ਜਲੰਧਰ (ਸ਼ਰਮਾ)-ਭਗਵਾ ਯਾਤਰਾ ਦੇ ਬੈਨਰ ਹੇਠ ਹਿੰਦੂਆਂ ਦਾ ਇਕ ਵਿਸ਼ਾਲ ਸਮੂਹ ਅਯੁੱਧਿਆ ਵਿਖੇ ਬਣਨ ਵਾਲੇ ਭਗਵਾਨ ਸ਼੍ਰੀ ਰਾਮ ਜੀ ਦੇ ਵਿਸ਼ਾਲ ਮੰਦਿਰ ਦੇ ਸੰਬੰਧ ਵਿਚ ਨੂਰਮਹਿਲ ਦੇ ਮੁਹੱਲਿਆਂ ਅਤੇ ਬਜ਼ਾਰਾਂ ਵਿਚੋਂ ਗੁਜ਼ਰਿਆ। ਇਹ ਯਾਤਰਾ ਡੇਰਾ ਸੰਤ ਸਾਧੂ ਰਾਮ ਮੁਹੱਲਾ ਸੰਤ ਨਗਰ ਤੋਂ ਸ਼ੁਰੂ ਹੋ ਕੇ ਮੰਦਿਰ ਸ਼੍ਰੀ ਪਰਸ਼ੂਰਾਮ ’ਚ ਸੰਪੰਨ ਹੋਈ। ਯਾਤਰਾ ਵਿਚ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਆਰ. ਐੱਸ. ਐੱਸ. ਅਤੇ ਭਾਜਪਾ ਦੇ ਕਾਰਕੁੰਨਾਂ ਤੋਂ ਇਲਾਵਾ ਹਿੰਦੂ ਸੰਸਕ੍ਰਿਤੀ ਨਾਲ ਜੁਡ਼ੇ ਹਜ਼ਾਰਾਂ ਲੋਕ ਇਸ ਯਾਤਰਾ ਵਿਚ ਸ਼ਾਮਲ ਹੋਏ। ਬੁਲਾਰਿਆਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਸੰਸਦ ਵਿਚ ਮੰਦਿਰ ਦੇ ਨਿਰਮਾਣ ਹੇਤੂ ਬਿੱਲ ਬਿਨ੍ਹਾਂ ਕਿਸੇ ਦੇਰੀ ਦੇ ਪਾਸ ਕਰਵਾਇਆ ਜਾਵੇ। ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਤਰ੍ਹਾਂ ਕਰਨ ਵਿਚ ਆਨਾਕਾਨੀ ਕਰਦੀ ਹੈ ਤਾਂ ਮੰਦਿਰ ਤਾਂ ਹਰ ਹਾਲ ਵਿਚ ਬਣੇਗਾ ਹੀ ਪਰ ਮੋਦੀ ਸਰਕਾਰ ਨੂੰ ਆਉਣ ਵਾਲੇ ਇਲੈਕਸ਼ਨ ਵਿਚ ਇਸ ਦਾ ਖਾਮਿਆਜ਼ਾ ਜ਼ਰੂਰ ਭੁਗਤਨਾ ਪਵੇਗਾ। ਯਾਤਰਾ ਨੂੰ ਹਜ਼ਾਰਾਂ ਹਿੰਦੂਆਂ ਦੀ ਆਸਥਾ ਦੇ ਪ੍ਰਤੀਕ ਸੰਤ ਕਰਮਦਾਸ ਜੀ ਮਹਾਰਾਜ ਨੇ ਆਸ਼ੀਰਵਾਦ ਦੇ ਕੇ ਰੁਖਸਤ ਕੀਤਾ ਅਤੇ ਖੁੱਦ ਵੀ ਯਾਤਰਾ ਦੇ ਨਾਲ ਕਾਫੀ ਦੂਰ ਤੱਕ ਪੈਦਲ ਚੱਲੇ। ਉਨ੍ਹਾਂ ਤੋਂ ਇਲਾਵਾ ਚੇਤਨ ਚਿਵਾਡ਼ੀ, ਭੂਸ਼ਣ ਸ਼ਰਮਾ, ਵਿਨੇ ਨਈਅਰ, ਪਵਨ ਪ੍ਰਾਸ਼ਰ, ਜਗਤ ਮੋਹਨ ਸ਼ਰਮਾ, ਅਮਰੀਕ ਸਿੰਘ, ਵਿਨੋਦ ਜੱਸਲ, ਰਾਜੀਵ ਮਿੱਸਰ, ਰਾਜ ਬਹਾਦਰ ਸੰਧੀਰ, ਹਰੀਦੇਵ ਸੰਗਰ, ਰਾਮਜੀਤ, ਅਵੀਨਾਸ਼ ਪਾਠਕ, ਨਰਿੰਦਰ ਸੰਗਰ, ਰਾਜ ਕੁਮਾਰ ਮਹਿਨ, ਨੀਟਾ ਪਾਠਕ, ਕਪਿਲ ਸੰਧੀਰ, ਮੁਨੀਸ਼ ਕੁਮਾਰ, ਕੇ. ਕੇ. ਕਾਲੀਆ, ਰਤਨ ਮਿੱਸਰ ਤੇ ਪੰਕਜ ਓਹਰੀ ਆਦਿ ਸ਼ਾਮਲ ਹੋਏ।
ਤੀਸਰਾ ਵਾਲੀਬਾਲ ਟੂਰਨਾਮੈਂਟ ਪਿੰਡ ਮਹੇਡ਼ੂ ’ਚ ਸੰਪੰਨ
NEXT STORY