ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 ਦੀਆਂ ਪਹਿਲੇ ਪੜਾਅ ਦੀਆਂ ਵੋਟਾਂ ਅੱਜ ਯਾਨੀ ਕਿ 19 ਅਪ੍ਰੈਲ ਨੂੰ ਪੈਣਗੀਆਂ। ਪਹਿਲੇ ਪੜਾਅ ’ਚ 21 ਸੂਬਿਆਂ ਦੀਆਂ 102 ਲੋਕ ਸਭਾ ਸੀਟਾਂ ’ਤੇ ਵੋਟਿੰਗ ਹੋਵੇਗੀ। ਇਸੇ ਦੌਰਾਨ 7 ਕੇਂਦਰੀ ਮੰਤਰੀਆਂ ਦੀ ਕਿਸਮਤ ਵੀ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਜਾਏਗੀ। ਦੇਸ਼ ਦੀ 18ਵੀਂ ਲੋਕ ਸਭਾ ਲਈ 7 ਪੜਾਵਾਂ ਵਿਚ 543 ਸੀਟਾਂ 'ਤੇ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਇਸ ਦੇ ਨਾਲ ਹੀ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੇ 8 ਵੱਡੇ ਚਿਹਰੇ ਵੀ ਪਹਿਲੇ ਪੜਾਅ ਦੀਆਂ ਚੋਣਾਂ ਲਈ ਮੈਦਾਨ ਵਿਚ ਹਨ।
ਇਹ ਵੀ ਪੜ੍ਹੋ- ਚੋਣ ਸਭਾਵਾਂ 'ਚ ਇਸਤੇਮਾਲ ਹੈਲੀਕਾਪਟਰਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਦਿੱਤਾ ਇਹ ਨਿਰਦੇਸ਼
ਪਹਿਲੇ ਪੜਾਅ ਵਿਚ ਅਲਵਰ ਤੋਂ ਭੂਪਿੰਦਰ ਯਾਦਵ, ਨਾਗਪੁਰ ਤੋਂ ਨਿਤਿਨ ਗਡਕਰੀ, ਅਰੁਣਾਚਲ ਪ੍ਰਦੇਸ਼ ਪੱਛਮੀ ਸੀਟ ਤੋਂ ਕਿਰਨ ਰਿਜਿਜੂ, ਊਧਮਪੁਰ ਤੋਂ ਜਤਿੰਦਰ ਸਿੰਘ, ਬੀਕਾਨੇਰ ਤੋਂ ਅਰਜੁਨ ਰਾਮ ਮੇਘਵਾਲ, ਮੁਜ਼ੱਫਰ ਨਗਰ ਤੋਂ ਸੰਜੀਵ ਬਾਲਿਆਨ, ਡਿਬਰੂਗੜ੍ਹ ਤੋਂ ਸਰਬਾਨੰਦ ਸੋਨੋਵਾਲ (ਸਾਰੇ ਕੇਂਦਰੀ ਮੰਤਰੀ) ਚੋਣ ਲੜ ਰਹੇ ਹਨ ਜਦਕਿ ਤ੍ਰਿਪੁਰਾ ਪੱਛਮੀ ਸੀਟ ਤੋਂ ਬਿਪਲਬ ਕੁਮਾਰ ਦੇਵ, ਜੋਰਹਾਟ ਤੋਂ ਗੌਰਵ ਗਗੋਈ, ਗਯਾ ਤੋਂ ਜੀਤਨ ਰਾਮ ਮਾਂਝੀ, ਛਿੰਦਵਾੜਾ ਤੋਂ ਨਕੁਲਨਾਥ, ਨਾਗੌਰ ਤੋਂ ਹਨੂੰਮਾਨ ਬੇਨੀਵਾਲ, ਪੀਲੀਭੀਤ ਤੋਂ ਜਿਤਿਨ ਪ੍ਰਸਾਦ, ਥੂਥੂਕੋਡੀ ਤੋਂ ਕਨੀਮੋਝੀ, ਚੇਨਈ ਸੈਂਟਰਲ ਤੋਂ ਦਯਾਨਿਧੀ ਮਾਰਨ ਵਰਗੇ ਵੱਡੇ ਚਿਹਰੇ ਵੀ ਪਹਿਲੇ ਪੜਾਅ ਲਈ ਮੈਦਾਨ ਵਿਚ ਹਨ।
