ਜਲੰਧਰ (ਖੁਰਾਣਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਰਟ ਸਿਟੀ ਮਿਸ਼ਨ ਤਹਿਤ ਜਲੰਧਰ ਨੂੰ ਸੁੰਦਰ ਬਣਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਜਿਹਡ਼ੀ ਗ੍ਰਾਂਟ ਆਈ, ਉਸ ਵਿਚ ਨਾ ਸਿਰਫ਼ ਭਾਰੀ ਗੜਬਡ਼ੀ ਕਰ ਦਿੱਤੀ ਗਈ, ਸਗੋਂ ਬਹੁਤ ਘਟੀਆ ਪੱਧਰ ਦੇ ਕੰਮ ਵੀ ਕਰਵਾਏ ਗਏ। ਹੁਣ ਹਾਲਾਤ ਇਹ ਬਣ ਚੁੱਕੇ ਹਨ ਕਿ ਜਲੰਧਰ ਵਿਚ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟ ਠੱਪ ਪਏ ਹਨ। ਅਜਿਹੇ ਵਿਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੇ ਅਧਿਕਾਰੀ ਬਹੁਤ ਖਫ਼ਾ ਹਨ ਅਤੇ ਉਨ੍ਹਾਂ ਜਲੰਧਰ ਤੇ ਹੋਰ ਸਮਾਰਟ ਸਿਟੀ ਦੇ ਕੰਮਾਂ ਨੂੰ ਰੀਵਿਊ ਕਰਨ ਲਈ ਇਕ ਹੰਗਾਮੀ ਮੀਟਿੰਗ ਮੰਗਲਵਾਰ (20 ਸਤੰਬਰ) ਨੂੰ ਸੱਦ ਲਈ ਹੈ, ਜਿਹੜੀ ਵਰਚੁਅਲ ਢੰਗ ਨਾਲ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ :ਪੰਜਾਬ ’ਚ ‘ਆਪ੍ਰੇਸ਼ਨ ਲੋਟਸ’ ਅੱਜ ਤੋਂ ਸ਼ੁਰੂ, ਭਾਜਪਾ ਦਾ ਪਹਿਲਾ ਨਿਸ਼ਾਨਾ ਕਾਂਗਰਸ
ਇਸ ਮੀਟਿੰਗ ਵਿਚ ਕੇਂਦਰ ਸਰਕਾਰ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਲੋਕਲ ਬਾਡੀਜ਼ ਤੋਂ ਪ੍ਰਿੰਸੀਪਲ ਸੈਕਟਰੀ ਵਿਵੇਕ ਪ੍ਰਤਾਪ ਸਿੰਘ ਅਤੇ ਜਲੰਧਰ ਸਮਾਰਟ ਸਿਟੀ ਦੇ ਸੀ. ਈ. ਓ. ਦਵਿੰਦਰ ਸਿੰਘ ਤੇ ਹੋਰ ਅਧਿਕਾਰੀ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਸਮਾਰਟ ਸਿਟੀ ਮਿਸ਼ਨ ਨੂੰ ਸਮੇਟਣ ਦਾ ਐਲਾਨ ਕਰ ਦਿੱਤਾ ਹੈ ਅਤੇ ਅਜਿਹੇ ਵਿਚ ਪੰਜਾਬ ਨੂੰ 30 ਜੂਨ ਤੱਕ ਦਾ ਅਲਟੀਮੇਟਮ ਿਦੱਤਾ ਹੈ ਕਿ ਸਮਾਰਟ ਸਿਟੀ ਨਾਲ ਸਬੰਧਤ ਸਾਰੇ ਕੰਮ ਪੂਰੇ ਕਰ ਲਏ ਜਾਣ, ਨਹੀਂ ਤਾਂ ਉਨ੍ਹਾਂ ’ਤੇ ਖ਼ਰਚ ਸੂਬਾ ਸਰਕਾਰ ਜਾਂ ਨਿਗਮਾਂ ਨੂੰ ਕਰਨਾ ਹੋਵੇਗਾ।
