ਕੁਆਲਾਲੰਪੁਰ (ਬਿਊਰੋ)— ਮਲੇਸ਼ੀਆ ਵਿਚ ਲੁੱਟਮਾਰ ਕਰਨ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲੁਟੇਰੇ ਨੇ 19 ਸਾਲਾ ਲੜਕੀ ਨੂੰ ਆਪਣਾ ਸ਼ਿਕਾਰ ਬਣਾਇਆ। ਉਸ ਨੇ ਨਾ ਸਿਰਫ ਲੜਕੀ ਦਾ ਸਾਮਾਨ ਲੁੱਟਿਆ ਬਲਕਿ ਵਿਰੋਧ ਕਰਨ 'ਤੇ ਉਸ ਦੇ ਪੇਟ ਅਤੇ ਚਿਹਰੇ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਚਾਕੂ ਲੜਕੀ ਦੀ ਸੱਜੀ ਅੱਖ ਦੇ ਠੀਕ ਹੇਠਾਂ ਲੱਗਿਆ।
ਜਾਣਕਾਰੀ ਮੁਤਾਬਕ ਮਾਮਲਾ ਬੁਕਿਤ ਤੇਨਗਾਹ ਦਾ ਹੈ। ਲੜਕੀ ਇੱਥੇ ਇਕ ਦੁਕਾਨ ਵਿਚ ਕੰਮ ਕਰਦੀ ਹੈ ਅਤੇ ਮੰਗਲਵਾਰ ਨੂੰ ਕੰਮ ਖਤਮ ਕਰਨ ਮਗਰੋਂ ਆਪਣੇ ਘਰ ਵਾਪਸ ਜਾ ਰਹੀ ਸੀ। ਚਸ਼ਮਦੀਆਂ ਨੇ ਦੱਸਿਆ ਕਿ ਸੜਕ 'ਤੇ ਕਾਫੀ ਹਨ੍ਹੇਰਾ ਸੀ ਅਤੇ ਉਸੇ ਵੇਲੇ ਲੜਕੀ ਦਾ ਸਾਹਮਣਾ ਇਕ ਲੁਟੇਰੇ ਨਾਲ ਹੋ ਗਿਆ। ਉਸ ਨੇ ਚਾਕੂ ਦੀ ਨੋਕ 'ਤੇ ਲੜਕੀ ਦਾ ਹੈਂਡਬੈਗ ਖੋਹਿਆ। ਪਰ ਲੜਕੀ ਨੇ ਉਸ ਦਾ ਵਿਰੋਧ ਕੀਤਾ। ਅਚਾਨਕ ਲੁਟੇਰੇ ਨੇ ਚਾਕੂ ਨਾਲ ਲੜਕੀ 'ਤੇ ਹਮਲਾ ਕਰ ਦਿੱਤਾ। ਉਸ ਨੇ ਲੜਕੀ ਦੇ ਪੇਟ ਅਤੇ ਚਿਹਰੇ 'ਤੇ ਚਾਕੂ ਨਾਲ ਹਮਲਾ ਕੀਤਾ। ਹਮਲੇ ਮਗਰੋਂ ਲੜਕੀ ਖੂਨ ਨਾਲ ਲੱਥਪੱਥ ਹੋ ਗਈ। ਲੁਟੇਰਾ ਜ਼ਖਮੀ ਹਾਲਤ ਵਿਚ ਲੜਕੀ ਨੂੰ ਉੱਥੇ ਛੱਡ ਕੇ ਭੱਜ ਗਿਆ। ਇਸ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਪੁਲਸ ਜਲਦੀ ਹੀ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚੀ। ਇੰਨੀ ਜ਼ਖਮੀ ਹੋਣ ਦੇ ਬਾਵਜੂਦ ਲੜਕੀ ਪੂਰੇ ਹੋਸ਼ ਵਿਚ ਸੀ। ਇਲਾਜ ਲਈ ਉਸ ਨੂੰ ਬੁਕਿਤ ਮੁਰਤਾਜਮ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਮਗਰੋਂ ਉਸ ਦੀ ਹਾਲਤ ਸਥਿਰ ਹੈ।
ਦੁੱਖਾਂ 'ਚ ਡੁੱਬਾ ਇਹ ਪਰਿਵਾਰ, ਦਰਦ ਇੰਨਾ ਕਿ ਨਮ ਹੋ ਜਾਂਦੀਆਂ ਹਨ ਅੱਖਾਂ (ਵੀਡੀਓ)
NEXT STORY