ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਤਰਾਲ 'ਚ ਅੱਤਵਾਦੀਆਂ ਨੇ ਫੌਜ 'ਤੇ ਹਮਲਾ ਕੀਤਾ। ਸੂਤਰਾਂ ਅਨੁਸਾਰ 42 ਆਰ.ਆਰ. 'ਤੇ ਅੱਤਵਾਦੀਆਂ ਦੇ ਇਕ ਗਰੁੱਪ ਨੇ ਹਮਲਾ ਕੀਤਾ। ਇਹ ਹਮਲਾ ਸਵੇਰੇ ਸਾਢੇ ਅੱਠ ਵਜੇ ਕੋਇਲ ਸ਼ਿਕਾਰਗਾਹ ਜੰਗਲ ਦੇ ਨਜ਼ਦੀਕ ਹੋਇਆ। ਸੈਨਿਕਾਂ ਨੇ ਜਵਾਬੀ ਕਾਰਵਾਈ 'ਚ ਗੋਲੀਬਾਰੀ ਕੀਤੀ। ਖ਼ਬਰ ਲਿਖੇ ਜਾਣ ਤੱਕ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਆਈ।
ਹਮਲੇ ਤੋਂ ਬਾਅਦ ਫੋਰਸ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਘੇਰਿਆ। ਐੈੱਸ.ਐੈੱਸ.ਪੀ. ਅਵੰਤੀਪੋਰਾ ਜਾਹਿਦ ਮਲਿਕ ਨੇ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹਮਲੇ ਦੀ ਖ਼ਬਰ ਸਹੀ ਹੈ ਅਤੇ ਇਲਾਕੇ ਨੂੰ ਘੇਰ ਲਿਆ ਗਿਆ ਹੈ।
ਪ੍ਰਿਯੰਕਾ ਚੋਪੜਾ ਦੀ ਚੌਥੀ ਮਰਾਠੀ ਫਿਲਮ 'ਪਾਣੀ' ਦਾ ਐਲਾਨ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ
NEXT STORY