ਫ਼ਰੀਦਕੋਟ (ਹਾਲੀ) - ਬਿਆਸ ਦਰਿਆ ਵਿਚ ਸ਼ੂਗਰ ਮਿਲ ਵੱਲੋਂ ਦੂਸ਼ਿਤ ਪਾਣੀ ਛੱਡੇ ਜਾਣ ਕਾਰਨ ਹਰੀਕੇ ਪੱਤਣ ਤੋਂ ਨਿਕਲਣ ਵਾਲੀ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਵਿਚ ਵੀ ਦੂਸ਼ਿਤ ਪਾਣੀ ਵਹਿਣ ਲੱਗਾ ਸੀ, ਪਰ ਪੰਜਾਬ ਸਰਕਾਰ ਵੱਲੋਂ ਭਾਖਡ਼ਾ ਡੈਮ ਤੋਂ ਪਾਣੀ ਛੱਡੇ ਜਾਣ ਬਾਅਦ ਇਸ ਨਹਿਰਾਂ ਵਿਚ ਦੂਸ਼ਿਤ ਪਾਣੀ ਦੀ ਮਾਤਰਾ 20-30 ਫ਼ੀਸਦੀ ਰਹਿ ਗਈ ਹੈ ਅਤੇ ਨਹਿਰੀ ਵਿਭਾਗ ਦਾ ਦਾਅਵਾ ਹੈ ਕਿ ਇਕ ਦੋ ਦਿਨ ਵਿਚ ਹਾਲਾਤ ਆਮ ਵਾਂਗ ਹੋ ਜਾਣਗੇ। ਨਹਿਰਾਂ ਵਿਚ ਵਗ ਰਹੇ ਪਾਣੀ ਦਾ ਰੰਗ ਕਾਲੇ ਤੋਂ ਬਦਲ ਕੇ ਮਿੱਟੀ ਵਾਲਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਤੇ ਸਰਹਿੰਦ ਫੀਡਰ ਵਿਚ ਸ਼ੁੱਕਰਵਾਰ ਰਾਤ ਤੋਂ ਦੂਸ਼ਿਤ ਪਾਣੀ ਵਗਣਾ ਸ਼ੁਰੂ ਹੋਇਆ ਸੀ ਅਤੇ ਸ਼ਨੀਵਾਰ ਨੂੰ ਸ਼ਹਿਰ ਤੋਂ ਲੰਘਦੀਆਂ ਇਨ੍ਹਾਂ ਦੋਵਾਂ ਨਹਿਰਾਂ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਮੱਛੀਆਂ ਸਮੇਤ ਜੀਵ ਜੰਤੂ ਤੈਰਦੇ ਵਿਖਾਈ ਦਿੱਤੇ ਸਨ। ਸਰਹਿੰਦ ਫੀਡਰ ਤੋਂ ਹੀ ਫ਼ਰੀਦਕੋਟ ਸ਼ਹਿਰ ਵਿਚ ਪੀਣ ਦੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ, ਜਿਸ ਕਾਰਨ ਜਲ ਸਪਲਾਈ ਵਿਭਾਗ ਨੇ ਉਸੇ ਦਿਨ ਤੋਂ ਪਾਣੀ ਦੀ ਸਪਲਾਈ ਲੈਣੀ ਬੰਦ ਕਰ ਦਿੱਤੀ ਸੀ ਅਤੇ ਸ਼ਹਿਰ ਵਿਚ ਪੀਣ ਦੇ ਪਾਣੀ ਦੀ ਸਪਲਾਈ ਨੂੰ ਰੋਕ ਦਿੱਤਾ ਗਿਆ।ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਹਿੰਦ ਫੀਡਰ ਵਿਚ ਦੂਸ਼ਿਤ ਪਾਣੀ ਦੀ ਸਪਲਾਈ ਆਉਣ ਕਾਰਨ ਵਿਭਾਗ ਨੇ ਸ਼ਹਿਰ ਵਿਚ ਪੀਣ ਦੇ ਪਾਣੀ ਦੀ ਸਪਲਾਈ ਰੋਕੀ ਹੋਈ ਹੈ ਅਤੇ ਸਿਹਤ ਵਿਭਾਗ ਵੱਲੋਂ ਭਰੇ ਸੈਂਪਲਾਂ ਦੀ ਰਿਪੋਰਟ ਆਉਣ ਦੇ ਬਾਅਦ ਹੀ ਸਪਲਾਈ ਨੂੰ ਬਹਾਲ ਕੀਤਾ ਜਾਵੇਗਾ।
1 ਤੋਂ 5 ਸਾਲ ਤੱਕ ਦੇ ਤਜਰਬੇ ਵਾਲਿਆਂ ਨੂੰ ਮਿਲਣਗੇ ਨਵੀਂ ਨੌਕਰੀ ਦੇ ਮੌਕੇ : ਸਰਵੇ
NEXT STORY