ਅੱਪਰਾ (ਦੀਪਾ) : ਅੱਪਰਾ ਤੇ ਆਸ-ਪਾਸ ਦੇ ਪਿੰਡਾਂ 'ਚ ਪਿਛਲੇ ਕਾਫ਼ੀ ਸਮੇਂ ਤੋਂ ਆਮ ਲੋਕਾਂ ਵੱਲੋਂ ਨਹਿਰਾਂ 'ਚ ਛੱਡੀਆਂ ਹੋਈਆਂ ਬੇਸਹਾਰਾ ਗਾਂਵਾਂ ਘੁੰਮ ਰਹੀਆਂ ਹਨ । ਗੌਰ ਕਰਨਯੋਗ ਹੈ ਕਿ ਆਮ ਲੋਕਾਂ ਵੱਲੋਂ ਦੁੱਧ ਨਾ ਦੇਣ ਦੀ ਹਾਲਤ 'ਚ ਉਕਤ ਗਾਂਵਾਂ ਨੂੰ ਨਹਿਰਾਂ 'ਚ ਛੱਡ ਦਿੱਤਾ ਜਾਂਦਾ ਹੈ, ਜਿੱਥੇ ਉਹ ਜਿੰਦਾ ਰਹਿਣ ਲਈ ਪੀਣ ਵਾਲੇ ਪਾਣੀ ਤੇ ਚਾਰੇ ਦੀ ਖਾਤਰ ਅੱਗੇ ਤੋਂ ਅੱਗੇ ਤੁਰਦੀਆਂ ਰਹਿੰਦੀਆਂ ਹਨ। ਅੱਪਰਾ ਇਲਾਕੇ ਦੀਆਂ ਨਹਿਰਾਂ 'ਚ ਵੀ ਅਜਿਹੀਆਂ ਬਹੁਤ ਸਾਰੀਆਂ ਗਾਂਵਾਂ ਜਿੰਦਾ ਰਹਿਣ ਲਈ ਸ਼ੰਘਰਸ਼ ਕਰ ਰਹੀਆਂ ਹਨ | ਇੱਕ ਪਾਸੇ ਜਿੱਥੇ ਉਹ 'ਜਿੰਦਾ' ਰਹਿਣ ਲਈ 'ਪਾਣੀ' ਲੱਭ ਰਹੀਆਂ ਸਨ, ਉੱਥੇ ਹੀ ਹੁਣ ਬਰਸਾਤ ਦਾ ਮੌਸਮ ਹੋਣ ਕਾਰਣ ਤੇ ਸੰਬੰਧਿਤ ਵਿਭਾਗ ਵਲੋਂ ਨਹਿਰਾਂ 'ਚ ਪਾਣੀ ਛੱਡਣ ਕਾਰਣ ਉਹੀ 'ਪਾਣੀ' ਉਨ੍ਹਾਂ ਲਈ 'ਮੌਤ' ਦਾ ਕਾਰਣ ਬਣਦਾ ਜਾ ਰਿਹਾ ਹੈ ।
ਇਹ ਵੀ ਪੜ੍ਹੋ- ਹਾਈਕੋਰਟ ਨੇ ਜਾਰੀ ਕੀਤਾ ਹੁਕਮ, ਐੱਨ.ਡੀ.ਪੀ.ਐੱਸ. ਮਾਮਲਿਆਂ ਦੀ ਜਾਂਚ ਲਈ ਤੈਅ ਕੀਤੀ ਸਮਾਂ ਹੱਦ
ਉਕਤ ਗਾਂਵਾਂ ਨੂੰ ਨਹਿਰਾਂ 'ਚ ਕੱਢਣ ਲਈ ਇਲਾਕੇ ਦੇ ਨੌਜਵਾਨ ਜਾਨ ਜੋਖਿਮ 'ਚ ਪਾ ਕੇ ਉਨਾਂ ਨੂੰ ਰੱਸਿਆਂ ਦੀ ਮਦਦ ਨਾਲ ਨਹਿਰਾਂ ਦੇ ਗਹਿਰੇ ਪਾਣੀ 'ਚ ਬਾਹਰ ਕੱਢ ਰਹੇ ਹਨ | ਸਥਾਨਕ ਜੱਜਾ ਖੁਰਦ ਤੋਂ ਤੇਹਿੰਗ ਨੂੰ ਜਾਂਦੀ ਨਹਿਰ 'ਚ ਗਾਵਾਂ ਨੂੰ ਬਾਹਰ ਕੱਢ ਰਹੇ ਅੱਪਰਾ ਦੇ ਨੌਜਵਾਨਾਂ ਸੰਦੀਪ ਅੱਪਰਾ, ਵਿਨੈ ਅੱਪਰਾ, ਰਮਨਜੀਤ ਬੱਬੀ ਕਬੋਆਂ, ਸੋਨੂੰ ਅੱਪਰਾ ਤੇ ਤੇਹਿੰਗ ਦੇ ਨੌਜਵਾਨਾਂ ਨੇ ਦੱਸਿਆ ਕਿ ਉਹ ਆਪਣੇ ਪੱਧਰ 'ਤੇ ਹੀ ਗਾਵਾਂ ਨੂੰ ਨਹਿਰਾਂ ਦੇ ਪਾਣੀ ਤੋਂ ਬਾਹਰ ਕੱਢ ਰਹੇ ਹਨ, ਪ੍ਰਸ਼ਾਸ਼ਨ ਵਲੋਂ ਉਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਜ਼ੁਬਾਨ ਤੇ ਬੇਸਹਾਰਾਂ ਗਾਵਾਂ ਨੂੰ ਨਹਿਰਾਂ 'ਚ ਨਾ ਛੱਡਣ ਤਾਂ ਕਿ ਉਨਾਂ ਨੂੰ ਤਿਲ-ਤਿਲ ਮਰਨ ਤੋਂ ਬਚਾਇਆ ਜਾ ਸਕੇ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ, MSP ’ਤੇ ਮੂੰਗੀ ਦੀ ਖ਼ਰੀਦ ਦੀ ਮਿਤੀ ਵਧਾਈ
NEXT STORY