ਲੁਧਿਆਣਾ(ਮਹੇਸ਼)-ਕ੍ਰਾਈਮ ਬਰਾਂਚ-2 ਨੇ ਲੁੱਟ-ਖੋਹ ਤੇ ਚੋਰੀਆਂ ਕਰਨ ਵਾਲੇ 2 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਕੋਲੋਂ ਲੱਖਾਂ ਰੁਪਏ ਮੁੱਲ ਦੇ ਗਹਿਣੇ ਬਰਾਮਦ ਕੀਤੇ ਹਨ, ਜੋ ਕਿ ਵੱਖ-ਵੱਖ ਘਰਾਂ ਤੋਂ ਚੋਰੀ ਕੀਤੇ ਗਏ ਸਨ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਚਿੱਟਾ ਪੀਣ ਦੇ ਆਦੀ ਹਨ ਅਤੇ ਨਸ਼ੇ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਬਰਾਂਚ ਇੰਚਾਰਜ ਇੰਸ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਬਦਮਾਸ਼ਾਂ ਦੀ ਪਛਾਣ ਮੂਲ ਰੂਪ ਤੋਂ ਰਾਏਕੋਟ ਦੇ ਜਤਿੰਦਰ ਕੁਮਾਰ ਰਾਜੂ (32) ਤੇ ਦੁੱਗਰੀ ਉੱਚੀ ਕਾਲੋਨੀ ਦੇ ਕੁਲਦੀਪ ਵਰਮਾ ਉਰਫ ਦੀਪਾ (30) ਦੇ ਤੌਰ 'ਤੇ ਹੋਈ ਹੈ। ਰਾਜੂ ਇਨ੍ਹੀਂ ਦਿਨੀਂ ਡਾਬਾ ਦੇ ਵਾਹਿਗੁਰੂ ਨਗਰ ਵਿਚ ਕਿਰਾਏ 'ਤੇ ਰਹਿੰਦਾ ਹੈ। ਇਨ੍ਹਾਂ ਦੋਵਾਂ ਖਿਲਾਫ ਵੱਖ-ਵੱਖ ਥਾਣਿਆਂ ਵਿਚ ਚੋਰੀ ਤੇ ਲੁੱਟ-ਖੋਹ ਦੇ ਅੱਧੀ ਦਰਜਨ ਕੇਸ ਦਰਜ ਹਨ, ਜਦੋਂ ਕਿ ਥਾਣਾ ਡੇਹਲੋਂ ਅਧੀਨ ਆਉਂਦੇ ਇਲਾਕੇ ਵਿਚ ਵਾਰਦਾਤ ਦੌਰਾਨ ਦੋਵੇਂ ਦੋਸ਼ੀਆਂ ਦੀ ਐਕਟਿਵਾ 'ਤੇ ਜਾਂਦਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਪੁਲਸ ਕੋਲ ਹੈ। ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਸੂਚਨਾ ਦੇ ਆਧਾਰ 'ਤੇ ਟਿੱਬਾ ਰੋਡ ਦੇ ਗੋਪਾਲ ਨਗਰ ਚੌਕ ਤੋਂ ਕਾਬੂ ਕੀਤਾ, ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ 5 ਸੋਨੇ ਦੀਆਂ ਅੰਗੂਠੀਆਂ, ਇਕ ਜੋੜੀ ਟਾਪਸ ਤੇ 2 ਐਕਟਿਵਾ ਜ਼ਬਤ ਕੀਤੀਆਂ ਗਈਆਂ। ਦੋਸ਼ੀਆਂ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ 14 ਦਿਨ ਦੀ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ।
ਕੂੜੇ ਦੇ ਢੇਰਾਂ ਦਾ ਸਾਈਡ ਇਫੈਕਟ : ਬੱਸ ਸਟੈਂਡ ਫਲਾਈਓਵਰ 'ਤੇ ਵੀ ਚੂਹਿਆਂ ਦਾ ਹਮਲਾ
NEXT STORY