ਮੋਗਾ, (ਆਜ਼ਾਦ)- ਮੋਗਾ-ਅੰਮ੍ਰਿਤਸਰ ਰੋਡ ’ਤੇ ਪਿੰਡ ਦੌਲੇਵਾਲਾ-ਮੱਖੂ ਵਿਚਕਾਰ ਅਣਪਛਾਤੇ ਵ੍ਹੀਕਲ ਦੀ ਲਪੇਟ ’ਚ ਆਉਣ ਕਾਰਨ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਗੁਰਪ੍ਰੀਤ ਸਿੰਘ (26) ਅਤੇ ਜੁਗਰਾਜ ਸਿੰਘ ਉਰਫ ਕਾਲੀ (14) ਦੀ ਮੌਤ ਹੋ ਗਈ। ਪੁਲਸ ਚੌਕੀ ਦੌਲੇਵਾਲਾ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਅਤੇ ਹੌਲਦਾਰ ਨਿਸ਼ਾਨ ਸਿੰਘ ਵੱਲੋਂ ਰਸਾਲ ਸਿੰਘ ਪੁੱਤਰ ਕੱਥਾ ਸਿੰਘ ਨਿਵਾਸੀ ਪਿੰਡ ਰੱਤੋਕੇ ਚੌਹਲਾ ਸਾਹਿਬ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਨਿਵਾਸੀ ਪਿੰਡ ਸ਼ੋਰੋ ਜੋ ਇਕ ਬੇਟੀ ਦਾ ਪਿਤਾ ਸੀ, ਉਹ ਮੋਬਾਈਲ ਟਾਵਰਾਂ ’ਤੇ ਕੰਮ ਕਰਦਾ ਸੀ ਅਤੇ ਆਪਣੇ ਸੁਹਰੇ ਘਰ ਪਿੰਡ ਰੱਤੋਕੇ ਰਹਿੰਦਾ ਸੀ। ਬੀਤੀ 18 ਮਈ ਦੀ ਰਾਤ ਨੂੰ ਜਦੋਂ ਉਹ ਜੁਗਰਾਜ ਸਿੰਘ ਉਰਫ ਕਾਲੀ ਜੋ ਮੱਖੂ ਵਿਖੇ ਇਕ ਧਾਰਮਿਕ ਵਿਦਿਆਲਿਆ ’ਚ ਪਡ਼੍ਹਦਾ ਸੀ ਉਸਨੂੰ ਨਾਲ ਲੈ ਕੇ ਕੋਟ ਈਸੇ ਖਾਂ ਇਲਾਕੇ ’ਚ ਕਿਸੇ ਨੂੰ ਪੈਸੇ ਦੇਣ ਲਈ ਮੋਟਰ ਸਾਈਕਲ ’ਤੇ ਆ ਰਿਹਾ ਸੀ।
ਜਦੋਂ ਉਹ ਦੌਲੇਵਾਲਾ ਕੋਲ ਪੁੱਜਾ ਤਾਂ ਕਿਸੇ ਅਣਪਛਾਤੇ ਵ੍ਹੀਕਲ ਨੇ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਟੱਕਰ ਮਾਰੀ, ਜਿਸ ਕਾਰਨ ਉਕਤ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਅਤੇ ਬਾਅਦ ’ਚ ਉਨ੍ਹਾਂ ਦੀ ਮੌਤ ਹੋ ਗਈ।
ਹੌਲਦਾਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਅੱਜ ਦੋਨ੍ਹਾਂ ਦੀਅਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੋਗਾ ’ਚੋਂ ਪੋਸਟਮਾਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।
ਮੰਡੀ ਗੋਬਿੰਦਗੜ੍ਹ ਦੀ ਰੋਲਿੰਗ ਮਿੱਲ 'ਚ ਲੱਗੀ ਅੱਗ ਮਜ਼ਦੂਰਾਂ ਨੇ ਭੱਜ ਕੇ ਬਚਾਈਆਂ ਜਾਨਾਂ
NEXT STORY