ਜਲੰਧਰ : ਜੇਕਰ ਤੁਸੀਂ ਆਪਣੇ ਘਰ, ਗਲੀ ਜਾਂ ਮੁਹੱਲੇ 'ਚ ਕੋਈ ਪਾਰਟੀ ਕਰਨੀ ਹੈ ਅਤੇ ਪਾਰਟੀ 'ਚ 100 ਤੋਂ ਜ਼ਿਆਦਾ ਮਹਿਮਾਨ ਆਉਣ ਵਾਲੇ ਹਨ ਤਾਂ ਇਸ ਦੇ ਲਈ ਤੁਹਾਨੂੰ ਨਗਰ ਨਿਗਮ ਦੀ ਮਨਜ਼ੂਰੀ ਲੈਣੀ ਪਵੇਗੀ। ਸਿਰਫ ਇੰਨਾ ਹੀ ਨਹੀਂ ਪਾਰਟੀ ਤੋਂ ਬਾਅਦ ਜੋ ਵੇਸਟ ਬਚੇਗਾ, ਉਸ ਦੇ ਲਈ ਵੀ ਤੁਹਾਨੂੰ ਇੰਤਜ਼ਾਮ ਕਰਨਾ ਪਵੇਗਾ। ਅਜਿਹਾ ਨਹੀਂ ਹੋਇਆ ਤਾਂ ਚਲਾਨ ਕੱਟਣ ਤੋਂ ਇਲਾਵਾ ਤੁਹਾਨੂੰ ਜ਼ੁਰਮਾਨਾ ਵੀ ਪਾਇਆ ਜਾ ਸਕਦਾ ਹੈ ਕਿਉਂਕਿ ਨਗਰ ਨਿਗਮ ਨੇ 'ਸਾਲਿਡ ਵੇਸਟ ਮੈਨਜਮੈਂਟ ਰੂਲਸ-2016' ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਸਾਲ 2016 ਤੋਂ ਲਾਗੂ ਹੋਏ ਇਨ੍ਹਾਂ ਨਿਯਮਾਂ 'ਤੇ ਇਕ ਸਾਲ ਬਾਅਦ ਨਿਗਮ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਨਗਰ ਨਿਗਮ ਦੇ ਹੈਲਥ ਅਫਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਨੇ ਕਿਹਾ ਹੈ ਕਿ ਸੈਨੇਟਰੀ ਇੰਸਪੈਕਟਰਾਂ ਨੂੰ ਅਜਿਹੇ ਪ੍ਰੋਗਰਾਮਾਂ ਦੇ ਚਲਾਨ ਕੱਟਣ ਲਈ ਕਿਹਾ ਗਿਆ ਹੈ।
ਰੱਖਣੇ ਪੈਣੇ ਤਿੰਨ ਡਸਟਬਿਨ
ਇਨ੍ਹਾਂ ਨਿਯਮਾਂ ਤਹਿਤ ਕੂੜੇ ਨੂੰ ਪੈਦਾ ਹੋÎਣ ਵਾਲੇ ਸਰੋਤ ਮਤਲਬ ਕਿ ਘਰ, ਦੁਕਾਨ, ਕਮਰਸ਼ੀਅਲ ਕੰਪਲੈਕਸ ਜਾਂ ਕਾਰਖਾਨੇ 'ਚ ਵੱਖ-ਵੱਖ ਹੀ ਰੱਖਣਾ ਪਵੇਗਾ। ਇਸ ਦੇ ਲਈ ਤਿੰਨ ਡਸਟਬਿਨ ਰੱਖਣੇ ਪੈਣਗੇ। ਨਿਯਮ ਨੂੰ ਡੋਰ-ਟੂ-ਡੋਰ ਕੁਲੈਕਸ਼ਨ ਦਾ ਵੀ ਪੂਰਾ ਇੰਤਜ਼ਾਮ ਵੀ 7 ਅਪ੍ਰੈਲ, 2018 ਤੱਕ ਕਰਨਾ ਪਵੇਗਾ। ਨਗਰ ਨਿਗਮ ਨੇ ਇਸ ਦੇ ਲਈ ਸ਼ਹਿਰ 'ਚ ਨਿਜੀ ਤੌਰ 'ਤੇ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਵਾਲਿਆਂ ਦੀ ਸੂਚੀ ਤਿਆਰ ਕੀਤੀ ਹੈ। ਸ਼ਹਿਰ 'ਚ ਕਰੀਬ 650 ਕੂੜਾ ਚੁੱਕਣ ਵਾਲੇ ਹਨ, ਜਿਨ੍ਹਾਂ ਦਾ ਪੂਰਾ ਡਾਟਾ ਤਿਆਰ ਹੈ ਅਤੇ ਇਨ੍ਹਾਂ ਨੂੰ ਆਈ ਕਾਰਡ ਵੀ ਦਿੱਤੇ ਜਾਣਗੇ। ਦੁਕਾਨਾਂ ਦੇ ਬਾਹਰ ਕੂੜਾ ਸੁੱਟਣ ਵਾਲਿਆਂ 'ਤੇ ਕਾਰਵਾਈ ਹੋਵੇਗੀ।
ਦਿੱਲੀ ਕਮੇਟੀ ਚੋਣਾਂ : ਵਿਦੇਸ਼ੀ ਸਿੱਖ ਜੱਥੇਬੰਦੀਆਂ ਨੇ ਦਿੱਤੀ ਪਰਮਜੀਤ ਸਰਨਾ ਨੂੰ ਹਮਾਇਤ
NEXT STORY