ਜਲੰਧਰ (ਅਮਿਤ)-ਦਾਗ਼ੀ ਜਾਂ ਅਪਰਾਧਿਕ ਰਿਕਾਰਡ ਵਾਲੇ ਨੰਬਰਦਾਰਾਂ ਦੇ ਖਿਲਾਫ ਪ੍ਰਸ਼ਾਸਨ ਦੀ ਪਹਿਲੀ ਵੱਡੀ ਕਾਰਵਾਈ ਕਰਦੇ ਹੋਏ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਦੋ ਨੰਬਰਦਾਰਾਂ ਨੂੰ ਡਿਸਮਿਸ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਲੈਂਡ ਰੈਵੇਨਿਊ ਰੂਲਜ਼ 1909 ਦੇ ਰੂਲ 16 ਦੇ ਤਹਿਤ ਉਕਤ ਹੁਕਮ ਜਾਰੀ ਕੀਤਾ ਗਿਆ ਹੈ। ਦੋਵਾਂ ਨੰਬਰਦਾਰਾਂ ਦੀਆਂ ਖਾਲੀ ਹੋਈਆਂ ਪੋਸਟਾਂ ਨੂੰ ਤੁਰੰਤ ਭਰਨ ਲਈ ਸਬੰਧਤ ਤਹਿਸੀਲਦਾਰਾਂ ਨੂੰ ਉਚਿਤ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਡੀ. ਸੀ. ਕਮਲ ਕਿਸ਼ੋਰ ਯਾਦਵ ਦੇ ਹੁਕਮਾਂ ਅਨੁਸਾਰ ਠੱਗੀ ਦੇ ਹਾਲ ਹੀ ’ਚ ਸਾਹਮਣੇ ਆਏ ਮਾਮਲੇ ਨੂੰ ਦੇਖਦੇ ਹੋਏ ਸਾਰੇ ਸਬੰੰਧਤ ਅਧਿਕਾਰੀਆਂ ਨੂੰ ਵਾਧੂ ਸਖਤੀ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਲੜੀ ’ਚ ਦਾਗ਼ੀ ਜਾਂ ਅਪਰਾਧਿਕ ਰਿਕਾਰਡ ਵਾਲੇ ਨੰਬਰਦਾਰਾਂ ਦੀ ਇਕ ਲਿਸਟ ਬਣਾਉਣ ਦਾ ਫੈਸਲਾ ਲਿਆ ਗਿਆ ਸੀ। ਜ਼ਿਲੇ ਦੇ ਸਾਰੇ ਤਹਿਸੀਲਦਾਰਾਂ ਨੂੰ ਹੁਕਮ ਜਾਰੀ ਕੀਤਾ ਗਿਆ ਸੀ ਕਿ ਉਹ ਆਪਣੇ-ਆਪਣੇ ਖੇਤਰ ਨਾਲ ਸਬੰਧਤ ਸਾਰੇ ਨੰਬਰਦਾਰ ਜਿਨ੍ਹਾਂ ਖਿਲਾਫ ਧੋਖਾਦੇਹੀ, ਗਲਤ ਗਵਾਹੀ ਪਾਉਣ ਵਾਲਾ ਕਿਸੇ ਵੀ ਤਰ੍ਹਾਂ ਦਾ ਅਪਰਾਧਿਕ ਰਿਕਾਰਡ ਹੋਣ ਦਾ ਮੌਜੂਦਾ ਸਮੇਂ ’ਚ ਕਿਸੇ ਵੀ ਅਦਾਲਤ ’ਚ ਕੇਸ ਪੈਂਡਿੰਗ ਹੋਣਾ ਆਦਿ ਦਾ ਪੂਰਾ ਬਿਓਰਾ ਮੰਗ ਕੇ ਇਕ ਰਿਪੋਰਟ ਬਣਾਉਣ ਤੇ ਡੀ. ਸੀ. ਦੇ ਸਾਹਮਣੇ ਪੇਸ਼ ਕਰਨ।