ਬਟਾਲਾ (ਬੇਰੀ) : ਥਾਣਾ ਕਾਦੀਆਂ ਦੀ ਪੁਲਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਮਾਂ-ਪੁੱਤ ਸਮੇਤ 3 ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ 'ਚ ਮਨਮੋਹਨ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪੁਰਾਣਾ ਪਿੰਡ ਨੇ ਦੱਸਿਆ ਕਿ ਕੰਵਲਜੀਤ ਸਿੰਘ ਪੁੱਤਰ ਜੁਝਾਰ ਸਿੰਘ ਤੇ ਜਸਵਿੰਦਰ ਕੌਰ ਪਤਨੀ ਜੁਝਾਰ ਸਿੰਘ ਵਾਸੀਆਨ ਮਾਇਆ ਨਗਰ, ਫੇਜ਼-3, ਅੰਬਾਲਾ ਰੋਡ ਜੀਰਕਪੁਰ ਅਤੇ ਹਰਿੰਦਰ ਸਿੰਘ ਪੁੱਤਰ ਮੁਖਤਿਅਰਾ ਸਿੰਘ ਵਾਸੀ ਸਿਆਲਕਾ ਨੇ ਉਸਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੀਬ 15 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਉਕਤ ਮਾਮਲੇ ਦੀ ਐੱਸ. ਪੀ. ਹੈੱਡਕੁਆਰਟਰ ਵਲੋਂ ਜਾਂਚ ਕੀਤੇ ਜਾਣ ਉਪਰੰਤ ਐੱਸ. ਐੱਸ. ਪੀ. ਦੇ ਆਦੇਸ਼ਾਂ 'ਤੇ ਥਾਣਾ ਕਾਦੀਆਂ ਦੇ ਏ. ਐੱਸ. ਆਈ ਕੁਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਮਾਂ ਪੁੱਤ ਸਮੇਤ ਤਿੰਨਾਂ ਖਿਲਾਫ ਮਨਮੋਹਨ ਸਿੰਘ ਦੇ ਬਿਆਨਾਂ 'ਤੇ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਬੱਲੇਬਾਜ਼ੀ 'ਤੇ ਭੇਜਣ ਤੋਂ ਪਹਿਲਾਂ ਧੋਨੀ ਨੇ ਸ਼ਾਰਦੁਲ ਨੂੰ ਦਿੱਤਾ ਜਿੱਤ ਦਾ ਇਹ ਗੁਰੂ ਮੰਤਰ
NEXT STORY