ਜਲੰਧਰ (ਸੂਦ)-ਮਹਿਤਪੁਰ ਨੇਡ਼ੇ ਪਿੰਡ ਮਹੇਡ਼ੂ ਵਿਖੇ ਤੀਸਰਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ’ਚ 8 ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਜਿਸ ’ਚ ਪਹਿਲਾ ਇਨਾਮ ਬਿਲਗਾ ਦੀ ਟੀਮ ਤੇ ਦੂਜਾ ਇਨਾਮ ਮਹਿਤਪੁਰ ਦੀ ਟੀਮ ਨੇ ਜਿੱਤਿਆ। ਟੂਰਨਾਮੈਂਟ ਦਾ ਉਦਘਾਟਨ ਪਿੰਡ ਵਾਸੀਆਂ ਨੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਉਨ੍ਹਾਂ ਤੋਂ ਕਰਵਾਇਆ। ਟੂਰਨਾਮੈਂਟ ’ਚ ਇਨਾਮਾਂ ਦੀ ਵੰਡ ਜਗਤਾਰ ਸਿੰਘ ਐੱਸ. ਆਈ. ਕੁਲਦੀਪ ਸਿੰਘ ਪ੍ਰਧਾਨ ਛਿੰਞ ਕਮੇਟੀ ਮਹੇਡ਼ੂ, ਕੁਲਵੰਤ ਸਿੰਘ ਮਾਨ ਤੇ ਗੁਰਪ੍ਰੀਤ ਸਿੰਘ ਗੋਰਾ ਵੱਲੋਂ ਕੀਤੀ ਗਈ। ਟੂਰਨਾਮੈਂਟ ਨੂੰ ਕਾਮਯਾਬ ਕਰਨ ’ਚ ਸਤਬੀਰ ਸਿੰਘ, ਸ਼ਰਨਜੀਤ ਸਿੰਘ, ਜੱਸੀ, ਦੀਪਾ ਰੂਪਰਾਏ, ਹੈਪੀ, ਘੁੱਗਾ ਮਾਨ, ਅਮ੍ਰਿਤ ਮਾਨ, ਲਾਡੀ ਮਾਨ, ਡਾ. ਨਿਰਮਲ ਨਿੰਮਾ, ਗੋਪੀ ਲੰਬਡ਼, ਕੁਲਵੰਤ ਸਿੰਘ, ਗੋਪੀ ਅਟਵਾਲ ਤੇ ਸਿਮਰਨਜੀਤ ਸਿੰਘ ਆਦਿ ਦਾ ਵੱਡਾ ਯੋਗਦਾਨ ਰਿਹਾ।
ਸੁਖਬੀਰ ਬਾਦਲ ਅਾਪਣੀ ਹਿੱਸੇਦਾਰੀ ਵਾਲੀ ਮਿੱਲ ਅੱਗੇ ਧਰਨਾ ਪ੍ਰਦਰਸ਼ਨ ਕਰਨ : ਭੱਲਾ
NEXT STORY