ਕੇਂਦਰ ਸਰਕਾਰ ਦੇ ਅਲਟੀਮੇਟਮ ਨੂੰ ਦੇਖਦੇ ਹੋਏ ਲੋਕਲ ਬਾਡੀਜ਼ ਵਿਭਾਗ ਅਤੇ ਪੀ. ਐੱਮ. ਆਈ. ਡੀ. ਸੀ. ਦੇ ਅਧਿਕਾਰੀਆਂ ਨੇ ਜਲੰਧਰ ਸਮਾਰਟ ਸਿਟੀ ਦੇ ਸੀ. ਈ. ਓ. ਦਵਿੰਦਰ ਸਿੰਘ ’ਤੇ ਕਾਫ਼ੀ ਦਬਾਅ ਬਣਾਇਆ ਕਿ ਸਮਾਰਟ ਸਿਟੀ ਦੇ ਰੁਕੇ ਹੋਏ ਕੰਮ ਚਾਲੂ ਕਰਵਾਏ ਜਾਣ ਪਰ ਸੀ. ਈ. ਓ. ਇਸ ਵਿਚ ਸਫ਼ਲ ਨਹੀਂ ਹੋਏ ਅਤੇ ਅੱਜ ਵੀ ਸਾਰੇ ਪ੍ਰਾਜੈਕਟ ਨਾ ਸਿਰਫ਼ ਬੰਦ ਪਏ ਹਨ, ਸਗੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਕਾਰਨ ਤੱਕ ਬਣ ਰਹੇ ਹਨ।
ਇਨ੍ਹਾਂ ਪ੍ਰਾਜੈਕਟਾਂ ਦੇ ਠੱਪ ਹੋ ਜਾਣ ਨਾਲ ਆ ਰਹੀ ਸਮੱਸਿਆ
ਸਰਫੇਸ ਵਾਟਰ ਪ੍ਰਾਜੈਕਟ ਲਟਕ-ਲਟਕ ਕੇ ਚੱਲ ਰਿਹਾ ਹੈ। ਨਵੀਆਂ ਸੜਕਾਂ ਪੁੱਟਣ ਦੀ ਤਿਆਰੀ ਤਾਂ ਚੱਲ ਰਹੀ ਹੈ ਪਰ ਪੁਰਾਣੀਆਂ ਪੁੱਟੀਆਂ ਸੜਕਾਂ ਨੂੰ ਬਣਾਇਆ ਨਹੀਂ ਜਾ ਰਿਹਾ। ਲੋਕ ਇਸ ਪ੍ਰਾਜੈਕਟ ਤੋਂ ਬਹੁਤ ਪ੍ਰੇਸ਼ਾਨ ਹਨ।50 ਕਰੋੜ ਦਾ ਸਮਾਰਟ ਰੋਡਜ਼ ਪ੍ਰਾਜੈਕਟ ਭਾਰੀ ਸਿਰਦਰਦੀ ਬਣਿਆ ਹੋਇਆ ਹੈ। 1-2 ਸੜਕਾਂ ਬਣਾ ਕੇ ਬਾਕੀਆਂ ਨੂੰ ਪੁੱਟ ਕੇ ਰੱਖ ਦਿੱਤਾ ਿਗਆ ਹੈ। ਲੋਕ ਟੁੱਟੀਆਂ ਸੜਕਾਂ ’ਤੇ ਧੂਡ਼-ਮਿੱਟੀ ਫੱਕ ਰਹੇ ਹਨ ਅਤੇ ਨਿਗਮ ਤੇ ਸਰਕਾਰ ਨੂੰ ਲਗਾਤਾਰ ਨਿੰਦ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ :ਪੰਜਾਬ ਸਰਕਾਰ ਪਰਾਲੀ ਨਾ ਸਾੜਨ ਨੂੰ ਲੈ ਕੇ ਸ਼ੁਰੂ ਕਰੇਗੀ ‘ਮੈਗਾ’ ਜਾਗਰੂਕਤਾ ਮੁਹਿੰਮ
