ਨਵੀਂ ਦਿੱਲੀ—ਅੰਜੀਰ ਇਕ ਮਿੱਠਾ ਫਲ ਹੈ ਜੋ ਖਾਣ 'ਚ ਕਾਫੀ ਸੁਆਦ ਹੁੰਦਾ ਹੈ। ਇਸ 'ਚ ਪ੍ਰੋਟੀਨ, ਕੈਲਸ਼ੀਅਮ,ਫਾਸਫੋਰਸ ਅਤੇ ਹੋਰ ਵੀ ਕਈ ਤੱਤ ਮੌਜੂਦ ਹੁੰਦੇ ਹਨ। ਜੋ ਸਰੀਰ ਲਈ ਕਾਫੀ ਫਾਇਦੇਮੰਦ ਸਾਬਤ ਹੁੰਦੇ ਹੈ। ਇਸ ਤੋਂ ਇਲਾਵਾ ਅੰਜੀਰ 'ਚ ਆਇਰਨ ਵੀ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ। ਜੋ ਸਰੀਰ 'ਚ ਖੂਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। ਇਸ ਲਈ ਇਸ ਦੀ ਵਰਤੋਂ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਅੰਜੀਰ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਅੰਜੀਰ ਖਾਣ ਦੇ ਫਾਇਦਿਆਂ ਬਾਰੇ...
1. ਅਨੀਮਿਆ
ਅੰਜੀਰ 'ਚ ਆਇਰਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਹ ਅਨੀਮਿਆ ਦੀ ਸਮੱਸਿਆ ਨੂੰ ਦੂਰ ਕਰਦੇ ਹਨ। 10 ਮੁਨੱਕੇ ਅਤੇ 8 ਅੰਜੀਰ ਨੂੰ 200 ਮਿਲੀਲੀਟਰ ਦੁੱਧ 'ਚ ਉਬਾਲ ਕੇ ਪੀ ਲਓ। ਇਸ ਨਾਲ ਖੂਨ ਬਣਦਾ ਹੈ।
2. ਕਬਜ਼
3 ਤੋਂ 4 ਪੱਕੇ ਹੋਏ ਅੰਜੀਰ ਨੂੰ ਦੁੱਧ 'ਚ ਉਬਾਲ ਕੇ ਰਾਤ ਨੂੰ ਸੌਂਣ ਤੋਂ ਪਹਿਲਾਂ ਖਾਓ ਅਤੇ ਉਸ ਤੋਂ ਬਾਅਦ ਉਸੇ ਦੁੱਧ ਨੂੰ ਪੀ ਲਓ। ਇਸ ਨਾਲ ਕਬਜ਼ 'ਚ ਫਾਇਦਾ ਹੁੰਦਾ ਹੈ। ਤੁਸੀਂ ਚਾਹੋ ਤਾਂ ਅੰਜੀਰ ਨੂੰ ਸੌਂਦੇ ਸਮੇਂ ਪਾਣੀ 'ਚ ਪਾ ਕੇ ਰੱਖ ਦਿਓ। ਸਵੇਰੇ ਇਸ ਨੂੰ ਥੋੜ੍ਹਾ ਜਿਹਾ ਮਸਲ ਕੇ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
3. ਅਸਥਮਾ
ਅਸਥਮਾ ਦੀ ਬੀਮਾਰੀ 'ਚ ਅੰਜੀਰ ਦੇ ਪੱਤਿਆਂ ਨਾਲ ਰਾਹਤ ਮਿਲਦੀ ਹੈ। ਜੋ ਲੋਕ ਇੰਸੁਲਿਨ ਲੈਂਦੇ ਹਨ ਉਨ੍ਹਾਂ ਲਈ ਇਹ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਪੋਟਾਸ਼ੀਅਮ ਦੀ ਮਾਤਰਾ ਚੰਗੀ ਹੁੰਦੀ ਹੈ, ਜਿਸ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।
4. ਜੁਕਾਮ
ਪਾਣੀ 'ਚ 5 ਅੰਜੀਰ ਨੂੰ ਪਾ ਕੇ ਉਬਾਲ ਲਓ ਅਤੇ ਇਸ ਪਾਣੀ ਨੂੰ ਛਾਣ ਕੇ ਗਰਮ-ਗਰਮ ਸਵੇਰੇ ਅਤੇ ਸ਼ਾਮ ਨੂੰ ਪੀਣ ਨਾਲ ਜੁਕਾਮ 'ਚ ਫਾਇਦਾ ਹੁੰਦਾ ਹੈ।
5. ਸਿਰਦਰਦ
ਸਿਰਕੇ ਜਾਂ ਪਾਣੀ 'ਚ ਅੰਜੀਰ ਦੇ ਰੁੱਖ ਦੀ ਛਾਲ ਦੀ ਭਸਮ ਬਣਾ ਕੇ ਸਿਰ 'ਤੇ ਲੇਪ ਕਰਨ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ।
6. ਬਵਾਸੀਰ
3-4 ਸੁੱਕੇ ਅੰਜੀਰ ਨੂੰ ਸ਼ਾਮ ਦੇ ਸਮੇਂ ਪਾਣੀ 'ਚ ਪਾ ਕੇ ਰੱਖ ਦਿਓ। ਸਵੇਰੇ ਅੰਜੀਰ ਨੂੰ ਮਸਲ ਕੇ ਰੋਜ਼ਾਨਾ ਸਵੇਰੇ ਖਾਲੀ ਪੇਟ ਖਾਣ ਨਾਲ ਬਵਾਸੀਰ ਦੂਰ ਹੁੰਦੀ ਹੈ।
7. ਕਮਰ ਦਰਦ
ਅੰਜੀਰ ਦੀ ਛਾਲ, ਸੌਂਠ, ਧਨੀਆ ਸਭ ਨੂੰ ਮਿਲਾ ਕੇ ਬਰਾਬਰ ਕਰ ਲਓ ਅਤੇ ਕੁੱਟ ਕੇ ਰਾਤ ਨੂੰ ਪਾਣੀ 'ਚ ਭਿਓਂ ਦਿਓ। ਸਵੇਰੇ ਇਸ ਦੇ ਬਚੇ ਹੋਏ ਰਸ ਨੂੰ ਛਾਣ ਕੇ ਪੀ ਲਓ। ਇਸ ਨਾਲ ਕਮਰ ਦਰਦ ਦੂਰ ਹੋ ਜਾਵੇਗਾ।
8. ਹੱਡੀਆਂ ਮਜ਼ਬੂਤ ਕਰੇ
ਅੰਜੀਰ 'ਚ ਕੈਲਸ਼ੀਅਮ ਬਹੁਤ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਸਹਾਈ ਹੁੰਦਾ ਹੈ। ਤੁਹਾਨੂੰ ਸਿਰਫ ਦਿਨ 'ਚ 4-5 ਅੰਜੀਰ ਖਾਣੇ ਹੋਣਗੇ ਅਤੇ ਇੰਝ ਕਰਨ ਨਾਲ ਤੁਹਾਨੂੰ ਕਾਫੀ ਫਾਇਦਾ ਹੋਵੇਗਾ।
ਸ਼ਾਹਕੋਟ ਜ਼ਿਮਨੀ ਚੋਣ 'ਚ ਕਾਂਗਰਸ ਨੇ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਵਿਰੋਧੀਆਂ ਦੇ ਮੂੰਹ 'ਤੇ ਮਾਰੀ ਚਪੇੜ : ਬਲਤੇਜ ਸਿੰਘ ਦਰਿਆ
NEXT STORY