ਨਵੀਂ ਦਿੱਲੀ — ਈਂਧਨ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਕਾਰਨ ਹੁਣ ਹਵਾਈ ਸਫਰ ਵੀ ਮਹਿੰਗਾ ਹੋ ਗਿਆ ਹੈ।
ਦੇਸ਼ ਦੀ ਸਭ ਤੋਂ ਵੱਡੀ ਹਵਾਬਾਜ਼ੀ ਕੰਪਨੀ ਇੰਡੀਗੋ ਨੇ ਈਂਧਨ ਦੀਆਂ ਵਧੀਆ ਹੋਈਆਂ ਕੀਮਤਾਂ ਦਾ ਬੋਝ ਘੱਟ ਕਰਨ ਲਈ
ਘਰੇਲੂ ਰੂਟਾਂ 'ਤੇ 400 ਰੁਪਏ ਪ੍ਰਤੀ ਯਾਤਰੀ ਤੱਕ ਦਾ ਈਂਧਨ ਸਰਚਾਰਜ ਲਗਾਉਣ ਦੀ ਘੋਸ਼ਣਾ ਕੀਤੀ ਹੈ। ਕੰਪਨੀ ਦੇ ਇਸ
ਕਦਮ ਦੇ ਕਾਰਨ ਕਿਰਾਏ ਵਿਚ ਵਾਧਾ ਹੋਵੇਗਾ।
ਇੰਡੀਗੋ ਅਜਿਹੀ ਪਹਿਲੀ ਕੰਪਨੀ ਹੈ ਜਿਸ ਨੇ ਹਵਾਈ ਈਂਧਨ ਦੀਆਂ ਵਧੀਆਂ ਕੀਮਤਾਂ ਦਾ ਬੋਝ ਯਾਤਰੀਆਂ 'ਤੇ ਪਾਉਣ ਦੀ
ਘੋਸ਼ਣਾ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਤੇਲ ਅਤੇ ਹਵਾਈ ਈਂਧਨ ਦੀਆਂ ਕੀਮਤਾਂ ਵਿਚ ਤੇਜ਼ੀ ਨੂੰ ਦੇਖਦੇ ਹੋਏ ਉਸਨੇ 30
ਮਈ ਤੋਂ ਈਂਧਨ ਸਰਚਾਰਜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਤਹਿਤ ਇਕ ਹਜ਼ਾਰ ਕਿਲੋਮੀਟਰ ਦੇ ਹਵਾਈ ਮਾਰਗ
ਦੀ ਹਰ ਟਿਕਟ 'ਤੇ 200 ਰੁਪਏ ਦੀ ਡਿਊਟੀ ਲਗਾਈ ਜਾਵੇਗੀ ਜਦੋਂਕਿ ਇਕ ਹਜ਼ਾਰ ਕਿਲੋਮੀਟਰ ਤੋਂ ਲੰਮੇ ਮਾਰਗ 'ਤੇ 400
ਰੁਪਏ ਦੀ ਡਿਊਟੀ ਲਗਾਈ ਜਾਵੇਗੀ। ਕੰਪਨੀ ਨੇ ਕਿਹਾ ਕਿ ਈਂਧਨ ਸਰਚਾਰਜ ਦੇ ਰੂਪ ਵਿਚ ਹਵਾਈ ਕਿਰਾਏ ਵਿਚ ਮਾਮੂਲੀ
ਵਾਧੇ ਨਾਲ ਹਵਾਈ ਆਵਾਜਾਈ ਦੀ ਮੰਗ 'ਤੇ ਕੋਈ ਅਹਿਮ ਮਾੜਾ ਅਸਰ ਨਹੀਂ ਪਵੇਗਾ।
ਘਰੇਲੂ ਕਲੇਸ਼ 'ਚ ਭਰਾ ਤੋਂ ਦੁਖੀ ਨੌਜਵਾਨ ਨੇ ਖਾਧਾ ਜ਼ਹਿਰ
NEXT STORY