ਨਵੀਂ ਦਿੱਲੀ— ਸਰਕਾਰ ਅਫਗਾਨਿਸਤਾਨ 'ਚ ਅਗਵਾ 7 ਭਾਰਤੀ ਇੰਜੀਨੀਅਰਾਂ ਦੀ ਰਿਹਾਈ ਯਕੀਨੀ ਕਰਨ ਲਈ ਉਥੇ ਦੇ ਅਧਿਕਾਰੀਆਂ ਦੇ ਸੰਪਰਕ 'ਚ ਹੈ। ਪਿਛਲੇ ਹਫਤੇ ਅਫਗਾਨਿਸਤਾਨ ਦੇ ਅਸ਼ਾਂਤ ਉੱਤਰੀ ਬਾਗਲਾਨ ਸੂਬੇ 'ਚ 7 ਭਾਰਤੀ ਇੰਜੀਨੀਅਰਾਂ ਨੂੰ ਅਗਵਾ ਕਰ ਲਿਆ ਗਿਆ ਸੀ।
ਸੂਤਰਾਂ ਮੁਤਾਬਕ ਭਾਰਤੀਆਂ ਨੂੰ ਬਚਾਉਣ ਲਈ ਗੰਭੀਰਤਾਂ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਿਛਲੇ ਹਫਤੇ ਅਫਗਾਨਿਸਤਾਨ 'ਚ ਆਪਣੇ ਹਮਰੂਤਬਾ ਸਲਾਹੁਦੀਨ ਰੱਬਾਨੀ ਨਾਲ ਫੋਨ 'ਤੇ ਗੱਲ ਕੀਤੀ ਸੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਵੀ ਇਸ ਮੁੱਦੇ 'ਤੇ ਆਪਣੇ ਅਫਗਾਨ ਹਮਰੂਤਬਾ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ।
ਅਮਰੀਕਾ, ਖਾੜੀ ਦੇਸ਼ਾਂ ਨੇ ਹਿਜਬੁੱਲਾ 'ਤੇ ਪਾਬੰਦੀਆਂ ਲਾਉਣ ਦਾ ਕੀਤਾ ਐਲਾਨ
NEXT STORY