੍ਹਾ ਕਰ ਕੇ ਆਰ. ਬੀ. ਆਈ. ਕੋਲ ਭੇਜ ਦਿੰਦੇ ਹਨ।

ਕਾਗਜ਼ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ
ਵਿੱਤ ਮੰਤਰਾਲਾ 'ਚ ਬੈਂਕਿੰਗ ਡਿਵੀਜ਼ਨ ਦੇ ਇਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਨਵੇਂ ਨੋਟਾਂ ਦੇ ਕਾਗਜ਼ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ। ਇੱਥੋਂ ਤਕ ਕਿ ਪੁਰਾਣੇ ਨੋਟਾਂ ਦੇ ਮੁਕਾਬਲੇ ਨਵੇਂ ਨੋਟਾਂ 'ਚ ਸੁਰੱਖਿਆ ਸੰਬੰਧੀ ਜ਼ਿਆਦਾ ਫੀਚਰ ਦਿੱਤੇ ਗਏ ਹਨ, ਤਾਂ ਕਿ ਨਕਲੀ ਨੋਟਾਂ ਦੀ ਛਪਾਈ ਨਾ ਹੋ ਸਕੇ। ਨਵੇਂ ਨੋਟਾਂ ਦੇ ਜਲਦ ਖਰਾਬ ਹੋਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਭਾਰਤ 'ਚ ਜ਼ਿਆਦਾਤਰ ਲੋਕ ਨੋਟਾਂ ਨੂੰ ਮਰੋੜ ਕੇ ਰੱਖਦੇ ਹਨ ਜਾਂ ਲੜ੍ਹ ਆਦਿ 'ਚ ਬੰਨ ਕੇ। ਇਸ ਕਾਰਨ ਨੋਟ ਜਲਦ ਖਰਾਬ ਹੋ ਜਾਂਦੇ ਹਨ।
ਸਰਕਾਰ ਨੂੰ ਵੱਡੀ ਰਕਮ ਦੇਣ ਦੇ ਮੂਡ 'ਚ ਨਹੀਂ RBI!
NEXT STORY