ਮੀਆਂਵਿੰਡ (ਸਰਬਜੀਤ) : ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਦੀ ਭਲਾਈ ਤੋਂ ਇਲਾਵਾ ਸੂਬੇ ਦੇ ਪਾਣੀਆਂ ਦੇ ਰਾਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਅਕਾਲੀ ਸਰਕਾਰ ਦੀਆਂ ਨਾਲਾਇਕੀਆਂ ਕਾਰਨ ਕਰਜ਼ੇ ਹੇਠ ਦੱਬੇ ਕਿਸਾਨਾਂ ਦੀ ਆਰਥਕ ਖੁਸ਼ਹਾਲੀ ਵਾਸਤੇ ਪਹਿਲਾਂ ਵੀ ਵਚਨਬੱਧ ਸਨ ਤੇ ਹੁਣ ਵੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਇਕ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਸਲ 'ਚ ਕਿਸਾਨਾਂ ਦੇ ਸੱਚੇ ਹਮਦਰਦ ਹਨ, ਜਿਨ੍ਹਾਂ ਨੇ ਸੂਬੇ ਦੇ ਕਿਸਾਨਾਂ ਨੂੰ ਪਰਾਲੀ ਤੇ ਨਾੜ ਸਾੜੇ ਜਾਣ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ 685 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਉਣ ਵਾਸਤੇ ਕੇਂਦਰ ਕੋਲ ਇਹ ਮਾਮਲਾ ਉਠਾਇਆ ਹੈ ਤਾਂ ਜੋ ਕਿਸਾਨਾਂ ਦਾ ਬੋਝ ਘੱਟ ਸਕੇ। ਭਲਾਈਪੁਰ ਨੇ ਕਰਨਾਟਕ 'ਚ ਭਾਜਪਾ ਦੀ ਹੋਈ ਹਾਰ ਤੇ ਕਾਂਗਰਸ-ਜੇ. ਡੀ. ਗਠਜੋੜ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਕਰਨਾਟਕ 'ਚ ਲੋਕਤੰਤਰ ਦੀ ਜਿੱਤ ਹੋਈ ਹੈ, ਜਿਸ ਦੌਰਾਨ ਭਾਜਪਾ ਧੱਕੇ ਨਾਲ ਸੱਤਾ ਹਥਿਆਉਣ ਦੀ ਕੋਸ਼ਿਸ ਕਰ ਰਹੀ ਸੀ, ਜਿਸ 'ਚ ਉਹ ਬੁਰੀ ਤਰ੍ਹਾਂ ਨਾਕਾਮ ਹੋਈ। ਇਸ ਮੌਕੇ ਸਾਬਕਾ ਡਾਇਰੈਕਟਰ ਸਲਵਿੰਦਰ ਸਿੰਘ ਸੰਧੂ ਸਰਲੀ, ਪੀ. ਪੀ. ਸੀ. ਸੀ. ਪਿੰਦਰਜੀਤ ਸਿੰਘ ਸਰਲੀ, ਸਾਬਕਾ ਸਰਪੰਚ ਸਤਬੀਰ ਸਿੰਘ ਅਲੋਵਾਲ, ਜ਼ਿਲਾ ਆਗੂ ਹਰਚਰਨ ਸਿੰਘ ਦਨਿਆਲ, ਬਲਾਕ ਪ੍ਰਧਾਨ ਕੇ. ਕੇ ਸ਼ਰਮਾ ਰਈਆ, ਸਰਪੰਚ ਗੁਰਪ੍ਰੀਤ ਸਿੰਘ ਉੱਪਲ, ਸਰਪੰਚ ਸੁਖਰਾਜ ਸਿੰਘ ਤਖਤੂਚੱਕ ਆਦਿ ਵੀ ਹਾਜ਼ਰ ਸਨ।
ਸਿੰਧੁ ਜਲ ਸੰਧੀ 'ਤੇ ਪਾਕਿ ਨਾਲ ਕੋਈ ਸਹਿਮਤੀ ਨਹੀਂ ਬਣੀ: ਵਿਸ਼ਵ ਬੈਂਕ
NEXT STORY