ਫਿਲੌਰ/ਅੱਪਰਾ (ਭਾਖੜੀ/ ਦੀਪਾ) - ਖੇਡ-ਖੇਡ 'ਚ ਨਸ਼ੇ ਵਿਚ ਟੁੰਨ 15 ਸਾਲ ਦੇ ਨਾਬਾਲਗ ਬੱਚੇ ਨੇ 5 ਸਾਲ ਦੇ ਮਾਸੂਮ ਬੱਚੇ ਦਾ ਗੁਪਤ ਅੰਗ ਕੱਟ ਦਿੱਤਾ। ਬੱਚੇ ਦੀ ਹਾਲਤ ਖਰਾਬ ਹੋਣ 'ਤੇ ਉਸ ਨੂੰ ਇਲਾਜ ਲਈ ਫਿਲੌਰ ਦੇ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ।ਬੀਤੀ ਸ਼ਾਮ 7 ਵਜੇ ਦੇ ਕਰੀਬ 5 ਸਾਲ ਦਾ ਮਾਸੂਮ ਬੱਚਾ ਜੋ ਘਰ ਦਾ ਇਕਲੌਤਾ ਵਾਰਿਸ ਹੈ, ਦੂਜੇ ਬੱਚਿਆਂ ਨਾਲ ਖੇਡਦਾ ਹੋਇਆ ਘਰ ਦੇ ਬਾਹਰ ਬਣੇ ਬੀ. ਐੱਮ. ਸੀ. ਚੌਕ ਅੱਪਰਾ ਵਿਚ ਪਹੁੰਚ ਗਿਆ, ਜਿੱਥੇ ਖੇਡ ਰਹੇ ਬੱਚਿਆਂ ਨਾਲ 15 ਸਾਲ ਦਾ ਚੰਦਨ ਨਾਮਕ ਬੱਚਾ ਜੋ ਬਿਲਕੁਲ ਨਸ਼ੇ ਵਿਚ ਟੁੰਨ ਸੀ ਆ ਕੇ ਖੇਡਣ ਲੱਗ ਪਿਆ। ਨਸ਼ੇ ਵਿਚ ਚੰਦਨ ਨੂੰ ਖੇਡ-ਖੇਡ ਵਿਚ ਇੰਨਾ ਗੁੱਸਾ ਆ ਗਿਆ ਕਿ ਉਸ ਨੇ 5 ਸਾਲ ਦੇ ਲੜਕੇ ਦਾ ਗੁਪਤ ਅੰਗ ਬੁਰੀ ਤਰ੍ਹਾਂ ਨਾਲ ਨੋਚ ਕੇ ਕੱਟ ਦਿੱਤਾ। ਖੂਨ ਨਾਲ ਲੱਥਪੱਥ ਤੜਫਦੇ ਹੋਏ ਬੱਚੇ ਨੂੰ ਦੇਖ ਕੇ ਜਦੋਂ ਪਿੰਡ ਵਾਸੀ ਇਕੱਠੇ ਹੋਏ ਤਾਂ ਦੋਸ਼ੀ ਚੰਦਨ ਉਥੋਂ ਭੱਜ ਨਿਕਲਿਆ, ਜਿਸ ਨੂੰ ਪਿੰਡ ਵਾਸੀਆਂ ਨੇ ਪਿੱਛਾ ਕਰ ਕੇ ਨੇੜਲੇ ਪਿੰਡ ਚੱਕ ਸਾਹਬੂ ਤੋਂ ਫੜ ਕੇ ਪਹਿਲਾਂ ਉਸ ਦਾ ਕੁਟਾਪਾ ਚਾੜ੍ਹਿਆ ਤੇ ਬਾਅਦ ਵਿਚ ਉਸ ਨੂੰ ਅੱਪਰਾ ਪੁਲਸ ਚੌਕੀ ਦੇ ਹਵਾਲੇ ਕਰ ਦਿੱਤਾ।
ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਕਾਫੀ ਖਰਾਬ ਹੈ, ਜਿਸ ਦਾ ਗੁਪਤ ਅੰਗ ਇਕ ਨੱਸ ਦੇ ਸਹਾਰੇ ਉਸ ਦੇ ਜਿਸਮ ਨਾਲ ਲਟਕ ਰਿਹਾ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ ਹੈ। ਫਿਲੌਰ ਦੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਗੰਭੀਰ ਹਾਲਤ ਨੂੰ ਦੇਖ ਕੇ ਤੁਰੰਤ ਐੱਸ. ਐੱਮ. ਓ. ਨੂੰ ਸੂਚਿਤ ਕਰ ਦਿੱਤਾ ਹੈ, ਅਗਲੀ ਕਾਰਵਾਈ ਐੱਸ. ਐੱਮ. ਓ. ਆ ਕੇ ਕਰਨਗੇ।
ਚੋਰਾਂ ਨੇ 4 ਘਰਾਂ 'ਤੇ ਕੀਤਾ ਹੱਥ ਸਾਫ, ਗਹਿਣੇ ਤੇ ਨਕਦੀ ਉਡਾਈ
NEXT STORY