ਜੰਮੂ- ਕਸ਼ਮੀਰ ਦੇ ਅਲਪਾਈਨ ਸਕੀਇਰ 30 ਸਾਲ ਦੇ ਆਰਿਫ਼ ਖਾਨ ਨੇ ਸ਼ਨੀਵਾਰ ਨੂੰ ਵਿੰਟਰ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਦਿੱਤਾ। ਵਿੰਟਰ ਓਲੰਪਿਕ ਖੇਡਾਂ ਦਾ ਆਯੋਜਨ ਅਗਲੇ ਸਾਲ ਚੀਨ ਦੇ ਬੀਜਿੰਗ ’ਚ 4 ਤੋਂ 20 ਫਰਵਰੀ ਤੱਕ ਕੀਤਾ ਜਾਵੇਗਾ। ਕਸ਼ਮੀਰ ਦੇ ਹਾਜੀਬਲ ਤਨਮਰਗ ਇਲਾਕੇ ਦੇ ਆਰਿਫ਼ ਨੇ ਦੁਬਈ ’ਚ ਹੋਏ ਕੁਆਲੀਫਾਇੰਗ ਮੁਕਾਬਲੇ ’ਚ ਖੇਡਾਂ ਲਈ ਟਿਕਟ ਹਾਸਲ ਕੀਤਾ। ਆਰਿਫ਼ 4 ਵਾਰ ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤ ਦੀ ਨੁਮਾਇੰਦਗੀ ਕਰ ਚੁਕੇ ਹਨ।
ਉੱਪ ਰਾਜਪਾਲ ਦੇ ਸਲਾਹਕਾਰ ਫਾਰੂਖ ਖਾਨ ਨੇ ਆਰਿਫ਼ ਅਤੇ ਖੇਡ ਪ੍ਰੀਸ਼ਦ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੇਸ਼ ਨੂੰ ਤਮਗਾ ਦਿਵਾਉਣ ’ਚ ਸਫ਼ਲ ਹੋਣਗੇ। ਉਨ੍ਹਾਂ ਦੀ ਚੋਣ ਦੇਸ਼ ਲਈ ਮਾਣ ਦਾ ਪਲ ਹੈ। ਵਿਸ਼ਵ ਪੱਧਰੀ ਖੇਡ ਢਾਂਚਾ ਤਿਆਰ ਹੋਣ ਨਾਲ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਰਿਫ਼ ਨੂੰ ਟਵਿੱਟਰ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਤੁਸੀਂ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਕੁਆਲੀਫਾਈ ਕੀਤਾ ਹੈ, ਤੁਹਾਨੂੰ ਮੁਬਾਰਕਬਾਦ।
ਕੁਲਗਾਮ ਮੁਕਾਬਲੇ ’ਚ ਸੁਰੱਖਿਆ ਫ਼ੋਰਸਾਂ ਨੇ ਇਕ ਅੱਤਵਾਦੀ ਕੀਤਾ ਢੇਰ
NEXT STORY