'ਅਮਰੀਕਾ ਦੀ ਆਰਥਿਕ ਸੁਰੱਖਿਆ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਚੀਨ'
ਵਾਸ਼ਿੰਗਟਨ— ਅਮਰੀਕਾ ਵਿਚ ਕਾਊਂਟਰ ਇੰਟੈਲੀਜੈਂਸ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਚੀਨ ਆਰਥਿਕ ਸੁਰੱਖਿਆ ਅਤੇ ਖੁਫੀਆ ਸੇਵਾਵਾਂ ਦੇ ਉਸ ਦੇ ਇਸਤੇਮਾਲ ਦੇ ਸੰਬੰਧ ਵਿਚ ਅਮਰੀਕਾ ਲਈ ਸਭ ਤੋਂ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬਿਲ ਇਵਾਨਿਨਾ ਨੇ ਸੈਨੇਟ ਦੀ ਖੁਫੀਆ ਕਮੇਟੀ ਨੂੰ ਦੱਸਿਆ ਕਿ ਆਪਣਾ ਆਰਥਿਕ ਅਤੇ ਫੌਜੀ ਵਿਕਾਸ ਵਧਾਉਣ ਲਈ ਅਮਰੀਕਾ ਦੀ ਸਰਕਾਰੀ ਸੇਵਾ ਏਜੰਸੀਆਂ ਦੇ ਇਸਤੇਮਾਲ ਦਾ ਚੀਨ ਦਾ ਰਵੱਈਆ ਪਰੇਸ਼ਾਨੀ ਪੈਦਾ ਕਰਨ ਵਾਲਾ ਹੈ।
ਇਵਾਨਿਨਾ ਨਵੇਂ ਬਣੀ ਨੈਸ਼ਨਲ ਕਾਊਂਟਰ ਇੰਟੈਲੀਜੈਂਸ ਐਂਡ ਸਕਿਓਰਿਟੀ ਸੈਂਟਰ ਦੇ ਮੁਖੀ ਦੇ ਤੌਰ 'ਤੇ ਆਪਣੇ ਨਾਂ ਦੀ ਪੁਸ਼ਟੀ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਮਰੀਕਾ ਨੂੰ ਉਸ ਦੀ ਤਕਨਾਲੋਜੀ, ਵਪਾਰ ਨਾਲ ਸੰਬੰਧੀ ਗੁਪਤ ਜਾਣਕਾਰੀ, ਡਾਟਾ, ਸ਼ੋਧ ਅਤੇ ਵਿਕਾਸ ਦੀ ਚੀਨ ਵਲੋਂ ਚੋਰੀ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਰਥਿਕ ਸੁਰੱਖਿਆ ਦੇ ਸੰਬੰਧ ਵਿਚ ਇਕ ਰਾਸ਼ਟਰ ਦੇ ਤੌਰ 'ਤੇ ਅਮਰੀਕਾ ਦੇ ਵਿਕਾਸ ਦੀ ਰਾਹ 'ਚ ਚੀਨ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
'ਵੀਰੇ' ਗੀਤ ਹੋਇਆ ਰਿਲੀਜ਼, ਗਰਲ ਗੈਂਗ ਨਾਲ ਨਾਈਟ ਕਲੱਬ 'ਚ ਦਿਖੀਆਂ ਕਰੀਨਾ-ਸੋਨਮ
NEXT STORY