ਚੰਡੀਗੜ੍ਹ : ਚੰਡੀਗੜ੍ਹ 'ਚ ਹੁਣ ਭੂਚਾਲ ਦੀ ਤੀਬਰਤਾ ਵੀ ਮਾਪੀ ਜਾ ਸਕੇਗੀ। ਸੈਕਟਰ-39 ਸਥਿਤ ਮੌਸਮ ਕੇਂਦਰ 'ਚ ਸਿਸਮੋਲਾਜੀ ਅਰਥ ਕਵਿੱਕ ਮਾਨੀਟਰਿੰਗ ਸਟੇਸ਼ਨ ਇੰਸਟਾਲ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਜਲਦੀ ਹੀ ਚੰਡੀਗੜ੍ਹ ਮੌਸਮ ਵਿਭਾਗ ਵੀ ਭੂਚਾਲ ਦੀ ਤੀਬਰਾਤ ਦੱਸਣ ਲੱਗੇਗਾ। ਇਹ ਸਿਸਟਮ ਇੰਨਾ ਐਡਵਾਂਸ ਹੈ ਕਿ ਭੂਚਾਲ ਆਉਣ ਦੇ ਤੁਰੰਤ ਬਾਅਦ ਸੈਟੇਲਾਈਟ ਨਾਲ ਇਸ ਮਾਨੀਟਰਿੰਗ ਸਿਸਟਮ ਨੂੰ ਇੰਡੀਕੇਸ਼ਨ ਮਿਲੇਗੀ ਅਤੇ ਪਤਾ ਲੱਗ ਸਕੇਗਾ ਕਿ ਭੂਚਾਲ ਦੀ ਤੀਬਰਤਾ ਕਿੰਨੀ ਸੀ, ਕਿੰਨੀ ਦੇਰ ਲਈ ਆਇਆ ਅਤੇ ਉਸ ਦਾ ਕੇਂਦਰ ਕਿੱਥੇ ਸੀ।
ਤਰਾਲ 'ਚ ਆਰਮੀ ਪੈਟਰੋਲ 'ਤੇ ਅੱਤਵਾਦੀ ਹਮਲਾ, ਫੌਜ ਨੇ ਇਲਾਕੇ ਦੀ ਕੀਤੀ ਘੇਰਾਬੰਦੀ
NEXT STORY