ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਸੁਖਪਾਲ ਢਿੱਲੋਂ) : ਬੋਰਡ ਆਫ ਆਯੂਰਵੈਦ ਅਤੇ ਯੂਨਾਨੀ ਸਿਸਟਮ ਆਫ ਮੈਡੀਸਨ ਪੰਜਾਬ ਦੇ ਗਿਆਰਾਂ ਮੈਂਬਰਾਂ ਦੀ ਚੋਣ ਲਈ ਪੰਜਾਬ ਵਿਚ ਸਰਗਰਮੀਆਂ ਪੂਰੇ ਜ਼ੋਰ ਤੇ ਹਨ। ਇਸ ਸਬੰਧ ਵਿਚ ਵੈਦ ਜਗਜੀਤ ਸਿੰਘ ਵਾਈਸ ਚੇਅਰਮੈਨ ਬੋਰਡ ਆਫ ਆਯੂਰਵੈਦ ਅਤੇ ਯੂਨਾਨੀ ਸਿਸਟਮ ਆਫ ਮੈਡੀਸਨ ਪੰਜਾਬ, ਡਾ. ਪਰਮਿੰਦਰ ਬਜਾਜ ਪ੍ਰਧਾਨ ਨੈਸ਼ਨਲ ਇੰਟੀਗਰੇਟਡ ਮੈਡੀਸਨ ਐਸੋਸੀਏਸ਼ਨ (ਨੀਮਾ), ਪੰਜਾਬ ਵੱਲੋਂ ਸਾਂਝੇ ਤੌਰ 'ਤੇ ਨੀਮਾ ਵੱਲੋਂ ਐਲਾਨੇ ਗਏ ਗਿਆਰਾਂ ਉਮੀਦਵਾਰਾਂ ਦੇ ਹੱਕ 'ਚ ਚੋਣ ਮੁਹਿੰਮ ਕੀਤੀ ਜਾ ਰਹੀ ਹੈ। ਬੀਤੇ ਤਿੰਨ ਦਿਨਾਂ ਵਿਚ ਗਿਆਰਾਂ ਮੈਂਬਰਾਂ ਨੂੰ ਨਾਲ ਲੈ ਕੇ ਵੱਖ -ਵੱਖ ਜਿ•ਲਿਆਂ ਫਿਰੋਜਪੁਰ, ਤਰਨਤਾਰਨ, ਨਵਾਂਸ਼ਹਿਰ, ਬਠਿੰਡਾ, ਫਾਜਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬੀ.ਏ.ਐਮ.ਐਸ ਡਾਕਟਰਾਂ ਨਾਲ ਮੀਟਿੰਗਾਂ ਕਰਕੇ ਇਹਨਾਂ ਮੈਂਬਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਅੱਜ ਇਸੇ ਸਬੰਧ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਬੀ.ਏ.ਐਮ.ਐਸ. ਡਾਕਟਰਾਂ ਦੀ ਮੀਟਿੰਗ ਡਾ. ਨਰੇਸ਼ ਪਰੂਥੀ ਦੇ ਦਫਤਰ ਵਿਚ ਕੀਤੀ ਗਈ। ਜਿਸ ਵਿਚ ਵੈਦ ਜਗਜੀਤ ਸਿੰਘ, ਡਾ. ਪ੍ਰਮਿੰਦਰ ਸਿੰਘ ਅਤੇ ਇਹਨਾ ਗਿਆਰਾਂ ਉਮੀਦਵਾਰਾਂ ਵਿਚੋਂ ਡਾ. ਅਨਿਲ ਭਾਰਦਵਾਜ ਚੰਡੀਗੜ•, ਡਾ. ਸੰਜੀਵ ਪਾਠਕ ਬਠਿੰਡਾ, ਡਾ. ਰਾਜੀਵ ਮਹਿਤਾ ਚੰਡੀਗੜ• ਤੋਂ ਇਲਾਵਾ ਪੰਜਾਬ ਆਯੂਰਵੈਦਿਕ ਪ੍ਰਾਈਵੇਟ ਕਾਲਿਜਸ ਐਸੋਸੀਏਸ਼ਨ ਦੇ ਬੁਲਾਰੇ ਡਾ. ਨਰੇਸ਼ ਪਰੂਥੀ, ਨੀਮਾ ਸ੍ਰੀ ਮੁਕਤਸਰ ਸਾਹਿਬ ਬਰਾਂਚ ਦੇ ਪ੍ਰਧਾਨ ਡਾ. ਵਰੁਣ ਬਜਾਜ, ਡਾ. ਦਵਿੰਦਰ ਸੋਢੀ ਅਤੇ ਡਾ. ਨਰਿੰਦਰ ਨਾਗਪਾਲ ਡਾ. ਰਾਜਨ ਆਦਿ ਹਾਜਿਰ ਸਨ। ਇਸ ਮੌਕੇ ਤੇ ਵੈਦ ਜਗਜੀਤ ਸਿੰਘ ਨੇ ਇਹਨਾਂ ਚੋਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੂਰਵੈਦਿਕ ਬੋਰਡ ਦੇ ਅਧੀਨ ਰਜਿਸਟਰਡ ਡਾਕਟਰਾਂ ਨੂੰ ਇਹ ਵੋਟਾਂ ਡਾਕ ਰਾਂਹੀ ਆਉਣ ਵਾਲੇ 15 ਦਿਨਾਂ ਵਿਚ ਮਿਲ ਜਾਣਗੀਆਂ। ਜਿਸ ਡਾਕਟਰ ਨੂੰ ਡਾਕ ਰਾਂਹੀ ਭੇਜੇ ਵੋਟ ਜਾਂ ਹੋਰ ਦਸਤਾਵੇਜ਼ ਪ੍ਰਾਪਤ ਨਹੀਂ ਹੁੰਦੇ ਤਾਂ ਉਹ ਮਿਤੀ 29-06-2018 ਸਵੇਰੇ 11 ਵਜੇ ਤੋਂ ਪਹਿਲਾਂ ਇਸ ਸਬੰਧੀ ਰਜਿਸਟਰਾਰ ਨੂੰ ਆਪਣੀ ਜਾਣਕਾਰੀ ਦੇ ਸਕਦਾ ਹੈ। ਉਹਨਾਂ ਨੇ ਅੱਗਿਆ ਦੱਸਿਆ ਕਿ ਇਸ ਬੋਰਡ ਵਿਚ ਕੁੱਲ ਗਿਆਰਾਂ ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ ਅਤੇ ਬਾਕੀ ਸਰਕਾਰ ਵੱਲੋਂ ਨਾਮਜਦ ਕੀਤੇ ਜਾਂਦੇ ਹਨ। ਇਸ ਮੌਕੇ ਡਾ. ਬਜਾਜ ਨੇ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਕਿ ਆਯੂਰਵੈਦਿਕ ਬੋਰਡ ਦਾ ਚੋਣ ਸਾਂਝੇ ਤੌਰ 'ਤੇ ਨੀਮਾ ਦੇ ਪਲੇਟਫਾਰਮ ਤੇ ਲੜਿਆ ਜਾ ਰਿਹਾ ਹੈ ਅਤੇ ਇਸਦੀ ਸ਼ਲਾਘਾ ਸਾਰੇ ਪੰਜਾਬ ਵਿਚ ਕੀਤੀ ਜਾ ਰਹੀ ਹੈ।
ਪੰਜਾਬ, ਹਰਿਆਣਾ, ਚੰਡੀਗੜ੍ਹ 'ਚ ਹੜਤਾਲ 'ਤੇ ਗਏ 'ਲੈਬ ਸੰਚਾਲਕ'
NEXT STORY