ਨਵੀਂ ਦਿੱਲੀ— ਬੱਚਿਆਂ ਦੀ ਕਿਲਕਾਰੀ ਨਾਲ ਘਰ-ਪਰਿਵਾਰ 'ਚ ਮਸਤੀ ਦਾ ਮਾਹੌਲ ਬਣ ਜਾਂਦਾ ਹੈ। ਚਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਹਨ। ਨੰਨੇ-ਮੁੰਨੇ ਦੇ ਆਉਣ ਨਾਲ ਮਾਤਾ-ਪਿਤਾ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਹਰ ਕੋਈ ਵਿਆਹ ਦੇ ਬਾਅਦ ਇਹ ਜਾਣਨਾ ਚਾਹੁੰਦਾ ਹੈ ਕਿ ਉਸ ਦੇ ਕਿੰਨੇ ਬੱਚੇ ਹੋਣਗੇ। ਜੇ ਤੁਸੀਂ ਵੀ ਇਸ ਗੱਲ ਦਾ ਪਤਾ ਲਗਾਉਣਾ ਚਾਹੁੰਦੇ ਤੁਸੀਂ ਰਾਸ਼ੀ ਦੇ ਹਿਸਾਬ ਨਾਲ ਜਾਣ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰਾਸ਼ੀ ਦੇ ਮੁਤਾਬਕ ਤੁਹਾਡੇ ਕਿੰਨੇ ਬੱਚੇ ਹੋਣਗੇ।
1. ਮੇਖ ਰਾਸ਼ੀ
ਮੇਖ ਰਾਸ਼ੀ ਵਾਲਿਆਂ ਦੇ ਇਕ ਤੋਂ ਜ਼ਿਆਦਾ ਬੱਚੇ ਹੋ ਸਕਦੇ ਹਨ। ਮੇਖ ਰਾਸ਼ੀ ਵਾਲੀਆਂ ਔਰਤਾਂ ਨੂੰ ਉਂਝ ਵੀ ਬੱਚਿਆਂ ਨਾਲ ਬਹੁਤ ਪਿਆਰ ਹੁੰਦਾ ਹੈ।
2. ਬ੍ਰਿਖ
ਬ੍ਰਿਖ ਰਾਸ਼ੀ ਦੀਆਂ ਔਰਤਾਂ ਦੋ ਪਿਆਰੇ-ਪਿਆਰੇ ਬੱਚਿਆਂ ਦੀ ਮਾਂ ਬਣਦੀਆਂ ਹਨ। ਆਪਣੇ ਬੱਚਿਆਂ ਦਾ ਪਾਲਨ-ਪੋਸ਼ਣ ਵੀ ਬਿਹਤਰੀਨ ਢੰਗ ਨਾਲ ਕਰਦੀਆਂ ਹਨ। ਇਸ ਰਾਸ਼ੀ ਦੀਆਂ ਔਰਤਾਂ ਆਪਣੇ ਬੱਚਿਆਂ ਦੇ ਨਾਲ ਚੰਗਾ ਸਮਾਂ ਬਿਤਾਉਂਦੀਆਂ ਹਨ।
3. ਮਿਥੁਨ
ਮਿਥੁਮ ਰਾਸ਼ੀ ਦੀਆਂ ਔਰਤਾਂ ਦੇ ਘਰ 'ਚ ਇਕੱਠੇ 2 ਜੁੜਵਾ ਬੱਚੇ ਹੋ ਸਕਦੇ ਹਨ। ਬੱਚੇ ਅਜਿਹੇ ਹੋਣਗੇ ਜੋ ਉਨ੍ਹਾਂ ਦੀ ਹਰ ਗੱਲ ਮਨਣਗੇ।
4. ਕਰਕ
ਜੋਤਿਸ਼ ਸ਼ਾਸਤਰ ਮੁਤਾਬਕ ਕਰਕ ਰਾਸ਼ੀ ਵਾਲੀਆਂ ਔਰਤਾਂ ਦੇ ਘਰ 2 ਬੱਚੇ ਹੋਣਗੇ। ਇਨ੍ਹਾਂ ਦੇ ਬੱਚਿਆਂ ਦੀ ਉਮਰ 'ਚ ਘੱਟੋ-ਘੱਟ 5 ਸਾਲ ਦੀ ਉਮਰ ਦਾ ਫਰਕ ਹੋਵੇਗਾ।
5. ਸਿੰਘ
ਰਾਸ਼ੀ ਮੁਤਾਬਕ ਸਿੰਘ ਰਾਸ਼ੀ ਦੀਆਂ ਔਰਤਾਂ ਦੇ ਦੋ ਜਾਂ ਚਾਰ ਬੱਚੇ ਹੋਣ ਦੀ ਸੰਭਾਵਨਾ ਹੈ। ਇਸ ਰਾਸ਼ੀ ਦੀਆਂ ਲੜਕੀਆਂ ਬਹੁਤ ਹੀ ਮਲਟੀ ਟਾਸਕਿੰਗ ਹੁੰਦੀਆਂ ਹਨ। ਇਸ ਲਈ ਇਨ੍ਹਾਂ ਨੂੰ ਬੱਚੇ ਸੰਭਾਲਣ 'ਚ ਕੋਈ ਸਮੱਸਿਆ ਨਹੀਂ ਹੁੰਦੀ।