ਮੌਜੂਦਾ ਸਮੇਂ ’ਚ ਤਹਿਸੀਲ ਦੇ ਅੰਦਰ ਕਈ ਅਜਿਹੇ ਨੰਬਰਦਾਰ ਪਾ ਰਹੇ ਨੇ ਗਵਾਹੀਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਦੇ ਅੰਦਰ ਰੋਜ਼ਾਨਾ ਪੈਸੇ ਲੈ ਕੇ ਗਵਾਹੀ ਪਾਉਣ ਵਾਲੇ ਪ੍ਰੋਫੈਸ਼ਨਲ ਨੰਬਰਦਾਰਾਂ ਦੀਆਂ ਲਿਸਟਾਂ ’ਚ ਅਜਿਹੇ ਕਈ ਨੰਬਰਦਾਰ ਸ਼ਾਮਲ ਹਨ, ਜਿਨ੍ਹਾਂ ਖਿਲਾਫ ਜਾਂ ਤਾਂ ਕੋਈ ਅਪਰਾਧਿਕ ਕੇਸ ਚੱਲ ਰਿਹਾ ਹੈ ਜਾਂ ਕਿਸੇ ਮਾਮਲੇ ’ਚ ਜੇਲ ਦੀ ਹਵਾ ਖਾ ਚੁੱਕੇ ਹਨ।ਕਿਸ-ਕਿਸ ਨੰਬਰਦਾਰ ਨੂੰ ਕੀਤਾ ਗਿਆ ਡਿਸਮਿਸ?ਡੀ. ਸੀ. ਵਲੋਂ ਡਿਸਮਿਸ ਕੀਤੇ ਗਏ ਨੰਬਰਦਾਰਾਂ ’ਚ ਪਿੰਡ ਵਿਰਕ, ਤਹਿਸੀਲ ਫਿਲੌਰ ਦੇ ਨੰਬਰਦਾਰ ਵਤਾਰ ਸਿੰਘ, ਪਿੰਡ ਦਕੋਹਾ ਤਹਿਸੀਲ ਜਲੰਧਰ-2 ਦੇ ਨੰਬਰਦਾਰ ਪ੍ਰੀਤਮ ਦਾਸ ਸ਼ਾਮਲ ਹਨ।
ਕੀ ਹੈ ਡੀ. ਸੀ. ਵਲੋਂ ਜਾਰੀ ਹੁਕਮ?
ਕੇਸ ਨੰ. 1. ਡੀ. ਸੀ. ਨੇ ਆਪਣੇ ਹੁਕਮਾਂ ’ਚ ਸਾਫ ਕੀਤਾ ਹੈ ਕਿ ਤਹਿਸੀਲਦਾਰ ਫਿਲੌਰ ਵਲੋਂ 14.3.17 ਨੂੰ ਇਸ ਗੱਲ ਸਬੰਧੀ ਸੂਚਿਤ ਕੀਤਾ ਗਿਆ ਸੀ ਕਿ ਅਵਤਾਰ ਸਿੰਘ ਖਿਲਾਫ ਅਪਰਾਧਿਕ ਮਾਮਲਾ ਦਰਜ ਹੋਇਆ ਹੈ, ਜਿਸ ਤੋਂ ਬਾਅਦ 23.8.17 ਨੂੰ ਉਸ ਨੂੰ ਇਕ ਸ਼ੋਅਕਾਜ਼ ਨੋਟਿਸ ਜਾਰੀ ਕੀਤਾ ਗਿਆ ਸੀ। ਅਵਤਾਰ ਸਿੰਘ ਨੇ ਕਿਹਾ ਕਿ ਉਸ ਦੇ ਖਿਲਾਫ ਐੱਫ. ਆਈ. ਆਰ. ਨੰਬਰ 251 ਮਿਤੀ 31.7.2009 ਦੇ ਅਧੀਨ ਆਈ. ਪੀ. ਸੀ. ਦੀ ਧਾਰਾ 419, 420, 465, 468, 472, 120 ਬੀ. ਤੇ ਪਾਸਪੋਰਟ ਐਕਟ, 1967 ਦੀ ਧਾਰਾ 12 ਵਿਚ ਇਕ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਵਿਚ ਅਦਾਲਤ ’ਚ ਅਪੀਲ ਦਾਇਰ ਕਰਨ ’ਤੇ ਉਸ ਦੇ ਖਿਲਾਫ ਧਾਰਾਵਾਂ ਨੂੰ ਖਤਮ ਕਰ ਕੇ ਸਿਰਫ ਪਾਸਪੋਰਟ ਐਕਟ ਦੀ ਧਾਰਾ ਸਮੇਤ ਗਲਤ ਢੰਗ ਨਾਲ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਿਸ ਦੇ ਖਿਲਾਫ ਮਾਣਯੋਗ ਹਾਈ ਕੋਰਟ ਵਿਚ ਉਸ ਦੀ ਸਜ਼ਾ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ ਅਤੇ ਮਾਮਲਾ ਫਿਲਹਾਲ ਅਦਾਲਤ ’ਚ ਵਿਚਾਰਧੀਨ ਹੈ। ਡੀ. ਸੀ. ਨੇ ਉਸ ਨੂੰ ਇਕ ਵਾਰ ਪਰਸਨਲ ਹੀਅਰਿੰਗ ਦਾ ਮੌਕਾ ਦਿੱਤਾ, ਜਿਥੇ ਉਸ ਨੇ ਪਹਿਲੇ ਦਿੱਤੇ ਗਏ ਆਪਣੇ ਜਵਾਬ ਨੂੰ ਦੁਹਰਾਇਆ। ਡੀ. ਸੀ. ਨੇ ਪੰਜਾਬ ਲੈਂਡ ਰੈਵੇਨਿਊ ਰੂਲਜ਼ 1909 ਦੇ ਰੂਲ 16 ਦੇ ਤਹਿਤ ਕੀਤੀ ਗਈ ਵਿਵਸਥਾ ਦੇ ਅੰਦਰ ਪੰਜ ’ਚੋਂ ਅਵਤਾਰ ਸਿੰਘ ਨੂੰ ਡਿਸਮਿਸ ਕੀਤਾ ਜਾਣਾ ਬਣਦਾ ਹੈ। ਇਕ ਸਾਲ ਤੋਂ ਜ਼ਿਆਦਾ ਸਜ਼ਾ ਦੇ ਮਾਮਲੇ ’ਚ ਅਜਿਹਾ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਅਵਤਾਰ ਸਿੰਘ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਸ ਨੇ ਸਮੇਂ ’ਤੇ ਪ੍ਰਸ਼ਾਸਨ ਨੂੰ ਆਪਣੀ ਸਜ਼ਾ ਨੂੰ ਲੈ ਕੇ ਸੂਚਿਤ ਨਹੀਂ ਕੀਤਾ ਸੀ, ਜਿਸ ਨਾਲ ਸਾਫ ਹੁੰਦਾ ਹੈ ਕਿ ਉਸ ਨੇ ਅਜਿਹਾ ਜਾਣਬੁੱਝ ਕੇ ਕੀਤਾ ਸੀ। ਇਸ ਲਈ ਉਸ ਨੂੰ ਡਿਸਮਿਸ ਕੀਤਾ ਜਾਣਾ ਬਣਦਾ ਹੈ।ਕੇਸ ਨੰ. 2ਇਸ ਤਰ੍ਹਾਂ ਨਾਲ ਦੂਜਾ ਮਾਮਲਾ ਜਿਸ ਵਿਚ ਪਿੰਡ ਦਕੋਹਾ, ਤਹਿਸੀਲ, ਜਲੰਧਰ-1 ਦੇ ਨੰਬਰਦਾਰ ਪ੍ਰੀਤਮ ਦਾਸ ਨੂੰ ਲੈ ਕੇ ਤਹਿਸੀਲ-1 ਵਲੋਂ ਸੂਚਿਤ ਕੀਤਾ ਗਿਆ ਸੀ ਕਿ ਉਸ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 419, 420, 465, 468, 472, 120 ਬੀ. ਦੇ ਤਹਿਤ ਥਾਣਾ ਬਾਰਾਂਦਰੀ ਵਿਚ ਇਕ ਐੱਫ. ਆਈ. ਆਰ. ਨੰ. 