ਵਾਸ਼ਿੰਗਟਨ — ਅਮਰੀਕਾ ਅਤੇ 6 ਖਾੜੀ ਦੇਸ਼ਾਂ ਨੇ ਹਿਜਬੁੱਲਾ 'ਤੇ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਇਹ ਪਾਬੰਦੀਆਂ ਖੇਤਰ 'ਚ ਈਰਾਨ ਅਤੇ ਉਸ ਦੇ ਸਹਿਯੋਗੀਆਂ 'ਤੇ ਆਰਥਿਕ ਦਬਾਅ ਵਧਾਉਣ ਦੀ ਅਮਰੀਕੀ ਦੀ ਕਵਾਇਦ ਦਾ ਹਿੱਸਾ ਹੈ। ਅਮਰੀਕਾ ਅਤੇ ਸਾਊਦੀ ਅਰਬ ਦੀ ਅਗਵਾਈ ਵਾਲੀ ਟੈਰੇਰਿਸਟ ਫਾਇਨੇਂਸਿੰਗ ਐਂਡ ਟਾਰਗੇਟਿੰਗ ਸੈਂਟਰ (ਟੀ. ਐੱਫ. ਟੀ. ਸੀ.) ਨੇ ਕਿਹਾ ਕਿ ਪਾਬੰਦੀਆਂ ਹਿਜਬੁੱਲਾ ਦੀ ਸ਼ੂਰਾ ਕਾਊਂਸਿਲ ਨੂੰ ਨਿਸ਼ਾਨਾ ਬਣਾ ਕੇ ਲਾਈਆਂ ਗਈਆਂ ਹਨ।
ਇਹ ਲੇਬਨਾਨ ਦੀ ਸ਼ਕਤੀਸ਼ਾਲੀ ਮਿਲੀਸ਼ੇਆ ਦਾ ਫੈਸਲਾ ਲੈਣ ਵਾਲੀ ਕਾਊਂਸਿਲ ਹੈ। ਸ਼ੀਆ ਸੰਗਠਨ ਹਿਜਬੁੱਲਾ ਦੇ ਜਨਰਲ ਸਕੱਤਰ ਹਸਨ ਨਸਰੱਲਾ ਅਤੇ ਉਪ ਸਕੱਤਰ ਨਈਮ ਕਾਸਿਮ ਦੇ ਨਾਲ 3 ਹੋਰ ਸ਼ੂਰਾ ਕਾਊਂਸਿਲ ਮੈਂਬਰਾਂ 'ਤੇ ਪਾਬੰਦੀਆਂ ਲਾਈਆਂ ਗਈਆਂ ਹਨ। ਇਨ੍ਹਾਂ ਸਾਰੇ ਦੇ ਨਾਂ 'ਤੇ ਜਾਇਦਾਦ ਅਤੇ ਗਲੋਬਲ ਵਿੱਤ ਨੈੱਟਵਰਕਾਂ 'ਤੇ ਪਾਬੰਦੀਆਂ ਲਾਈਆਂ ਗਈਆਂ ਹਨ।
ਇਸ ਵਿਚਾਲੇ ਟੀ. ਐੱਫ. ਟੀ. ਸੀ. ਦੇ 6 ਖਾੜੀ ਦੇਸ਼ ਸਾਊਦੀ ਅਰਬ, ਬਹਿਰੀਨ, ਕੁਵੈਤ, ਓਮਾਨ, ਕਤਰ ਅਤੇ ਸੰਯੁਕਤ ਰਾਸ਼ਟਰ ਅਮੀਰਾਤ ਨੇ ਹਿਜਬੁੱਲਾ ਨਾਲ ਸਬੰਧ ਹੋਰ 9 ਲੋਕਾਂ ਅਤੇ ਕੰਪਨੀਆਂ 'ਤੇ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਵਿੱਤ ਵਿਭਾਗ ਨੇ ਪਹਿਲਾਂ ਹੀ ਇਨ੍ਹਾਂ ਨੂੰ ਬਲੈਕ ਲਿਸਟ 'ਚ ਪਾ ਰੱਖਿਆ ਹੈ। ਇਹ ਦੂਜੀ ਵਾਰ ਹੈ ਜਦੋਂ ਸਾਲਾਂ ਪੁਰਾਣੀ ਟੀ. ਐੱਫ. ਟੀ. ਸੀ. ਸੰਗਠਨਾਂ 'ਤੇ ਪਾਬੰਦੀਆਂ ਦਾ ਐਲਾਨ ਕਰਨ ਲਈ ਇਕੱਠੀ ਸਾਹਮਣੇ ਆਈ ਹੈ।
ਖਾਤੇ 'ਚੋਂ ਗਲਤ ਢੰਗ ਨਾਲ ਕੱਟੇ ਪੈਸੇ, ਹੁਣ ਐਕਸਿਸ ਬੈਂਕ ਦੇਵੇਗਾ ਹਰਜਾਨਾ
NEXT STORY