ਲੁਧਿਆਣਾ(ਰਾਮ)-ਥਾਣਾ ਮੋਤੀ ਨਗਰ ਦੇ ਅਧੀਨ ਪੈਂਦੀ ਟੈਕਸਟਾਈਲ ਕਾਲੋਨੀ 'ਚ ਸਥਿਤ ਇਕ ਧਾਗਾ ਫੈਕਟਰੀ ਵਿਚ ਨਕਾਬਪੋਸ਼ ਚੋਰਾਂ ਨੇ ਚੌਕੀਦਾਰ ਨੂੰ ਬੰਦੀ ਬਣਾ ਕੇ ਉਸ ਤੋਂ ਗੋਦਾਮ ਦੀਆਂ ਚਾਬੀਆਂ ਖੋਹ ਲਈਆਂ ਤੇ 6 ਲੱਖ ਰੁਪਏ ਦਾ ਧਾਗਾ ਚੋਰੀ ਕਰ ਕੇ ਗੱਡੀ ਵਿਚ ਲੱਦ ਕੇ ਰਫੂ-ਚੱਕਰ ਹੋ ਗਏ ਪਰ ਉਨ੍ਹਾਂ ਦੀ ਇਸ ਹਰਕਤ ਨੂੰ ਫੈਕਟਰੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਨੇ ਕੈਦ ਕਰ ਲਿਆ। ਜਾਣਕਾਰੀ ਮੁਤਾਬਕ ਦੇਰ ਰਾਤ 1 ਵਜੇ ਜਦੋਂ ਚੌਕੀਦਾਰ ਗੇਟ ਦੇ ਕੋਲ ਬੈਠਾ ਸੀ ਤਾਂ 2 ਚੋਰਾਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਤੋਂ ਗੋਦਾਮ ਦੀਆਂ ਚਾਬੀਆਂ ਖੋਹ ਲਈਆਂ, ਜਦੋਂਕਿ ਉਕਤ ਚੋਰਾਂ ਨਾਲ 3 ਹੋਰ ਚੋਰ ਬਾਹਰ ਗੱਡੀ 'ਚ ਬੈਠੇ ਰਹੇ ਅਤੇ ਇਕ-ਇਕ ਕਰ ਕੇ ਫੈਕਟਰੀ 'ਚ ਪਏ ਧਾਗੇ ਦੇ ਬੋਰਿਆਂ ਨੂੰ ਗੱਡੀ ਵਿਚ ਲੱਦ ਕੇ ਲੈ ਗਏ। ਫੈਕਟਰੀ ਦੇ ਮਾਲਕ ਰਾਕੇਸ਼ ਬਜਾਜ ਨੂੰ ਜਦੋਂ ਸੂਚਨਾ ਮਿਲੀ ਤਾਂ ਉਹ ਫੈਕਟਰੀ ਪੁੱਜੇ। ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕਰ ਕੇ ਸ਼ਿਕਾਇਤ ਦਰਜ ਕਰਵਾਈ। ਰਾਕੇਸ਼ ਬਜਾਜ ਨੇ ਦੱਸਿਆ ਕਿ ਉਸ ਦੀ ਫੈਕਟਰੀ 'ਚੋਂ ਚੋਰ 60 ਕਿਲੋ ਦੇ ਹਿਸਾਬ ਨਾਲ 50 ਬੋਰੇ ਧਾਗੇ ਦੇ, ਇਕ ਐੱਲ. ਈ. ਡੀ., ਕੰਪਿਊਟਰ ਅਤੇ ਹੋਰ ਦਸਤਾਵੇਜ਼ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਧਾਗੇ ਦੀ ਕੀਮਤ 6 ਲੱਖ ਦੇ ਕਰੀਬ ਬਣਦੀ ਹੈ। ਚੌਕੀਦਾਰ ਨੇ ਦੱਸਿਆ ਕਿ ਜਦੋਂ ਉਸ ਨੇ ਚੋਰਾਂ ਨੂੰ ਕੰਧ ਟੱਪਦੇ ਹੋਏ ਅੰਦਰ ਦਾਖਲ ਹੁੰਦੇ ਦੇਖਿਆ ਤਾਂ ਉਸ ਨੇ ਰੌਲਾ ਪਾਇਆ ਪਰ ਉਨ੍ਹਾਂ ਦੇ ਹੱਥ ਵਿਚ ਤੇਜ਼ਧਾਰ ਹਥਿਆਰ ਸਨ, ਜਿਸ ਕਾਰਨ ਚੋਰਾਂ ਨੇ ਮੈਨੂੰ ਡਰਾ ਕੇ ਇਕ ਜਗ੍ਹਾ ਬੰਨ੍ਹ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਮੋਤੀ ਨਗਰ ਦੀ ਪੁਲਸ ਨੇ ਸੀ. ਸੀ. ਟੀ. ਵੀ. ਦੀ ਫੁਟੇਜ ਦੇ ਆਧਾਰ 'ਤੇ ਨਕਾਬਪੋਸ਼ ਚੋਰਾਂ ਵਿਰੁੱਧ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਏ. ਐੱਸ. ਆਈ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਅਤੇ ਉਨ੍ਹਾਂ ਨੇ ਚੌਕੀਦਾਰ ਨੂੰ ਬੰਦੀ ਬਣਾ ਕੇ ਕਾਰਵਾਈ ਨੂੰ ਅੰਜਾਮ ਦਿੱਤਾ।
...ਹੁਣ ਵੀ ਵਹਿ ਰਿਹੈ 20-30 ਫ਼ੀਸਦੀ ਦੂਸ਼ਿਤ ਪਾਣੀ
NEXT STORY