ਨਵੀਂ ਦਿੱਲੀ -ਜਨਤਕ ਖੇਤਰ ਦੇ ਬੈਂਕ ਆਫ ਬੜੌਦਾ ਨੂੰ ਜਨਵਰੀ-ਮਾਰਚ 2017-18 ਦੀ ਤਿਮਾਹੀ 'ਚ 3,102 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ। ਬੈਂਕ ਦਾ ਕਹਿਣਾ ਹੈ ਕਿ ਵਧਦੇ ਫਸੇ ਕਰਜ਼ੇ ਕਾਰਨ ਬੀਤੀ ਤਿਮਾਹੀ 'ਚ ਉਸ ਨੂੰ ਇਹ ਘਾਟਾ ਹੋਇਆ। ਬੈਂਕ ਨੇ 2016-17 ਦੀ ਇਸੇ ਮਿਆਦ 'ਚ 154.72 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਸੂਚਿਤ ਕੀਤਾ ਹੈ ਕਿ ਬੀਤੀ ਤਿਮਾਹੀ 'ਚ ਫਸੇ ਕਰਜ਼ੇ ਲਈ ਉਸ ਦਾ ਪ੍ਰਬੰਧ ਵਧ ਕੇ 7,052.53 ਕਰੋੜ ਰੁਪਏ ਹੋ ਗਿਆ ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 2,425.07 ਕਰੋੜ ਰੁਪਏ ਰਿਹਾ ਸੀ। ਸਮੀਖਿਆ ਅਧੀਨ ਤਿਮਾਹੀ 'ਚ ਬੈਂਕ ਦੀ ਕੁਲ ਕਮਾਈ ਘਟ ਕੇ 12,735.16 ਕਰੋੜ ਰੁਪਏ ਰਹਿ ਗਈ ਜੋ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ 'ਚ 12,852.44 ਕਰੋੜ ਰੁਪਏ ਸੀ। ਬੈਂਕ ਦਾ ਕੁੱਲ ਐੱਨ. ਪੀ. ਏ. ਜਾਂ ਫਸਿਆ ਕਰਜ਼ਾ 31 ਮਾਰਚ 2018 ਨੂੰ ਵਧ ਕੇ 12.26 ਫ਼ੀਸਦੀ ਹੋ ਗਿਆ। ਬੈਂਕ ਦੇ ਨਿਰਦੇਸ਼ਕ ਮੰਡਲ ਨੇ 2017-18 ਲਈ ਕਿਸੇ ਲਾਭ ਅੰਸ਼ ਦਾ ਐਲਾਨ ਨਹੀਂ ਕੀਤਾ ਹੈ। ਬੀ. ਐੱਸ. ਈ. 'ਚ ਬੈਂਕ ਦਾ ਸ਼ੇਅਰ 1.80 ਫ਼ੀਸਦੀ ਚੜ੍ਹ ਕੇ 141.20 ਰੁਪਏ ਪ੍ਰਤੀ ਸ਼ੇਅਰ ਬੰਦ ਹੋਇਆ।
ਗਰਭਪਾਤ 'ਤੇ ਰਾਇਸ਼ੁਮਾਰੀ : ਆਇਰਲੈਂਡ 'ਚ ਪਾਬੰਦੀ ਨੂੰ ਖਤਮ ਕਰਨ ਲਈ ਰਾਹ ਪੱਧਰਾ
NEXT STORY