ਬ੍ਰਸੇਲਸ— ਬੈਲਜੀਅਮ ਦੀ ਰਾਜਧਾਨੀ ਬ੍ਰਸੇਲਸ ਦੇ ਯੂਰੋਪੀਅਨ ਯੂਨੀਅਨ ਕੌਂਸਲ ਬਿਲਡਿੰਗ ਸਾਹਮਣੇ 4500 ਬੂਟ ਰੱਖੇ ਗਏ ਹਨ। ਇਸ ਤਸਵੀਰ 'ਚ ਦਿੱਖ ਰਹੇ ਇਹ ਹਜ਼ਾਰਾਂ ਬੂਟ ਇਕ ਦਰਦ ਬਿਆਨ ਕਰਦੇ ਹਨ। ਇਸ ਦੇ ਪਿਛੇ ਦੀ ਕਹਾਣੀ ਕਿਸੇ ਵੀ ਕਲਪਨਾ ਤੋਂ ਪਰੇ ਹੈ। ਇਨ੍ਹਾਂ ਬੂਟਾਂ ਨੂੰ 'ਆਵਾਜ਼' ਨਾਂ ਦੀ ਇਕ ਸਾਮਾਜਿਕ ਸੰਸਥਾ ਨੇ ਡਿਸਪਲੇ 'ਚ ਰੱਖਿਆ ਹੈ ਤਾਂ ਕਿ ਉਹ ਪੂਰੀ ਦੁਨੀਆ ਦਾ ਧਿਆਨ ਇਸ ਗੰਭੀਰ ਵਿਵਾਦ ਵੱਲ ਲਿਜਾ ਸਕਣ। ਇਹ ਜੋ ਬੂਟ ਨਜ਼ਰ ਆ ਰਹੇ ਹਨ ਉਸ ਨੂੰ ਪਹਿਨਣ ਵਾਲੇ ਹੁਣ ਇਸ ਦੁਨੀਆ 'ਚ ਨਹੀਂ ਹਨ। ਇਸ 'ਚ ਬੱਚੇ, ਬੁਜ਼ੁਰਗ, ਨੌਜਵਾਨ ਤੇ ਔਰਤਾਂ ਹਰ ਉਮਰ ਦੇ ਲੋਕ ਸ਼ਾਮਲ ਹਨ। ਇਨ੍ਹਾਂ ਨੂੰ ਜਿਹੜੀ ਮੌਤ ਮਿਲੀ ਉਸ ਬਾਰੇ ਸੁਣ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਣਗੇ।

ਦਰਅਸਲ ਇਹ ਜੰਗ 'ਚ ਮਾਰੇ ਗਏ ਲੋਕਾਂ ਦੇ ਬੂਟ ਹਨ, ਜਿਸ ਨਾਲ ਉਨ੍ਹਾਂ ਨੂੰ ਨਿਆਂ ਮਿਲਣ ਦੀ ਉਮੀਦ ਰੱਖੀ ਗਈ ਹੈ। ਇਹ ਉਨ੍ਹਾਂ 4500 ਲੋਕਾਂ ਦੇ ਬੂਟ ਹਨ ਜੋ ਇਜ਼ਰਾਇਲ ਤੇ ਫਲਸਤੀਨ ਦੀ ਜੰਗ 'ਚ ਮਾਰੇ ਗਏ। ਦੱਸ ਦਈਏ ਕਿ ਲੰਬੇ ਸਮੇਂ ਤੋਂ ਇਨ੍ਹਾਂ ਦੇਸ਼ਾਂ 'ਚ ਸੰਘਰਸ਼ ਜਾਰੀ ਹੈ ਤੇ ਇਸ ਲੜਾਈ 'ਚ ਬਹੁਤਿਆਂ ਦੀ ਜਾਨ ਜਾ ਚੁੱਕੀ ਹੈ ਪਰ ਇਸ ਸਮੇਂ ਫਲਸਤੀਨ ਦੀ ਹਾਲਤ ਜ਼ਿਆਦਾ ਖਰਾਬ ਹੋ ਚੁੱਕੀ ਹੈ। ਇਜ਼ਰਾਇਸੀ ਫੋਰਸ ਨੇ ਫਲਸਤੀਨ ਦੇ 4500 ਲੋਕਾਂ ਨੂੰ ਮਾਰ ਦਿੱਤਾ ਸੀ ਤੇ ਇਸੇ ਦੀ ਗਵਾਹੀ ਇਹ ਬੂਟ ਦੇ ਰਹੇ ਹਨ। 'ਆਵਾਜ਼' ਨੇ ਇਸ ਸਾਮਾਜਿਕ ਸੰਗਠਨ ਨੇ ਇਕ ਗਲੋਬਲ ਅੰਦੋਲਨ ਸ਼ੁਰੂ ਕੀਤਾ ਹੈ। ਇਸ ਸੰਗਠਨ ਦਾ ਫੈਸਲਾ ਹੈ ਕਿ ਜੋ ਵੀ ਇਸ ਜੰਗ 'ਚ ਮਾਰਿਆ ਜਾਵੇਗਾ ਉਸ ਦੀ ਥਾਂ 'ਤੇ ਉਹ ਯੂਰੋਪੀਅਨ ਯਨੀਅਨ ਕੌਂਸਲ ਬਿਲਡਿੰਗ ਸਾਹਮਣੇ ਬੂਟ ਜਾਂ ਚੱਪਲਾਂ ਦੀ ਜੋੜੀ ਲਿਆ ਕੇ ਰੱਖਣਗੇ।

ਅਣਪਛਾਤੇ ਵਿਅਕਤੀਆਂ ਨੇ ਠੇਕਿਆਂ ਨੂੰ ਲਾਈ ਅੱਗ
NEXT STORY