ਬੀਜਿੰਗ— ਚੀਨ ਨੇ ਅੱਤਵਾਦ ਤੋਂ ਨਜਿੱਠਣ ਲਈ ਐਂਟੀ ਡਰੋਨ ਲੇਜ਼ਰ ਹਥਿਆਰ ਬਣਾਏ ਹਨ। ਇਹ ਡਰੋਨ ਸਣੇ ਘੱਟ ਉੱਚਾਈ, ਹੌਲੀ ਗਤੀ ਤੇ ਛੋਟੇ ਹਵਾਈ ਜਹਾਜ਼ ਨੂੰ ਨਿਸ਼ਾਨਾ ਬਣਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੱਤਵਾਦ ਖਿਲਾਫ ਅਭਿਆਨ ਤੇ ਹਵਾਈ ਸੁਰੱਖਿਆ ਲਈ ਪੁਲਸ ਤੇ ਫੌਜ ਦੀ ਮਦਦ ਕਰ ਸਕਦਾ ਹੈ।
ਚੀਨ ਦੇ ਪੋਲੀ ਤਕਨਾਲੋਜੀ ਇੰਕ ਨੇ ਕਜ਼ਾਖਸਤਾਨ 'ਚ 23 ਮਈ ਤੋਂ 26 ਮਈ ਦੌਰਾਨ ਹਥਿਆਰ ਪ੍ਰਣਾਲੀਆਂ ਤੇ ਫੌਜ ਉਪਕਰਣ ਦੀ ਅੰਤਰਰਾਸ਼ਟਰੀ ਪ੍ਰਦਰਸ਼ਨੀ 'ਚ 'ਸਾਇਲੈਂਟ ਹੰਟਰ' ਨਾਂ ਦੇ ਇਸ ਲੇਜ਼ਰ ਨੂੰ ਪ੍ਰਦਰਸ਼ਨ ਕੀਤਾ ਹੈ।
ਫੌਜੀ ਮਾਹਿਰ ਸੋਂਗ ਝੋਂਗਪਿੰਗ ਨੇ ਕਿਹਾ ਕਿ ਐਂਟੀ ਡਰੋਨ ਲੇਜ਼ਰ ਹਥਿਆਰ ਨੂੰ ਹਵਾਈ ਰੱਖਿਆ ਲਈ ਫੌਜ 'ਚ ਜਲਦ ਹੀ ਸ਼ਾਮਲ ਕੀਤਾ ਜਾ ਸਕਦਾ ਹੈ। ਪੁਲਸ ਨੂੰ ਵੀ ਇਸ ਤੋਂ ਮਦਦ ਮਿਲੇਗੀ। ਕੇ.ਏ.ਡੀ.ਈ.ਐਕਸ. 2018 'ਚ 55 ਦੇਸ਼ਾਂ ਦੀ ਕਰੀਬ 400 ਤੋਂ ਜ਼ਿਆਦਾ ਕੰਪਨੀਆਂ ਨੇ ਹਿੱਸਾ ਲਿਆ ਸੀ।
ਲੜਕੇ ਨਾਲ ਬਦਫੈਲੀ ਕਰਨ ਵਾਲਾ ਗ੍ਰਿਫਤਾਰ
NEXT STORY