ਢਾਕਾ— ਬੰਗਲਾਦੇਸ਼ 'ਚ ਚੱਤੋਗ੍ਰਾਮ ਜ਼ਿਲੇ ਦੇ ਇਕ ਪਿੰਡ 'ਚ ਸੋਮਵਾਰ ਨੂੰ ਇਕ ਫੈਕਟਰੀ ਵਲੋਂ ਆਮ ਲੋਕਾਂ ਦੀਆਂ ਲੋੜਾਂ ਦਾ ਸਮਾਨ ਵੰਡੇ ਜਾਣ ਦੌਰਾਨ ਅਚਾਨਕ ਭਾਜੜ ਮਚ ਗਈ, ਜਿਸ ਕਾਰਨ ਘੱਟ ਤੋਂ ਘੱਟ 10 ਔਰਤਾਂ ਦੀ ਮੌਤ ਹੋ ਗਈ ਤੇ ਕਈ ਹੋਰ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਸਤਕਾਨੀਆ ਉਪ-ਜ਼ਿਲਾ ਦੇ ਮਦਰੱਸੇ ਦੇ ਸਾਹਮਣੇ ਦੀ ਪਲੇਅ ਗ੍ਰਾਊਂਡ 'ਚ ਵਾਪਰੀ।
ਇਸ ਘਟਨਾ ਦੀ ਜਾਣਕਾਰੀ ਚੱਤੋਗ੍ਰਾਮ ਦੇ ਡਿਪਟੀ ਕਮਿਸ਼ਨਰ ਈਲੁਸ ਹੁਸੈਨ ਤੇ ਮੀਡੀਆ ਨੇ ਦਿੱਤੀ। ਇਕ ਸਟੀਲ ਫੈਕਟਰੀ ਦੇ ਕਰਮਚਾਰੀਆਂ ਵਲੋਂ ਮਦਰੱਸੇ ਦੇ ਸਾਹਮਣੇ ਦੀ ਗ੍ਰਾਊਂਡ 'ਚ ਵੰਡੀਆਂ ਜਾ ਰਹੀਆਂ ਸਾੜੀਆਂ ਤੇ ਪੈਸੇ ਲੈਣ ਲਈ 35000 ਦੇ ਕਰੀਬ ਲੋਕ ਇਕੱਠੇ ਹੋਏ ਸਨ। ਪੁਲਸ ਨੇ ਦੱਸਿਆ ਕਿ ਇਸ ਘਟਨਾ ਦੌਰਾਨ 9 ਔਰਤਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ, ਜਦਕਿ ਬਾਕੀ ਨੇ ਹਸਪਤਾਲ ਦੇ ਰਸਤੇ 'ਚ ਦੰਮ ਤੋੜ ਦਿੱਤਾ।
ਅਧਿਕਾਰੀਆਂ ਨੇ ਕਿਹਾ ਕਿ ਕੁਝ ਔਰਤਾਂ ਦੀ ਮੌਤ ਹੁੰਮਸ ਕਾਰਨ ਹੋਈ ਹੈ, ਜਦਕਿ ਕੁਝ ਔਰਤਾਂ ਭਾਜੜ ਦਾ ਸ਼ਿਕਾਰ ਹੋਈਆਂ ਹਨ। ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਚੱਤੋਗ੍ਰਾਮ ਦੇ ਵਧੀਕ ਜ਼ਿਲਾ ਮੈਜਿਸਟ੍ਰੇਟ ਕਰਨਗੇ।
ਮੁੰਬਈ ਹਮਲਿਆਂ 'ਤੇ ਸ਼ਰੀਫ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਕੀਤਾ ਗਿਆ ਪੇਸ਼ : ਅੱਬਾਸੀ
NEXT STORY