ਲੁਧਿਆਣਾ, (ਮਹੇਸ਼)- ਇਕ ਫਾਈਨਾਂਸ ਕੰਪਨੀ ਦੇ ਕਥਿਤ ਕਰਿੰਦਿਆਂ ਖਿਲਾਫ ਇਕ ਨੌਜਵਾਨ ਨੂੰ ਜਬਰਨ ਬੰਦੀ ਬਣਾਉਣ ਦੇ ਦੋਸ਼ ਵਿਚ ਹੈਬੋਵਾਲ ਪੁਲਸ ਨੇ ਕਾਰਾਬਾਰਾ ਚੌਕ ਦੇ ਦਲਜੀਤ ਸਿੰਘ, ਲਵਪ੍ਰੀਤ ਸਿੰਘ, ਜੱਸੀਆਂ ਰੋਡ ਦੇ ਆਕਾਸ਼ ਅਤੇ ਪਿੰਡ ਮਾਣਕਵਾਲ ਦੇ ਜਤਿੰਦਰ ਕੁਮਾਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ, ਜਿਸ ਵਿਚ ਹੁਣ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਕੇਸ ਦੇ ਸ਼ਿਕਾਇਤਕਰਤਾ ਹੈਬੋਵਾਲ ਦੇ ਅਜੀਤ ਨਗਰ ਦੇ ਰਾਮੂ ਨੇ ਦੱਸਿਆ ਕਿ ਉਸ ਨੇ ਮਨੀ ਲਿਮਟਿਡ ਕੰਪਨੀ ਤੋਂ ਇਕ ਮੋਟਰਸਾਈਕਲ ਫਾਈਨਾਂਸ ਕਰਵਾਇਆ ਸੀ। ਬੀਤੇ ਮੰਗਲਵਾਰ ਸਵੇਰੇ ਕਰੀਬ 7 ਵਜੇ ਦੋਸ਼ੀ ਉਸ ਦੇ ਘਰ ਆਏ ਅਤੇ ਉਸ ਨੂੰ ਧਮਕਾਉਣ ਲੱਗੇ ਕਿ ਉਸ ਨੇ ਮੋਟਰਸਾਈਕਲ ਦੀਆਂ ਕਿਸ਼ਤਾਂ ਅਦਾ ਨਹੀਂ ਕੀਤੀਆਂ।
ਜਦੋਂ ਉਸ ਨੇ ਅਦਾ ਕੀਤੀਆਂ ਕਿਸ਼ਤਾਂ ਦੀਆਂ ਰਸੀਦਾਂ ਦੋਸ਼ੀਆਂ ਨੂੰ ਦਿਖਾਉਣ ਲਈ ਕਿਹਾ ਤਾਂ ਉਹ ਜਬਰਨ ਉਸ ਨੂੰ ਆਪਣੇ ਨਾਲ ਭੱਟੀਆਂ ਇਲਾਕੇ ਵਿਚ ਲੈ ਗਏ, ਜਿੱਥੇ ਉਸ ਨੂੰ ਕਾਫੀ ਦੇਰ ਤਕ ਬੰਦੀ ਬਣਾਈ ਰੱਖਿਆ ਅਤੇ ਉਸ ਤੋਂ 12,000 ਰੁਪਏ ਵੀ ਖੋਹ ਲਏ। ਪੀੜਤ ਨੇ ਦੱਸਿਆ ਕਿ ਦੋਸ਼ੀ ਆਪਣੇ ਆਪ ਨੂੰ ਫਾਈਨਾਂਸ ਕੰਪਨੀ ਦੇ ਕਰਿੰਦੇ ਦੱਸ ਰਹੇ ਸਨ।
ਅਗਵਾ ਕਰ ਕੇ ਮੰਗਵਾ ਰਹੇ ਸੀ ਭੀਖ ਸ਼ੱਕ ਪੈਣ 'ਤੇ ਲੋਕਾਂ ਨੇ ਪੁਲਸ ਨੂੰ ਕੀਤਾ ਸੂਚਿਤ
NEXT STORY