ਸਪੋਰਟਸ ਡੈਸਕ— ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲਏ ਜਾਣ ਤੇ ਆਰਟੀਕਲ 370 ਨੂੰ ਖਤਮ ਕੀਤੇ ਜਾਣ 'ਤੇ ਭਾਰਤ ਸਰਕਾਰ ਦੇ ਫੈਸਲੇ 'ਤੇ ਸਪੋਰਟਸ ਸਟਾਰਸ ਨੇ ਖੁੱਲ ਕੇ ਸਪੋਰਟ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਜੰਮੂ ਤੇ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੇ ਆਰਟੀਕਲ 370 ਨੂੰ ਰੱਦ ਕਰਨ ਦਾ ਬਿੱਲ ਰਾਜ ਸਭਾ 'ਚ ਪੇਸ਼ ਕੀਤਾ, ਜਿਸ ਨੂੰ ਪਾਸ ਕਰ ਦਿੱਤਾ ਗਿਆ।
ਕ੍ਰਿਕਟਰ ਤੋਂ ਮੰਤਰੀ ਬਣੇ ਗੌਤਮ ਗੰਭੀਰ ਦੀ ਅਗੁਵਾਈ 'ਚ ਖੇਡ ਜਗਤ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਆਰਟੀਕਲ 370 ਨੂੰ ਹਟਾਉਣ 'ਤੇ ਕੇਂਦਰ ਸਰਕਾਰ ਨੂੰ ਵਧਾਈ ਦਿੱਤੀ। ਗੰਭੀਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਾਹ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, 'ਜੋ ਕੋਈ ਨਾ ਕਰ ਸਕਿਆ ਉਹ ਅਸੀਂ ਕਰ ਵਿਖਾਇਆ ਹੈ। ਕਸ਼ਮੀਰ 'ਚ ਵੀ ਆਪਣਾ ਤਿਰੰਗਾ ਲਹਿਰਾਇਆ ਹੈ। ਜੈ ਹਿੰਦ! ਭਾਰਤ ਨੂੰ ਵਧਾਈ! ਕਸ਼ਮੀਰ ਮੁਬਾਰਕ! ।'
ਗੰਭੀਰ ਦੇ ਟੀਮ ਦੇ ਸਾਬਕਾ ਸਾਥੀ ਸੁਰੇਸ਼ ਰੈਨਾ ਨੇ ਇਸ ਨੂੰ ਇਤਿਹਾਸਿਕ ਕਦਮ ਦੱਸਦੇ ਹੋਏ ਟਵਿਟਰ 'ਤੇ ਲਿੱਖਿਆ, 'ਆਰਟੀਕਲ 370 ਨੂੰ ਹਟਾਉਣਾ ਇਤਿਹਾਸਿਕ ਕਦਮ ਹੈ। ਆਉਣ ਵਾਲਾ ਸਮਾਂ ਸ਼ਾਂਤ ਤੇ ਜ਼ਿਆਦਾ ਸਮਾਵੇਸ਼ੀ ਹੋਵੇਗਾ। '
ਭਾਰਤੀ ਕ੍ਰਿਕਟ ਟੀਮ ਦੇ ਇਕ ਹੋਰ ਸਾਬਕਾ ਖਿਡਾਰੀ ਮੁਹੰਮਦ ਕੈਫ ਨੇ ਕਿਹਾ, 'ਇੱਥੇ ਜ਼ਿਆਦਾ ਸਮਾਵੇਸ਼ਿਤਾ ਹੈ। ਹੁਣ ਜ਼ਿਆਦਾ ਸ਼ਾਂਤੀ ਹੋ ਸਕੇਗੀ। '
