ਝਬਾਲ (ਲਾਲੂਘੁੰਮਣ, ਬਖਤਾਵਰ)-ਪ੍ਰਧਾਨ ਮੰਤਰੀ ਉੱਜਵਲ ਯੋਜਨਾ ਅਤੇ ਗ੍ਰਾਮ ਸਵਰਾਜ ਅਭਿਆਨ ਤਹਿਤ ਵੱਸਣ ਗੈਸ ਇਜੰਸੀ ਝਬਾਲ ਦੇ ਐੱਮ. ਡੀ. ਦਵਿੰਦਰ ਕੁਮਾਰ ਮਿੰਟੂ ਦੇ ਸਹਿਯੋਗ ਨਾਲ ਪਿੰਡ ਪੰਜਵੜ ਵਿਖੇ 125 ਪਰਿਵਾਰਾਂ ਨੂੰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਲਾਡੀ ਅਗਵਾਈ 'ਚ ਗੈਸ ਕੁਨੈਕਸ਼ਨ ਵੰਡੇ ਗਏ। ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਲਾਡੀ ਨੇ ਦੱਸਿਆ ਕਿ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਡਾ. ਸੰਦੀਪ ਅਗਨੀਹੋਤਰੀ ਦੀ ਅਗਵਾਈ 'ਚ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਹਲਕਾ ਵਾਸੀਆਂ ਨੂੰ ਭਲਾਈ ਸਕੀਮਾਂ ਪਹੁੰਚਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਸਰਪੰਚ ਮੋਨੂੰ ਚੀਮਾ ਵੱਲੋਂ ਵੀ ਪਿੰਡ ਪੰਜਵੜ ਵਿਖੇ ਚੱਲ ਰਹੀਆਂ ਵਿਕਾਸ ਯੋਜਨਾਵਾਂ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਲਾਡੀ ਪੰਜਵੜ ਨੇ ਦੱਸਿਆ ਕਿ ਅੱਜ 125 ਪਰਿਵਾਰਾਂ ਨੂੰ ਉਕਤ ਯੋਜਨਾਂ ਤਹਿਤ ਜਿਸ 'ਚ ਮੁੱਫਤ ਸੰਲੈਡਰ, ਚੁੱਲਾ, ਰੈਗੂਲੈਟਰ, ਪਾਇਪ, ਇਸ਼ੋਰੈਸ, ਅਤੇ ਪਾਸ ਬੁੱਕ ਆਦਿ ਸਮਾਨ ਤਕਸੀਮ ਕੀਤਾ ਗਿਆ ਹੈ।
ਸ਼੍ਰੀਲੰਕਾ ਦਾ ਖਰਾਬ ਦੌਰ ਦੇਖ ਜੈਸੁਰੀਆ ਬੋਲੇ- ਮੁਸ਼ਕਲਾਂ 'ਚੋਂ ਲੱਗ ਰਹੀ ਹੈ ਟੀਮ
NEXT STORY