ਇਹ ਵੀ ਪੜ੍ਹੋ- ਕਹਿਰ ਮਚਾਏਗੀ ਗਰਮੀ; ਕਈ ਸੂਬਿਆਂ 'ਚ ਤਾਪਮਾਨ 41 ਡਿਗਰੀ ਤੋਂ ਪਾਰ, ਹੀਟਵੇਵ ਦੀ ਚਿਤਾਵਨੀ
7 ਪੜਾਵਾਂ 'ਚ ਪੈਣਗੀਆਂ ਵੋਟਾਂ
ਇਸ ਵਾਰ ਲੋਕ ਸਭਾ ਚੋਣਾਂ 7 ਪੜਾਵਾਂ ਵਿਚ ਹੋਵੇਗੀ। ਪਹਿਲੇ ਪੜਾਅ ਵਿਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੋਟਿੰਗ ਹੋਵੇਗੀ। ਦੂਜਾ ਪੜਾਅ 26 ਅਪ੍ਰੈਲ, ਤੀਜਾ 7 ਮਈ, ਚੌਥਾ 13 ਮਈ, ਪੰਜਵਾਂ 20 ਮਈ, ਛੇਵਾਂ 25 ਮਈ ਅਤੇ ਸੱਤਵਾਂ ਪੜਾਅ 1 ਜੂਨ ਨੂੰ ਹੋਵੇਗਾ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਪਹਿਲੇ ਪੜਾਅ ਵਿਚ 102 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣੀਆਂ ਹਨ। ਉਨ੍ਹਾਂ ਵਿਚ ਤਾਮਿਲਨਾਡੂ ਦੀਆਂ 39, ਰਾਜਸਥਾਨ ਦੀਆਂ 12, ਮੱਧ ਪ੍ਰਦੇਸ਼ 11, ਉੱਤਰ ਪ੍ਰਦੇਸ਼ 8, ਉੱਤਰਾਖੰਡ ਅਤੇ ਆਸਾਮ ਦੀਆਂ 5-5, ਬਿਹਾਰ ਦੀਆਂ 4, ਪੱਛਮੀ ਬੰਗਾਲ ਦੀਆਂ 3, ਅਰੁਣਾਚਲ ਪ੍ਰਦੇਸ਼, ਮਣੀਪੁਰ, ਤ੍ਰਿਪੁਰਾ ਦੀਆਂ 2-2, ਅੰਡੇਮਾਨ ਨਿਕੋਬਾਰ, ਛੱਤੀਸਗੜ੍ਹ, ਜੰਮੂ-ਕਸ਼ਮੀਰ, ਲਕਸ਼ਦੀਪ, ਨਾਗਾਲੈਂਡ, ਮਿਜ਼ੋਰਮ, ਪੁਡੂਚੇਰੀ ਦੀਆਂ 1-1 ਸੀਟਾਂ ’ਤੇ ਵੋਟਿੰਗ ਹੋਵੇਗੀ, ਜਦਕਿ ਪਹਿਲੇ ਪੜਾਅ ਵਿਚ 60 ਸੀਟਾਂ ਵਾਲੀ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰਾਂ ਲਈ ਵੀ ਚੋਣਾਂ ਹੋਣਗੀਆਂ।
ਇਹ ਵੀ ਪੜ੍ਹੋ- ਮਾਨਸੂਨ ਨੂੰ ਲੈ ਕੇ ਆਇਆ ਨਵਾਂ ਅਪਡੇਟ, ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਇਹ ਭਵਿੱਖਬਾਣੀ
ਪਹਿਲੇ ਪੜਾਅ 'ਚ 1,625 ਉਮੀਦਵਾਰ ਮੈਦਾਨ 'ਚ
ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ਦੀਆਂ ਚੋਣਾਂ ਵਿਚ ਕੁੱਲ 1,625 ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚੋਂ 1,491 ਪੁਰਸ਼ ਅਤੇ 134 ਮਹਿਲਾ ਉਮੀਦਵਾਰ ਹਨ। ਇਨ੍ਹਾਂ ਵਿਚ ਔਰਤਾਂ ਸਿਰਫ਼ 8 ਫ਼ੀਸਦੀ ਹਨ।
