ਝਬਾਲ (ਨਰਿੰਦਰ) : ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ 'ਚ ਕਿਸਾਨੀ ਦਾ ਬਹੁਤ ਹੀ ਮਾੜਾ ਹਾਲ ਹੋਇਆ ਜਿਸ ਕਾਰਨ ਪੰਜਾਬ ਦੀ ਕਿਸਾਨੀ ਲਗਭਗ ਡੁੱਬਣ ਕੰਢੇ ਪਹੁੰਚ ਚੁੱਕੀ ਸੀ ਤੇ ਮਜ਼ਦੂਰ ਦੀ ਜ਼ਿੰਦਗੀ ਵੀ ਬਦਤਰ ਹੋ ਚੁੱਕੀ ਸੀ। ਪੰਜਾਬ 'ਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਉਂਦਿਆਂ ਹੀ ਪੰਜਾਬ ਦੀ ਡੁੱਬ ਰਹੀ ਕਿਸਾਨੀ ਨੂੰ ਬਚਾਉਣ ਲਈ ਪਹਿਲ ਕਦਮੀ ਕਰਦਿਆਂ ਜਿਥੇ ਫਸਲਾਂ ਦੇ ਵਧੀਆ ਭਾਅ ਦਿੱਤੇ ਉਥੇ ਹੀ ਮੰਡੀਆਂ 'ਚ ਕਿਸਾਨਾਂ ਦੀ ਫਸਲ ਨੂੰ ਰੁਲਣ ਤੋਂ ਬਚਾਇਆ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪੰਜਾਬ ਕਾਂਗਰਸ ਕਿਸਾਨ ਵਿੰਗ ਦੇ ਵਾਈਸ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ ਨੇ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਤੋਂ ਰੋਕਿਆਂ ਹੈ। ਉਨ੍ਹਾਂ ਕਿਹਾ ਇਹ ਹੀ ਕਾਰਨ ਹੈ ਅੱਜ ਪੰਜਾਬ 'ਚ ਕਿਸਾਨੀ ਦਿਨੋਂ ਦਿਨ ਖੁਸ਼ਹਾਲ ਹੋ ਰਹੀ ਹੈ। ਗੰਡੀਵਿੰਡ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼ਾਹਕੋਟ ਜ਼ਿਮਨੀ ਚੋਣ ਵੱਡੀ ਲੀਡ ਨਾਲ ਜਿੱਤ ਕੇ ਵਿਰੋਧੀਆਂ ਦੇ ਭੁਲੇਖੇ ਦੂਰ ਕਰੇਗੀ।
ਮੁਫਤ ਕਾਲਜ ਸਿੱਖਿਆ ਬੰਦ ਕਰ ਕਾਂਗਰਸ ਨੇ ਦਿੱਤਾ ਦਲਿਤ ਵਿਰੋਧੀ ਹੋਣ ਦਾ ਸਬੂਤ: ਬਾਦਲ
NEXT STORY