ਮੋਗਾ, (ਅਾਜ਼ਾਦ)- ਮੋਗਾ-ਕੋਟ ਈਸੇ ਖਾਂ ਰੋਡ ’ਤੇ ਬੀਤੀ ਦੇਰ ਰਾਤ ਬੇਕਾਬੂ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਪੁਲਸ ਹਿਰਾਸਤ ’ਚੋਂ ਚਾਰ ਮਹੀਨੇ ਪਹਿਲਾਂ ਫਰਾਰ ਹੋਏ ਗੁਰਦਿੱਤ ਸਿੰਘ (22) ਨਿਵਾਸੀ ਦੋਲੇਵਾਲਾ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਬੂਟਾ ਸਿੰਘ ਨਿਵਾਸੀ ਦੋਲੇਵਾਲਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਹਾਦਸੇ ਦਾ ਪਤਾ ਲੱਗਣ ’ਤੇ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਗੁਰਪਾਲ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਨ ਉਪਰੰਤ ਅੱਜ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ। ਦੂਸਰੇ ਪਾਸੇ ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਨਿਵਾਸੀ ਦੋਲੇਵਾਲਾ ਨੇ ਸਿਵਲ ਹਸਪਤਾਲ ਮੋਗਾ ’ਚ ਗੱਲਬਾਤ ਕਰਦਿਆਂ ਦੱਸਿਆ ਕਿ 20 ਜਨਵਰੀ, 2018 ਨੂੰ ਉਸ ਦੇ ਬੇਟੇ ਗੁਰਦਿੱਤ ਸਿੰਘ ਨੂੰ ਉਸ ਦੀ ਮੰਗਣੀ ਵਾਲੇ ਦਿਨ ਥਾਣਾ ਫਤਿਹਗਡ਼੍ਹ ਪੰਜਤੂਰ ਦੇ ਇੰਚਾਰਜ ਕਸ਼ਮੀਰ ਸਿੰਘ ਨੇ ਹਿਰਾਸਤ ਵਿਚ ਲੈ ਕੇ ਉਸ ਖਿਲਾਫ 1100 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਕੇਸ ਦਰਜ ਕੀਤਾ ਸੀ। 21 ਜਨਵਰੀ ਦੀ ਰਾਤ ਨੂੰ ਪੇਟ ’ਚ ਦਰਦ ਹੋਣ ਕਾਰਨ ਉਹ ਹਵਾਲਾਤ ’ਚੋਂ ਫਰਾਰ ਹੋ ਗਿਆ ਸੀ। ਐਤਵਾਰ ਦੀ ਦੇਰ ਰਾਤ ਉਹ ਆਪਣੇ ਦੋਸਤ ਨਾਲ ਮੋਗਾ ਤੋਂ ਪਿੰਡ ਵਾਪਸ ਆ ਰਿਹਾ ਸੀ ਤਾਂ ਥਾਣਾ ਫਤਿਹਗਡ਼੍ਹ ਪੰਜਤੂਰ ਦੇ ਇੰਚਾਰਜ ਕਸ਼ਮੀਰ ਸਿੰਘ ਨੇ ਪਿੱਛਾ ਕਰਦੇ ਹੋਏ ਅਾਪਣੀ ਗੱਡੀ ਜਨੇਰ ਦੇ ਕੋਲ ਉਸ ਦੀ ਗੱਡੀ ’ਚ ਮਾਰੀ, ਜਿਸ ਕਾਰਨ ਉਸ ਦਾ ਬੇਟਾ ਕਾਰ ਦਾ ਸੰਤੁਲਨ ਖੋਹ ਬੈਠਾ ਅਤੇ ਉਸ ਦੀ ਕਾਰਨ ਦਰੱਖਤ ਨਾਲ ਜਾ ਟਕਰਾਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਨਸ਼ੇ ਵਾਲੇ ਪਾਊਡਰ ਸਮੇਤ ਕਾਬੂ
NEXT STORY