ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਦਖ਼ਲ ਦੇ ਬਾਅਦ ਵੀ ਮੁਸਲਿਮ ਔਰਤਾਂ 'ਤੇ ਅੱਤਿਆਚਾਰ ਰੁੱਕਣ ਦਾ ਨਾਮ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਹਰਦੋਈ ਦੇ ਪਿਹਾਨੀ ਦਾ ਹੈ। ਇੱਥੇ ਲੜਕੀ ਨੂੰ ਸਿਰਫ ਇਸ ਲਈ ਤਲਾਕ ਦੇ ਦਿੱਤਾ ਗਿਆ ਕਿਉਂਕਿ ਉਸ ਦਾ ਪਰਿਵਾਰ ਦਾਜ ਦੀ ਮੰਗ ਨੂੰ ਪੂਰਾ ਨਹੀਂ ਕਰ ਸਕਿਆ। ਮਾਮਲਾ ਦਰਜ ਵੀ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਮਾਮਲੇ 'ਚ ਅਧਿਕਾਰੀਆਂ ਦੀ ਲਾਪਰਵਾਹੀ ਦਾ ਇਹ ਸਬੂਤ ਹੈ ਕਿ ਦੋਸ਼ੀ ਨੇ 29 ਅਪ੍ਰੈਲ ਨੂੰ ਦੂਜਾ ਵਿਆਹ ਕਰ ਲਿਆ। ਪੀੜਤਾ ਦੇ ਘਰ ਪੁੱਜ ਕੇ ਵਿਅਕਤੀ ਨੇ ਉਸ ਨੂੰ ਤਿੰਨ ਤਲਾਕ ਬੋਲ ਦਿੱਤਾ। ਪੀੜਤਾ ਨੇ ਪੁਲਸ 'ਚ ਸ਼ਿਕਾਇਤ ਕੀਤੀ ਪਰ ਨਤੀਜਾ ਕੁਝ ਨਹੀਂ ਨਿਕਲਿਆ। ਹੁਣ ਪੀੜਤਾ ਨੇ ਪੀ.ਐਮ ਮੋਦੀ ਤੋਂ ਮਦਦ ਦੀ ਗੁਹਾਰ ਲਗਾਈ ਹੈ ਅਤੇ ਪੁਲਸ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਬਚ ਰਹੀ ਹੈ। ਸੁਪਰੀਮ ਕੋਰਟ ਨੇ ਤਿੰਨ ਤਲਾਕ 'ਤੇ ਕਾਨੂੰਨ ਬਣਾ ਦਿੱਤਾ ਹੈ ਪਰ ਪਾਲਣ ਨਹੀਂ ਕੀਤਾ ਜਾ ਰਿਹਾ ਹੈ।
ਭਾਰਤ ਦਾ ਦਿਨ-ਰਾਤ ਟੈਸਟ 'ਚ ਨਹੀਂ ਖੇਡਣਾ ਨਿਰਾਸ਼ਾਜਨਕ : ਚੈਪਲ
NEXT STORY