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅੰਜੁਮ ਚੋਪੜਾ ਨੇ ਸ਼ਾਹ ਤੇ ਭਾਜਪਾ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, 'ਆਰਟੀਕਲ 370 ਨੂੰ ਹਟਾਉਣਾ ਠੀਕ ਤੇ ਮਜਬੂਤ ਕਦਮ ਹੈ। ਘਾਟੀ 'ਚ ਹੋਏ ਜਾਨ-ਮਾਲ ਦੇ ਨੁਕਸਾਨ 'ਤੇ ਕਿਸੇ ਦਿਨ ਫੈਸਲਾ ਹੋਣਾ ਹੀ ਸੀ।'
ਮੁੱਕੇਬਾਜ਼ ਮਨੋਜ ਕੁਮਾਰ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸ਼ਾਹ ਨੂੰ ਦੇਸ਼ ਦਾ ਦੂਜਾ ਸਰਦਾਰ ਪਟੇਲ ਦੱਸਿਆ। ਉਨ੍ਹਾਂ ਨੇ ਸ਼ਾਹ ਤੇ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਟੈਗ ਕਰਦੇ ਹੋਏ ਲਿੱਖਿਆ, 'ਕਸ਼ਮੀਰ 'ਤੇ ਫਾਈਨਲ ਫੈਸਲਾ ਕਸ਼ਮੀਰ ਤੇ ਆਰਟੀਕਲ-370 ਤੇ 35 ਏ ਖਤਮ। ਮਾਣਯੋਗ ਅਮਿਤ ਸ਼ਾਹ ਜੀ ਦੇ ਇਕ ਹੀ ਪੰਚ ਨਾਲ ਕਈ ਨਾਕਆਊਟ। ਅਮਿਤ ਸ਼ਾਹ ਜੀ ਦੇਸ਼ ਦੇ ਦੂਜੇ ਸਰਦਾਰ ਪਟੇਲ। '
ਪਹਿਲਵਾਨ ਗੀਤਾ ਫੋਗਾਟ ਨੇ ਵੀ ਟਵਿਟਰ ਰਾਹੀਂ ਇਸ ਇਤਿਹਾਸਿਕ ਫੈਸਲੇ 'ਤੇ ਖੁਸ਼ੀ ਜਤਾਈ। ਉਨ੍ਹਾਂ ਨੇ ਲਿੱਖਿਆ, 'ਆਜ਼ਾਦ ਭਾਰਤ 'ਚ ਇਕ ਇਤਿਹਾਸਿਕ ਫੈਸਲਾ। ਅਖੰਡ ਭਾਰਤ। ਭਾਰਤ ਸਰਕਾਰ ਨੂੰ ਇਸ ਇਤਿਹਾਸਿਕ ਕਦਮ ਲਈ ਧੰਨਵਾਦ। '
2012 ਓਲੰਪਿਕ 'ਚ ਕਾਸੇਂ ਮੈਡਲ ਜਿੱਤ ਕੇ ਭਾਰਤ ਦਾ ਮਾਣ ਵਧਾਉਣ ਵਾਲੇ ਪਹਿਲਵਾਨ ਯੋਗੇਸ਼ਵਰ ਨੇ ਟਵੀਟ ਕੀਤਾ, ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਸਰਕਾਰ ਦਾ ਫੈਸਲਾ ਆਜ਼ਾਦ ਭਾਰਤ ਲਈ ਇਤਿਹਾਸਿਕ ਫੈਸਲਾ ਹੈ। ਸਰਕਾਰ ਬਣਨ ਦੇ ਕੁੱਝ ਹੀ ਸਮੇਂ 'ਚ ਆਪਣੇ ਮੈਨੀਫੈਸਟੋ 'ਚ ਕੀਤੇ ਗਏ ਵਾਅਦੇ ਨੂੰ ਸਰਕਾਰ ਨੇ ਪੂਰਾ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਜਵਾਬ ਦਿੱਤਾ ਹੈ।
ਰਾਜਪਾਲ ਸੱਤਿਆਪਾਲ ਮਲਿਕ ਨੇ ਕੀਤੀ ਉੱਚ ਪੱਧਰੀ ਬੈਠਕ, ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ
NEXT STORY