6. ਕੰਨਿਆ
ਇਸ ਰਾਸ਼ੀ ਦੀਆਂ ਔਰਤਾਂ ਸੁਭਾਅ ਤੋਂ ਜ਼ਿਆਦਾ ਕੇਅਰਿੰਗ ਹੁੰਦੀਆਂ ਹਨ। ਰਾਸ਼ੀ ਮੁਤਾਬਕ ਇਨ੍ਹਾਂ ਦੀ ਸਿਰਫ ਇਕ ਹੀ ਔਲਾਦ ਹੋ ਸਕਦੀ ਹੈ।
7. ਤੁਲਾ
ਤੁਲਾ ਰਾਸ਼ੀ ਦੀਆਂ ਔਰਤਾਂ ਜ਼ਿੰਦਗੀ 'ਚ ਸੰਤੁਲਨ ਨੂੰ ਪਸੰਦ ਕਰਦੀਆਂ ਹਨ ਜੋਤਿਸ਼ ਮੁਤਾਬਕ ਇਨ੍ਹਾਂ ਦੇ ਬੱਚਿਆਂ ਦੀ ਸੰਖਿਆ ਵੀ 2 ਤੋਂ 4 ਤਕ ਹੁੰਦੀ ਹੈ।
8. ਬ੍ਰਿਸ਼ਚਕ
ਭਾਂਵੇ ਹੀ ਬ੍ਰਿਸ਼ਚਕ ਰਾਸ਼ੀ ਦੀਆਂ ਔਰਤਾਂ ਥੋੜ੍ਹੀ ਗਰਮ ਸੁਭਾਅ ਦੀਆਂ ਹੁੰਦੀਆਂ ਹਨ ਫਿਰ ਵੀ ਉਹ ਆਪਣੀ ਮਾਂ ਬਣਨ ਦੀ ਭੂਮਿਕਾ ਬਹੁਤ ਚੰਗੀ ਤਰ੍ਹਾਂ ਨਿਭਾਉਂਦੀਆਂ ਹਨ, ਜੇ ਗੱਲ ਬੱਚਿਆਂ ਦੀ ਕਰੀਏ ਤਾਂ ਇਨ੍ਹਾਂ ਦੇ 2 ਬੱਚੇ ਹੋ ਸਕਦੇ ਹਨ।
9. ਧਨ
ਇਸ ਰਾਸ਼ੀ ਦੀਆਂ ਔਰਤਾਂ ਇਕ ਬੱਚੇ ਦੀ ਮਾਂ ਬਣਦੀਆਂ ਹਨ। ਸੁਭਾਅ 'ਤੋਂ ਕੂਲ ਅਤੇ ਐਡਵੈਂਚਰਸ ਹੋਣ ਕਾਰਨ ਇਨ੍ਹਾਂ ਨੂੰ ਮਾਂ ਦੀ ਭੂਮਿਕਾ ਨਿਭਾਉਣ 'ਚ ਥੋੜ੍ਹੀ ਮੁਸ਼ਕਿਲ ਆਉਂਦੀ ਹੈ।
10. ਮਕਰ ਰਾਸ਼ੀ
ਮਕਰ ਰਾਸ਼ੀ ਦੀਆਂ ਔਰਤਾਂ ਬਹੁਤ ਹਿੰਮਤੀ ਹੁੰਦੀਆਂ ਹਨ। ਇਹ ਕਦੇ ਵੀ ਹਾਰ ਨਹੀਂ ਮੰਨਦੀਆਂ। ਜਿੱਥੋਂ ਤਕ ਗੱਲ ਰਹੀ ਇਨ੍ਹਾਂ ਦੇ ਬੱਚਿਆਂ ਦੀ ਤਾਂ ਰਾਸ਼ੀ ਦੇ ਹਿਸਾਬ ਨਾਲ ਇਨ੍ਹਾਂ ਦੇ ਤਿੰਨ ਬੱਚੇ ਹੋਣਗੇ।
11. ਕੁੰਭ ਰਾਸ਼ੀ
ਕੁੰਭ ਰਾਸ਼ੀ ਦੀਆਂ ਔਰਤਾਂ ਵੀ ਧਨ ਰਾਸ਼ੀ ਦੀ ਤਰ੍ਹਾਂ ਹੀ ਹੁੰਦੀਆਂ ਹਨ ਇਨ੍ਹਾਂ ਨੂੰ ਵੀ ਘੁੰਮਣਾ ਫਿਰਨਾ ਬਹੁਤ ਪਸੰਦ ਹੁੰਦਾ ਹੈ। ਜੋਤਿਸ਼ ਮੁਤਾਬਕ ਇਨ੍ਹਾਂ ਲਈ ਸਿੰਗਲ ਚਾਈਲਡ ਸਭ ਤੋਂ ਬੈਸਟ ਹੁੰਦਾ ਹੈ।
12. ਮੀਨ
ਮੀਨ ਰਾਸ਼ੀ ਦੀਆਂ ਔਰਤਾਂ ਦੇ ਘਰ 'ਚ 5 ਬੱਚਿਆਂ ਦਾ ਜਨਮ ਹੋ ਸਕਦਾ ਹੈ। ਸੁਭਾਅ ਦੀਆਂ ਭਾਵੁਕ ਇਹ ਔਰਤਾਂ ਆਪਣੇ ਬੱਚਿਆਂ ਦਾ ਬਹੁਤ ਚੰਗੀ ਤਰ੍ਹਾਂ ਨਾਲ ਪਾਲਨ-ਪੋਸ਼ਣ ਕਰਦੀਆਂ ਹਨ।
ਬੱਸਾਂ ਦਾ ਸ਼ਹਿਰ 'ਚ ਦਾਖਲਾ ਜਾਰੀ, ਲੋਕਾਂ ਨੂੰ ਜਾਮ ਤੋਂ ਨਹੀਂ ਮਿਲ ਰਿਹਾ ਛੁਟਕਾਰਾ
NEXT STORY