ਇੰਟਰਨੈਸ਼ਨਲ ਡੈਸਕ- ਚੰਦਰਮਾ 'ਤੇ ਪ੍ਰਮਾਣੂ ਪਲਾਂਟ ਬਣਨ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਚੀਨ ਅਤੇ ਰੂਸ ਨੇ ਚੰਦਰਮਾ 'ਤੇ ਪ੍ਰਮਾਣੂ ਊਰਜਾ ਪਲਾਂਟ ਬਣਾਉਣ ਲਈ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ, ਜਿਸ ਦੇ 2036 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਇਹ ਪਲਾਂਟ ਚੀਨ ਅਤੇ ਰੂਸ ਦੀ ਸਾਂਝੇ ਤੌਰ 'ਤੇ ਅਗਵਾਈ ਵਾਲੇ ਅੰਤਰਰਾਸ਼ਟਰੀ ਚੰਦਰ ਖੋਜ ਸਟੇਸ਼ਨ (ILRS) ਨੂੰ ਊਰਜਾ ਪ੍ਰਦਾਨ ਕਰੇਗਾ। ILRS ਦਾ ਨੀਂਹ ਪੱਥਰ 2028 ਵਿੱਚ ਚੀਨ ਦੇ ਚਾਂਗਏ-8 ਮਿਸ਼ਨ ਨਾਲ ਰੱਖਿਆ ਜਾਵੇਗਾ, ਜੋ ਪਹਿਲੀ ਵਾਰ ਚੀਨੀ ਪੁਲਾੜ ਯਾਤਰੀਆਂ ਨੂੰ ਚੰਦਰਮਾ 'ਤੇ ਉਤਾਰੇਗਾ।
ਇਹ ਐਲਾਨ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੇ 2026 ਦੇ ਬਜਟ ਪ੍ਰਸਤਾਵ 'ਚ ਚੰਦਰਮਾ 'ਤੇ ਆਰਬਿਟਲ ਸਟੇਸ਼ਨ ਦੀ ਯੋਜਨਾ ਨੂੰ ਰੱਦ ਕਰਨ ਦੀ ਗੱਲ ਕਹੀ ਹੈ। ਇਹ ਕਦਮ ਚੀਨ ਅਤੇ ਰੂਸ ਦੀਆਂ ਪੁਲਾੜ ਇੱਛਾਵਾਂ ਨੂੰ ਹੋਰ ਮਜ਼ਬੂਤ ਕਰਦਾ ਹੈ, ਜਦੋਂ ਕਿ ਅਮਰੀਕਾ ਦੇ ਆਰਟੇਮਿਸ ਪ੍ਰੋਗਰਾਮ ਨੂੰ ਦੇਰੀ ਅਤੇ ਬਜਟ ਵਿੱਚ ਕਟੌਤੀ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਅਤੇ ਰੂਸ ਦਾ ਚੰਦਰਮਾ ਪਰਮਾਣੂ ਪਲਾਂਟ ਵਿਗਿਆਨਕ ਅਤੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ। ਇਹ ਨਾ ਸਿਰਫ ਚੰਦਰਮਾ 'ਤੇ ਲੰਬੇ ਸਮੇਂ ਲਈ ਮਨੁੱਖੀ ਮੌਜੂਦਗੀ ਨੂੰ ਸੰਭਵ ਬਣਾਏਗਾ, ਬਲਕਿ ਮੰਗਲ ਮਿਸ਼ਨਾਂ ਲਈ ਵੀ ਆਧਾਰ ਬਣਾਏਗਾ। ਇਹ ਪ੍ਰੋਜੈਕਟ ਹਿੰਦ ਮਹਾਸਾਗਰ ਅਤੇ ਦੱਖਣੀ ਚੀਨ ਸਾਗਰ ਵਰਗੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੀ ਰਣਨੀਤਕ ਭਾਈਵਾਲੀ ਨੂੰ ਵੀ ਦਰਸਾਉਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-2 ਸਾਲ ਦਾ ਵਰਕ ਵੀਜ਼ਾ ਦੇਣ ਵਾਲਾ ਦੇਸ਼ ਬਣਿਆ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ
ਚੀਨ-ਰੂਸ ਦਾ ਕ੍ਰਾਂਤੀਕਾਰੀ ਕਦਮ
ਇੱਥੇ ਦੱਸ ਦਈਏ ਕਿ ਚੀਨ ਅਤੇ ਰੂਸ ਨੇ ਹਾਲ ਹੀ ਵਿਚ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ ਜਿਸ ਦੇ ਤਹਿਤ ਉਹ ਚੰਦਰਮਾ ਦੇ ਦੱਖਣੀ ਧਰੁਵ 'ਤੇ ਇਕ ਸਥਾਈ, ਮਨੁੱਖੀ ਕੰਟਰੋਲ ਚੰਨ ਆਧਾਰ (ਲੂਨਰ ਬੇਸ) ਸਥਾਪਿਤ ਕਰਨ ਲਈ ਪ੍ਰਮਾਣੂ ਊਰਜਾ ਪਲਾਂਟ ਬਣਾਉਣਗੇ। ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਦੇ ਡਾਇਰੈਕਟਰ ਜਨਰਲ ਯੂਰੀ ਬੋਰੀਸੋਵ ਅਨੁਸਾਰ ਪਲਾਂਟ "ਮਨੁੱਖੀ ਮੌਜੂਦਗੀ ਤੋਂ ਬਿਨਾਂ" ਆਪਣੇ ਆਪ ਹੀ ਬਣਾਇਆ ਜਾਵੇਗਾ। ਤਕਨੀਕੀ ਤੌਰ 'ਤੇ ਇਹ ਕਿਵੇਂ ਸੰਭਵ ਹੋਵੇਗਾ ਇਸ ਬਾਰੇ ਵੇਰਵੇ ਅਸਪਸ਼ਟ ਹਨ, ਪਰ ਬੋਰੀਸੋਵ ਨੇ ਦਾਅਵਾ ਕੀਤਾ ਕਿ ਤਕਨੀਕੀ ਕਦਮ "ਲਗਭਗ ਤਿਆਰ" ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
2 ਇੰਚ ਤੋਂ ਜ਼ਿਆਦਾ High Heels ਪਹਿਨਣ ਲਈ ਇਸ ਸ਼ਹਿਰ 'ਚ ਲੈਣਾ ਪੈਂਦਾ ਹੈ ਪਰਮਿਟ, ਜਾਣੋ ਅਜੀਬ ਨਿਯਮ
NEXT STORY