ਜਲੰਧਰ— ਜੈਗੁਆਰ ਲੈਂਡ ਰੋਵਰ ਨੇ ਡਿਸਕਵਰੀ ਸਪੋਰਟ ਅਤੇ ਈਵੋਕ ਨੂੰ ਲੇਟੈਸਟ ਇੰਜੇਨੀਅਮ ਪੈਟਰੋਲ ਇੰਜਣ ਦੇ ਨਾਲ ਬਾਜ਼ਾਰ 'ਚ ਉਤਾਰਿਆ ਹੈ। ਇਹ ਇੰਜਣ ਤਕਨੀਕੀ ਰੂਪ ਨਾਲ ਕਾਫੀ ਐਡਵਾਂਸਡ ਮੰਨਿਆ ਜਾ ਰਿਹਾ ਹੈ। ਨਵੇਂ ਇੰਜਣ ਦੇ ਨਾਲ ਈਵੋਕ ਅਤੇ ਡਿਸਕਵਰੀ ਸਪੋਰਟ ਦੀ ਐਕਸ-ਸ਼ੋਅਰੂਮ ਕੀਮਤ ਕਰੀਬ 49.20 ਲੱਖ ਰੁਪਏ ਅਤੇ 51.06 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਦੋਵੇਂ ਕਾਰਾਂ ਦੋ ਵੇਰੀਐਂਟ ਐੱਸ.ਈ. ਅਤੇ ਐੱਚ.ਐੱਸ.ਆਈ. 'ਚ ਉਪਲੱਬਧ ਹੋਣਗੀਆਂ।
ਇੰਜਣ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਨਵਾਂ 2.0 ਲੀਟਰ ਇੰਜੇਨੀਅਮ ਪੈਟਰੋਲ ਇੰਜਣ ਲੱਗਾ ਹੈ, ਜੋ 240 ਪੀ.ਐੱਸ. ਦੀ ਪਾਵਰ ਅਤੇ 340 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਇਹ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਨਵੀਂ ਈਵੋਕ ਚੌਥੀ ਅਤੇ ਡਿਸਕਵਰੀ ਪੰਜਵੀਂ ਕਾਰ ਹੈ ਜੇਨ੍ਹਾਂ 'ਚ ਇਹ ਇੰਜਣ ਦਿੱਤਾ ਹੋਇਆ ਹੈ। ਇਨ੍ਹਾਂ ਦੋਵਾਂ ਗੱਡੀਆਂ ਤੋਂ ਪਹਿਲਾਂ ਕੰਪਨੀ ਨੇ ਇਸ ਇੰਜਣ ਨੂੰ ਜੈਗੁਆਰ ਐਕਸ.ਈ., ਐਕਸ.ਐੱਫ. ਅਤੇ ਰੇਂਜ ਰੋਵਰ ਵੇਲਾਰ 'ਚ ਦਿੱਤਾ ਸੀ। ਕੁਝ ਖਾਸ ਫੀਚਰਸ ਦੀ ਗੱਲ ਕਰੀਏ ਤਾਂ ਦੋਵਾਂ ਗੱਡੀਆਂ 'ਚ ਵਾਈ-ਫਾਈ ਹਾਟ ਸਪਾਟ ਅਤੇ ਪ੍ਰੋ ਸਰਵੀਸਿਜ਼ ਵਰਗੇ ਨਵੇਂ ਫੀਚਰਸ ਮਿਲਣਗੇ। ਇਸ ਦੇ ਨਾਲ ਹੀ ਰੂਟ ਪਲਾਨਰ ਐਪ, ਕੰਪਿਊਟ ਮੋਡ ਵੀ ਦੇਖਣ ਨੂੰ ਮਿਲਦੇ ਹਨ।
ਗੂਗਲ ਨੇ ਪਲੇ ਸਟੋਰ 'ਚ ਲਿਸਟ ਕੀਤੀ ਗੂਗਲ ਵਨ ਐਪ, ਆਸਾਨ ਕਰੇਗੀ ਕਲਾਊਡ ਸਰਵਿਸ
NEXT STORY