ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ, ਦਰਦੀ) - ਪਿੰਡ ਖੁੰਡੇ ਹਲਾਲ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਅਤੇ ਪੰਜਾਬ ਪੁਲਸ ਦੇ ਵਿਚਕਾਰ ਉਸ ਵੇਲੇ ਸਥਿਤੀ ਟਕਰਾਅ ਵਾਲੀ ਬਣ ਗਈ, ਜਦ ਯੂਨੀਅਨ ਦੇ ਜ਼ਿਲਾ ਆਗੂ ਤਰਸੇਮ ਸਿੰਘ ਅਤੇ ਬਲਾਕ ਪ੍ਰਧਾਨ ਕਾਕਾ ਸਿੰਘ ਦੀ ਅਗਵਾਈ 'ਚ ਮਜ਼ਦੂਰ ਮਰਦ ਅਤੇ ਔਰਤਾਂ ਮਿਲ ਕੇ ਹੋ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਖੇਤ ਮਜ਼ਦੂਰਾਂ ਨੇ ਪਿੰਡ ਦੇ ਗਰੀਬ ਅਤੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਂਟ ਦੇਣ ਲਈ ਮਤਾ ਪਾਸ ਕਰਵਾਉਣ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਜਦੋਂ ਜ਼ਮੀਨ ਦੀ ਬੋਲੀ ਸੱਥ 'ਚ ਕਰਵਾਈ ਜਾ ਰਹੀ ਸੀ ਤਾਂ ਖੇਤ ਮਜ਼ਦੂਰ ਅੰਦਰ ਜਾਣ ਲੱਗੇ ਪਰ ਥਾਣਾ ਲੱਖੇਵਾਲੀ ਦੀ ਪੁਲਸ ਜੋ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਉਥੇ ਪੁੱਜੀ ਹੋਈ, ਨੇ ਖੇਤ ਮਜ਼ਦੂਰਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ, ਜਿਸ ਕਾਰਨ ਉਸ ਸਮੇਂ ਮਾਮੂਲੀ ਤਕਰਾਰ ਹੋ ਗਈ। ਅੰਦਰ ਜ਼ਮੀਨ ਦੀ ਬੋਲੀ ਹੋਣ ਤੋਂ ਬਾਅਦ ਛੇ ਏਕੜ ਪੰਚਾਇਤ ਜ਼ਮੀਨ ਹਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਨੇ 1 ਲੱਖ 53 ਹਜ਼ਾਰ ਰੁਪਏ 'ਚ ਇਕ ਸਾਲ ਵਾਸਤੇ ਠੇਕੇ 'ਤੇ ਲੈ ਲਈ। ਇਸੇ ਦੌਰਾਨ ਮਜ਼ਦੂਰਾਂ ਨੇ ਗੇਟ 'ਤੇ ਹੀ ਲਗਾਤਾਰ ਦੋ ਘੰਟੇ ਧਰਨਾ ਦਿੱਤਾ ਤੇ ਅੰਦਰੋ ਕਿਸੇ ਨੂੰ ਵੀ ਬਾਹਰ ਨਹੀਂ ਆਉਣ ਦਿੱਤਾ। ਇਸ ਮੌਕੇ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਅੰਦਰ ਹੀ ਸਨ।
ਇਸ ਤੋਂ ਬਾਅਦ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਖੇਤ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬੁੱਧਵਾਰ 30 ਮਈ ਤੱਕ ਬੇਘਰੇ ਲੋਕਾਂ ਦੀਆਂ ਲਿਸਟਾਂ ਤਿਆਰ ਕਰਨਗੇ ਅਤੇ 5-5 ਮਰਲੇ ਦੇ ਪਲਾਂਟ ਦੇਣ ਲਈ ਮਤਾ ਪਵਾ ਦੇਣਗੇ, ਜਿਸ ਤੋਂ ਬਾਅਦ ਖੇਤ ਮਜ਼ਦੂਰਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਤਰਸੇਮ ਸਿੰਘ , ਨਾਨਕ ਸਿੰਘ, ਕਾਲਾ ਸਿੰਘ, ਰੂਪਾ ਸਿੰਘ , ਬੂਟਾ ਸਿੰਘ , ਜੁਗਰਾਜ ਸਿੰਘ ਆਦਿ ਮੌਜੂਦ ਸਨ।
ਅਮਰੀਕਾ: ਮਾਂ ਦੀ ਮੌਤ ਦੇ ਅਗਲੇ ਦਿਨ ਹੀ 21 ਮਹੀਨਿਆਂ ਦੀ ਬੱਚੀ ਨੇ ਤੋੜਿਆ ਦਮ
NEXT STORY