50 ਕਰੋੜ ਰੁਪਏ ਦਾ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਵੀ ਘਪਲੇ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਕੰਪਨੀ ਹਜ਼ਾਰਾਂ ਸ਼ਿਕਾਇਤਾਂ ਦਾ ਹੱਲ ਨਹੀਂ ਕਰ ਪਾ ਰਹੀ। ਅੱਧਾ ਸ਼ਹਿਰ ਹਨੇਰੇ ਦੀ ਲਪੇਟ ਵਿਚ ਹੈ। ਲੋਕ ਸਾਫ਼ ਕਹਿ ਰਹੇ ਹਨ ਕਿ ਇਸ ਨਾਲੋਂ ਵਧੀਆ ਤਾਂ ਪੁਰਾਣੀਆਂ ਸਟਰੀਟ ਲਾਈਟਾਂ ਹੀ ਸਨ, ਜਿਹੜੀਆਂ ਰੌਸ਼ਨੀ ਤਾਂ ਦੇ ਰਹੀਆਂ ਸਨ।ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ਠੱਪ ਹੋ ਕੇ ਰਹਿ ਗਿਆ ਹੈ। ਸਿਰਫ਼ ਕੁਝ ਮੀਟਰ ਚਾਰਦੀਵਾਰੀ ਹੀ ਬਣਾਈ ਗਈ ਹੈ ਅਤੇ ਪ੍ਰਾਜੈਕਟ ਦੀ ਡਰਾਇੰਗ ਤੱਕ ਨੂੰ ਫਾਈਨਲ ਨਹੀਂ ਕੀਤਾ ਜਾ ਰਿਹਾ। ਅਜੇ ਉਥੇ ਪ੍ਰਾਜੈਕਟ ਦੇ ਨਾਂ ’ਤੇ ਇਕ ਇੱਟ ਤੱਕ ਨਹੀਂ ਲਾਈ ਗਈ। ਖੇਡ ਪ੍ਰੇਮੀਆਂ ਵਿਚ ਬਹੁਤ ਨਿਰਾਸ਼ਾ ਹੈ।ਮਿੱਠਾਪੁਰ ਹਾਕੀ ਸਟੇਡੀਅਮ ਨੂੰ ਸੁੰਦਰ ਬਣਾਉਣ ਦਾ ਪ੍ਰਾਜੈਕਟ ਵਿਚਾਲੇ ਹੀ ਛੱਡ ਦਿੱਤਾ ਗਿਆ ਹੈ। ਹਾਕੀ ਖਿਡਾਰੀ ਬਹੁਤ ਗੁੱਸੇ ਵਿਚ ਹਨ ਅਤੇ ਅਧੂਰੇ ਕੰਮ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਵੀ ਹੋ ਰਹੀ ਹੈ।120 ਫੁੱਟੀ ਰੋਡ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਭਾਵੇਂ ਪੂਰਾ ਹੋ ਗਿਆ ਹੈ ਪਰ ਨਿਗਮ ਨੇ ਉਸ ਨੂੰ ਟੇਕਓਵਰ ਨਹੀਂ ਕੀਤਾ। ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਾਰਨ ਇਹ ਪ੍ਰਾਜੈਕਟ ਵੀ ਲੋਕਾਂ ਨੂੰ ਕੋਈ ਸਹੂਲਤ ਨਹੀਂ ਦੇ ਪਾ ਰਿਹਾ।
ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ‘ਆਪ੍ਰੇਸ਼ਨ ਲੋਟਸ’ ਅੱਜ ਤੋਂ ਸ਼ੁਰੂ, ਭਾਜਪਾ ਦਾ ਪਹਿਲਾ ਨਿਸ਼ਾਨਾ ਕਾਂਗਰਸ
NEXT STORY