ਨਵੀਂ ਦਿੱਲੀ (ਏਜੰਸੀ) : ਮਹਾਤਮਾ ਗਾਂਧੀ ਦੇ ਆਪਣੇ ਕਰੀਬੀ ਸਹਿਯੋਗੀ ਅਤੇ ਆਜ਼ਾਦੀ ਘੁਲਾਟੀਏ ਆਨੰਦ ਟੀ. ਹਿੰਗੋਰਾਨੀ ਨੂੰ ਲਿਖੇ ਗਏ 688 ਆਟੋਗ੍ਰਾਫ ਵਾਲੇ ਵਿਚਾਰਾਂ (ਜਿਨ੍ਹਾਂ ’ਚ ਸੱਚ, ਅਹਿੰਸਾ ਅਤੇ ਸੇਵਾ ਵਰਗੇ ਵਿਸ਼ੇ ਸ਼ਾਮਲ ਸਨ) ਦੀ ਕੁਲੈਕਸ਼ਨ ਨੂੰ ਸੈਫਰਨਆਰਟ ਦੀ ਨਿਲਾਮੀ ’ਚ 16.20 ਕਰੋੜ ਰੁਪਏ ’ਚ ਵੇਚਿਆ ਗਿਆ। ਇਹ ਨਿਲਾਮੀ ’ਚ ਵਿਕੇ ਕਿਸੇ ਭਾਰਤੀ ਇਤਿਹਾਸਕ ਦਸਤਾਵੇਜ਼ ਲਈ ਇਕ ਵਿਸ਼ਵ ਰਿਕਾਰਡ ਹੈ। ਹਿੰਗੋਰਾਨੀ ਦੀ ਪਤਨੀ ਵਿਦਿਆ ਦੇ ਦਿਹਾਂਤ ਤੋਂ ਬਾਅਦ 2 ਸਾਲਾਂ ਤੱਕ ਮਾਰਗਦਰਸ਼ਨ, ਚਿੰਤਨ ਅਤੇ ਹੌਸਲਾ ਵਧਾਉਣ ਵਾਲੇ ਰੋਜ਼ਾਨਾ ਹੱਥ ਨਾਲ ਲਿਖੇ ਸੰਦੇਸ਼ਾਂ ਨੂੰ ਬਾਅਦ ’ਚ ‘ਏ ਥਾਟ ਫਾਰ ਦਿ ਡੇਅ’ ਨਾਂ ਦੀ ਕਿਤਾਬ ’ਚ ਇਕੱਠਾ ਕੀਤਾ ਗਿਆ। ਖਰੀਦਦਾਰ ਦੀ ਪਛਾਣ ਦਾ ਹਾਲਾਂਕਿ ਖੁਲਾਸਾ ਨਹੀਂ ਕੀਤਾ ਗਿਆ ਪਰ ਨਿਲਾਮੀ ਘਰ ਨੇ ਕਿਹਾ ਕਿ ‘ਖਰੀਦਦਾਰ ਭਾਰਤ ਦਾ ਹੀ ਹੈ ਅਤੇ ਹੱਥ-ਲਿਖਤ ਦੇਸ਼ ’ਚ ਹੀ ਰਹੇਗੀ’।
ਇਹ ਵੀ ਪੜ੍ਹੋ : FDA ਦੀ ਵੱਡੀ ਕਾਰਵਾਈ: ਖਾਣ ਵਾਲਾ ਤੇਲ ਖੁੱਲ੍ਹਾ ਵੇਚਣ 'ਤੇ ਲੱਗੀ ਪਾਬੰਦੀ, ਹੋ ਸਕਦੀ ਹੈ 7 ਸਾਲ ਦੀ ਜੇਲ੍ਹ
‘ਮੈਸੇਜ ਆਨ ਗੌਡ’ (ਈਸ਼ਵਰ ’ਤੇ ਸੰਦੇਸ਼)-ਜਿਸ ’ਚ ਈਸ਼ਵਰ ਅਤੇ ਭਗਵਦ ਗੀਤਾ ’ਤੇ ਗਾਂਧੀ ਦੇ ਵਿਚਾਰਾਂ ਨਾਲ ਜੁੜੀਆਂ ਤਿੰਨ ਸਬੰਧਤ ਹੱਥ-ਲਿਖਤਾਂ ਅਤੇ ਪੱਤਰ-ਵਿਹਾਰ ਸ਼ਾਮਲ ਹਨ-1.68 ਕਰੋੜ ਰੁਪਏ ’ਚ ਵਿਕਿਆ। ਨਿਲਾਮੀ ’ਚ ਸ਼ਾਮਲ ਨਿੱਜੀ ਚੀਜ਼ਾਂ ’ਚ ਗਾਂਧੀ ਦਾ ‘ਪੇਟੀ ਚਰਖਾ’ ਅਤੇ ਸੂਤ ਕੱਤਣ ਦੇ ਅਧਿਆਤਮਕ ਅਨੁਸ਼ਾਸਨ ’ਤੇ ਲਿਖੇ 2 ਪੱਤਰ ਸ਼ਾਮਲ ਸਨ, ਜਿਨ੍ਹਾਂ ਦੀ ਕੀਮਤ 50-70 ਲੱਖ ਰੁਪਏ ਮੰਨੀ ਗਈ ਸੀ। ਇਹ 1.02 ਕਰੋੜ ਰੁਪਏ ’ਚ ਵਿਕੇ। ਗਾਂਧੀ ਜੀ ਦੀ ਲਿਖਦੇ ਹੋਇਆਂ ਦੀ ਇਕ ਆਟੋਗ੍ਰਾਫ ਵਾਲੀ ਤਸਵੀਰ 78 ਲੱਖ ਰੁਪਏ ’ਚ ਵਿਕੀ ਅਤੇ ਆਰਥਿਕ ਸੁਤੰਤਰਤਾ ’ਤੇ ਗਾਂਧੀ ਜੀ ਦੇ ਪੱਤਰਾਂ, ਟੈਲੀਗ੍ਰਾਮ ਅਤੇ ਪੋਸਟ ਕਾਰਡਾਂ ਦਾ ਇਕ ਸੈੱਟ 57.60 ਲੱਖ ਰੁਪਏ ’ਚ ਵਿਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗੁਜਰਾਤ ਸਰਕਾਰੀ ਹਸਪਤਾਲ ’ਚ ਵੱਡਾ ਘਪਲਾ, ਪਾਣੀ ਦੀ ਟੈਂਕੀ ਬਣੀ ਨਹੀਂ, 50 ਲੱਖ ਦਾ ਬਣ ਗਿਆ ਬਿੱਲ!
NEXT STORY