83 ਮਿਤੀ 05-08-2010 ਦਰਜ ਕੀਤੀ ਗਈ ਸੀ, ਜਿਸ ਵਿਚ ਇਕ ਸ਼ੋਅਕਾਜ਼ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਜਿਸ ਦੇ ਜਵਾਬ ’ਚ ਨੰਬਰਦਾਰ ਨੇ ਕਿਹਾ ਕਿ ਸੀ ਉਸ ਦੇ ਖਿਲਾਫ ਦਰਜ ਐੱਫ. ਆਈ. ਆਰ. ਝੂਠੀ ਹੈ ਕਿਉਂਕਿ ਉਸ ਨੇ ਸਬ-ਰਜਿਸਟਰਾਰ ਦੇ ਸਾਹਮਣੇ ਹੀ ਗੋਵਿੰਦ ਰਾਏ ਦੀ ਪਛਾਣ ਕੀਤੀ ਸੀ, ਜੋ ਕਿ ਮੌਕੇ ’ਤੇ ਮੌਜੂਦ ਸੀ। ਨੰਬਰਦਾਰ ਦਾ ਕਹਿਣਾ ਸੀ ਕਿ ਉਸ ਨੇ ਇਸ ਕੰਮ ਲਈ ਕੋਈ ਪੈਸਾ ਨਹੀਂ ਲਿਆ ਸੀ। ਪਰਸਨਲ ਹੀਅਰਿੰਗ ਦੌਰਾਨ ਨੰਬਰਦਾਰ ਕੋਈ ਨਵੀਂ ਗੱਲ ਪੇਸ਼ ਨਹੀਂ ਕਰ ਸਕਿਆ। ਇੰਨਾ ਹੀ ਨਹੀਂ ਆਪਣੇ ਖਿਲਾਫ ਪਰਚੇ ਨੂੰ ਲੈ ਕੇ ਨੰਬਰਦਾਰ ਵਲੋਂ ਕਿਸੇ ਤਰ੍ਹਾਂ ਦੀ ਸੂਚਨਾ ਨਹੀਂ ਦਿੱਤੀ ਗਈ। ਇਸ ਲਈ ਡਿਸਮਿਸ ਕੀਤਾ ਜਾਣਾ ਬਣਦਾ ਹੈ।ਅਪਰਾਧਿਕ ਬੈਕਗ੍ਰਾਊਂਡ ਵਾਲੇ ਨੰਬਰਦਾਰ ਕੀਤੇ ਜਾ ਸਕਦੇ ਹਨ ਬਲੈਕ ਲਿਸਟ : ਡੀ. ਸੀ.ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੇ ਨੰਬਰਦਾਰ ਜਿਨ੍ਹਾਂ ਦੀ ਅਪਰਾਧਿਕ ਬੈਕਗ੍ਰਾਊਂਡ ਹੈ ਜਾਂ ਫਿਰ ਉਨ੍ਹਾਂ ਦੇ ਖਿਲਾਫ ਕੋਈ ਕੇਸ ਚੱਲ ਰਿਹਾ ਹੈ, ਉਨ੍ਹਾਂ ਨੂੰ ਬਲੈਕ ਲਿਸਟ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਨੰਬਰਦਾਰੀ ਰੱਦ ਕੀਤੀ ਜਾ ਸਕਦੀ ਹੈ। ਡੀ. ਸੀ. ਨੇ ਕਿਹਾ ਕਿ ਇਸ ਗੱਲ ਦਾ ਹੁਕਮ ਜਾਰੀ ਕੀਤਾ ਜਾ ਸਕਦਾ ਹੈ ਕਿ ਨੰਬਰਦਾਰਾਂ ਦੀ ਗਵਾਹੀ ਰਜਿਸਟਰੇਸ਼ਨ ਜਾਂ ਹੋਰ ਰੈਵੇਨਿਊ ਮਾਮਲਿਆਂ ’ਚ ਨਾ ਸਵੀਕਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਦਾਗੀ ਤੇ ਅਪਰਾਧਿਕ ਰਿਕਾਰਡ ਵਾਲੇ ਨੰਬਰਦਾਰਾਂ ’ਤੇ ਵੀ ਕਾਫੀ ਹੱਦ ਤੱਕ ਨਕੇਲ ਪਾਈ ਜਾ ਸਕਦੀ ਹੈ।
ਕਪਿਲ ਦੇ ਪੈਦਾ ਹੋਣ 'ਤੇ ਖਬਰ ਆਈ ਸੀ ਕਿ ਘਰ 'ਚ ਆਇਆ ਹੈ 'ਖਜ਼ਾਨਾ'
NEXT STORY