ਨਵੀਂ ਦਿੱਲੀ— ਬੀ.ਸੀ.ਸੀ.ਆਈ ਨੂੰ ਚਲਾ ਰਹੀ ਸੁਪਰੀਮ ਕੋਰਟ ਦੀ ਬਣਾਈ ਪ੍ਰਬੰਧਕਾਂ ਦੀ ਕਮੇਟੀ ਯਾਨੀ ਸੀ.ਓ.ਏ. ਦੇ ਖਿਲਾਫ ਬੀ.ਸੀ.ਸੀ.ਆਈ. ਦੇ ਅਧਿਕਾਰੀਆਂ ਦੀ ਬਗਾਵਤ ਨੂੰ ਕੁਚਲਣ ਦੇ ਲਈ ਹੁਣ ਸੀ.ਓ.ਏ ਦੇ ਮੁੱਖੀ ਵਿਨੋਦ ਰਾਏ ਨੇ ਨਵਾਂ ਤਰੀਕਾ ਅਜਮਾਇਆ। ਸੀ.ਓ.ਏ. ਵੱਲੋਂ ਬੀ.ਸੀ.ਸੀ.ਆਈ ਦੇ ਕਈ ਕਰਮਚਾਰੀਆਂ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਉਹ 23 ਜੂਨ ਨੂੰ ਹੋਣ ਵਾਲੀ ਬੋਰਡ ਦੀ ਸਪੈਸ਼ਲ ਜਨਰਲ ਬਾਡੀ ਮੀਟਿੰਗ ਯਾਨੀ ਐੱਸ.ਜੀ.ਐੱਮ. 'ਚ ਕਿਸੇ ਵੀ ਤਰ੍ਹਾਂ ਦੀ ਭਾਗੀਦਾਰੀ ਨਾ ਕਰੇ।
ਦਰਅਸਲ ਇਹ ਮੀਟਿੰਗ ਬੋਰਡ ਦੇ ਅਧਿਕਾਰੀਆਂ ਅਤੇ ਸੀ.ਓ.ਏ. ਦੇ ਵਿਚਕਾਰ ਵੱਡਾ ਮਸਲਾ ਬਣੀ ਹੋਈ ਹੈ। ਵਿਨੋਦ ਰਾਏ ਦਾ ਕਹਿਣਾ ਹੈ ਕਿ ਜਦੋਂ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਅਦ ਬੋਰਡ 'ਚ ਫੈਸਲੇ ਲੈਣ ਦੀਆਂ ਸਾਰੀਆਂ ਸ਼ਕਤੀਆਂ ਉਨ੍ਹਾਂ ਦੇ ਹੱਥ 'ਚ ਹਨ ਤਾਂÎ ਫਿਰ ਉਨ੍ਹਾਂ ਦੀ ਆਗਿਆ ਤੋਂ ਬਿਨ੍ਹਾਂ ਮੀਟਿੰਗ ਨਹੀਂ ਕਰਾਈ ਜਾ ਸਕਦੀ।
ਬੀ.ਸੀ.ਸੀ.ਆਈ ਦੇ ਹਰ ਕਰਮਚਾਰੀ, ਕੰਸਲਟੇਂਟ, ਰਿਟੇਨਰ ਅਤੇ ਸਰਵਿਸ ਪ੍ਰਦਾਨ ਕਰਨ ਵਾਲਿਆ ਨੂੰ ਈ-ਮੇਲ ਭੇਜ ਕੇ ਸੀ.ਓ.ਏ. ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਇਸ ਮੀਟਿੰਗ 'ਚ ਕਿਸੇ ਵੀ ਤਰ੍ਹਾਂ ਦੀ ਭਾਗੀਦਾਰੀ ਨਾ ਕਰੋ। ਇਸਦਾ ਮਤਲਬ ਇਹ ਹੈ ਕਿ ਬੋਰਡ ਦੇ ਕ੍ਰਿਕਟ ਆਪਰੇਸ਼ਨ ਦੇ ਜੀ.ਐੱਸ. ਸਬਾ ਕਰੀਮ, ਸੀ.ਈ.ਓ ਰਾਹੁਲ ਜੌਹਰੀ, ਸੀ.ਐੱਫ.ਓ ਸੰਤੋਸ਼ ਰੰਗਨੇਕਰ ਅਤੇ ਆਈ.ਪੀ.ਐੱਲ. ਦੇ ਸੀ.ਓ.ਓ. ਹੇਮਾਂਗ ਅਮੀਨ ਵਰਗੇ ਤਮਾਮ ਵੱਡੇ ਅਤੇ ਮਹੱਤਵਪੂਰਨ ਅਧਿਕਾਰੀ ਇਸ ਮੀਟਿੰਗ 'ਚ ਸ਼ਾਮਲ ਨਹੀਂ ਹੋ ਸਕੋਗੇ। ਇਨ੍ਹਾਂ ਅਧਿਕਾਰੀਆਂ ਅਤੇ ਬਾਕੀ ਕਰਮਚਾਰੀਆਂ ਦੇ ਮੀਟਿੰਗ 'ਚ ਸ਼ਾਮਲ ਨਾ ਹੋਣ 'ਤੇ ਮੀਟਿੰਗ ਦੇ ਪ੍ਰੋਗਰਾਮ ਦਾ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣਾ ਲਾਜ਼ਮੀ ਹੈ। ਪਾਰਟਨਰ
ਬਿਨਾਂ ਕਿਸੇ ਸਹਾਰੇ ਇਹ ਸ਼ਖਸ ਚੜ੍ਹਿਆ 75ਵੀਂ ਮੰਜ਼ਲ 'ਤੇ, ਫਿਰ ਵੀ ਖਾਹਿਸ਼ ਰਹਿ ਗਈ ਅਧੂਰੀ
NEXT STORY