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏ.ਡੀ.ਆਰ.) ਨੇ 1,618 ਉਮੀਦਵਾਰਾਂ ਦੇ ਹਲਫਨਾਮਿਆਂ 'ਚ ਦਿੱਤੀ ਗਈ ਜਾਣਕਾਰੀ 'ਤੇ ਰਿਪੋਰਟ ਤਿਆਰ ਕੀਤੀ ਹੈ। ਇਨ੍ਹਾਂ 'ਚੋਂ 16% ਭਾਵ 252 ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ।
ਚੋਣਾਂ 7 ਪੜਾਵਾਂ 'ਚ ਹੋਣ ਦੇ ਕਾਰਨ-
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਅਸੀਂ ਕਦੇ ਵੀ ਕਿਸੇ ਦੇ ਪੱਖ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਫੈਸਲਾ ਨਹੀਂ ਲੈਂਦੇ। ਉਨ੍ਹਾਂ ਨੇ 7 ਪੜਾਵਾਂ 'ਚ ਚੋਣਾਂ ਕਰਵਾਉਣ ਦੇ ਕਈ ਕਾਰਨ ਦੱਸੇ। ਉਨ੍ਹਾਂ ਕਿਹਾ ਕਿ ਤਾਰੀਖ਼ਾਂ ਦਾ ਫੈਸਲਾ ਖੇਤਰਾਂ ਦੇ ਭੂਗੋਲ ਅਤੇ ਜਨਤਕ ਛੁੱਟੀਆਂ, ਤਿਉਹਾਰਾਂ ਅਤੇ ਪ੍ਰੀਖਿਆਵਾਂ ਵਰਗੇ ਹੋਰ ਕਾਰਕਾਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਅਸਲ 'ਚ ਦੇਸ਼ ਦੇ ਭੂਗੋਲ ਵੱਲ ਨਜ਼ਰ ਮਾਰੀਏ ਤਾਂ ਕਿਤੇ ਨਦੀਆਂ, ਪਹਾੜ, ਬਰਫ਼, ਜੰਗਲ, ਕਿਤੇ ਗਰਮੀ ਹੈ। ਜੇਕਰ ਅਸੀਂ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਬਾਰੇ ਸੋਚੀਏ ਤਾਂ ਉਹ ਦੇਸ਼ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਚਲੇ ਜਾਣਗੇ। ਇਨ੍ਹਾਂ ਪੜਾਵਾਂ ਦੇ ਵਿਚਕਾਰ ਬਚਿਆ ਸਮਾਂ, ਵੱਖ-ਵੱਖ ਥਾਵਾਂ 'ਤੇ ਜਾਣ ਲਈ ਤਿੰਨ ਤੋਂ ਚਾਰ ਦਿਨ ਲੱਗਦੇ ਹਨ। ਜ਼ਰਾ ਦੇਖੋ ਕਿ ਉਨ੍ਹਾਂ 'ਤੇ ਕਿੰਨਾ ਦਬਾਅ ਹੁੰਦਾ ਹੋਵੇਗਾ।
ਸ਼ਰਾਬ ਘਪਲਾ ਮਾਮਲੇ 'ਚ ਸਿਸੋਦੀਆ ਨੂੰ ਝਟਕਾ, ਕੋਰਟ 26 ਅਪ੍ਰੈਲ ਤੱਕ ਵਧਾਈ ਨਿਆਂਇਕ ਹਿਰਾਸਤ
NEXT STORY